ਜਾਗਰਣ ਸੰਵਾਦਦਾਤਾ, ਜਲੰਧਰ

ਜਾਗਰਣ ਸੰਵਾਦਦਾਤਾ, ਜਲੰਧਰ
ਕਿਸਾਨਾਂ ਵੱਲੋਂ ਜਲੰਧਰ ਕੈਂਟ ਸਟੇਸ਼ਨ ’ਤੇ ਰੇਲ ਰੋਕੋ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਸਟੇਸ਼ਨ ’ਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ, ਜਦੋਂ ਕਿਸਾਨਾਂ ਨੇ ਜ਼ਬਰਦਸਤੀ ਸਟੇਸ਼ਨ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੇ ਬਾਵਜੂਦ ਕਿਸਾਨਾਂ ਨੇ ਹੋਰ ਸਥਾਨਾਂ ’ਤੇ ਪ੍ਰਦਰਸ਼ਨ ਜਾਰੀ ਰੱਖਿਆ, ਜਿਸ ਨਾਲ ਜਲੰਧਰ ਤੇ ਜਲੰਧਰ ਕੈਂਟ ਸਟੇਸ਼ਨ ’ਤੇ ਰੇਲ ਗੱਡੀਆਂ ਨੂੰ ਰੋਕਿਆ ਨਹੀਂ ਗਿਆ ਪਰ ਫਿਰੋਜ਼ਪੁਰ ਮੰਡਲ ਦੇ ਵੱਖ-ਵੱਖ ਸਥਾਨਾਂ ’ਤੇ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ।
ਮੌਸਮ ਖਰਾਬ ਹੋਣ ਕਾਰਨ ਦੇਰ ਨਾਲ ਚੱਲ ਰਹੀਆਂ ਤੇ ਰੱਦ ਹੋ ਰਹੀਆਂ ਰੇਲਾਂ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ 10 ਤੋਂ 12 ਵਜੇ ਦੇ ਵਿਚਕਾਰ ਕਿਸੇ ਵੀ ਯਾਤਰੀ ਨੂੰ ਰੇਲਗੱਡੀ ਨਹੀਂ ਮਿਲੀ। ਇਸ ਸਥਿਤੀ ’ਚ ਉਨ੍ਹਾਂ ਨੂੰ ਮਜਬੂਰ ਹੋ ਕੇ ਸਟੇਸ਼ਨ ’ਤੇ ਹੋਰ ਰੇਲਾਂ ਦੀ ਉਡੀਕ ’ਚ ਬੈਠਣਾ ਪਿਆ। ਸ਼ੁੱਕਰਵਾਰ ਨੂੰ ਅਮਰਪਾਲੀ ਐਕਸਪ੍ਰੈੱਸ 8 ਘੰਟੇ, ਅਮਰਨਾਥ ਐਕਸਪ੍ਰੈੱਸ 3 ਘੰਟੇ, ਮਾਲਵਾ ਸੁਪਰਫਾਸਟ ਐਕਸਪ੍ਰੈੱਸ 2.45 ਘੰਟੇ, ਅੰਮ੍ਰਿਤਸਰ ਗਰੀਬ ਰੱਥ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ 1.45 ਘੰਟੇ, ਸ਼ਾਲੀਮਾਰ ਐਕਸਪ੍ਰੈੱਸ 1.25 ਘੰਟੇ, ਅੰਡੇਮਾਨ ਐਕਸਪ੍ਰੈੱਸ 0.75 ਘੰਟੇ, ਜੇਹਲਮ ਐਕਸਪ੍ਰੈੱਸ 0.5 ਘੰਟੇ, ਜਲਿਆਵਾਲਾ ਬਾਗ, ਹਿਸਾਰ ਐਕਸਪ੍ਰੈੱਸ, ਹੁਸ਼ਿਆਰਪੁਰ ਐਕਸਪ੍ਰੈੱਸ, ਨੰਗਲ ਡੈਮ, ਅਜਮੇਰ ਅੰਮ੍ਰਿਤਸਰ ਐਕਸਪ੍ਰੈੱਸ, ਜਨਸੇਵਾ ਐਕਸਪ੍ਰੈੱਸ, ਚੰਡੀਗੜ੍ਹ ਐਕਸਪ੍ਰੈੱਸ, ਜਲੰਧਰ ਇੰਟਰਸਿਟੀ ਐਕਸਪ੍ਰੈਸ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈੱਸ ਰੱਦ ਰਹੀਆਂ।
ਬਾਕਸ--000
ਇਹ ਰੇਲ ਗੱਡੀਆਂ ਰਹਿਣਗੀਆਂ ਰੱਦ
ਦੁਰਗਿਆਣਾ ਐਕਸਪ੍ਰੈੱਸ (12357 ਅਤੇ 12358) 6 ਦਸੰਬਰ ਤੋਂ 28 ਫਰਵਰੀ ਤੱਕ, ਜਲੰਧਰ ਇੰਟਰਸਿਟੀ ਐਕਸਪ੍ਰੈੱਸ (14681 ਤੇ 14682) 6 ਦਸੰਬਰ ਤੋਂ 1 ਮਾਰਚ ਤੱਕ, ਲਾਲ ਕੁਆਂ-ਅੰਮ੍ਰਿਤਸਰ ਐਕਸਪ੍ਰੈੱਸ (14615 ਤੇ 14616) 6 ਦਸੰਬਰ ਤੋਂ 28 ਜਨਵਰੀ ਤੱਕ, ਜਨਸੇਵਾ ਐਕਸਪ੍ਰੈੱਸ (14617 ਅਤੇ 14618) 6 ਦਸੰਬਰ ਤੋਂ 2 ਮਾਰਚ ਤੱਕ, ਕਾਲਕਾ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਐਕਸਪ੍ਰੈੱਸ (14503 ਤੇ 14504) 6 ਦਸੰਬਰ ਤੋਂ 28 ਫਰਵਰੀ ਤੱਕ, ਯੋਗ ਨਗਰੀ ਜੰਮੂ-ਤਵੀ ਐਕਸਪ੍ਰੈੱਸ (14606-14605) 7 ਦਸੰਬਰ ਤੋਂ 22 ਫਰਵਰੀ ਤੱਕ, ਨੰਗਲ ਡੈਮ ਐਕਸਪ੍ਰੈੱਸ (14505 ਤੇ 14506) 6 ਦਸੰਬਰ ਤੋਂ 28 ਫਰਵਰੀ ਤੱਕ, ਅੰਮ੍ਰਿਤਸਰ ਚੰਡੀਗੜ੍ਹ ਐਕਸਪ੍ਰੈੱਸ (14541 ਤੇ 14542) 6 ਦਸੰਬਰ ਤੋਂ 28 ਫਰਵਰੀ ਤੱਕ, ਅੰਮ੍ਰਿਤਸਰ ਅਜਮੇਰ ਐਕਸਪ੍ਰੈੱਸ (19611 ਤੇ 19614) 6 ਦਸੰਬਰ ਤੋਂ 1 ਮਾਰਚ ਤੱਕ, ਅਕਾਲ ਤਖਤ ਐਕਸਪ੍ਰੈੱਸ (12317 ਤੇ 12318) 7 ਦਸੰਬਰ ਤੋਂ 24 ਫਰਵਰੀ ਤੱਕ, ਗਰੀਬ ਰੱਥ ਐਕਸਪ੍ਰੈੱਸ (12207, 12208) 9 ਦਸੰਬਰ ਤੋਂ 24 ਫਰਵਰੀ ਤੱਕ ਰੱਦ ਕੀਤਾ ਗਿਆ ਹੈ।