ਲੜਕੀ ਦੀ ਹੱਤਿਆ ਮਾਮਲੇ ’ਚ ਇਨਸਾਫ ਲਈ ਕੈਂਡਲ ਮਾਰਚ
ਜਾਗਰਣ ਸੰਵਾਦਦਾਤਾ, ਜਲੰਧਰ
Publish Date: Sun, 30 Nov 2025 10:40 PM (IST)
Updated Date: Mon, 01 Dec 2025 04:12 AM (IST)
ਜਾਗਰਣ ਸੰਵਾਦਦਾਤਾ, ਜਲੰਧਰ ਸ਼ਹਿਰ ਦੇ ਪਾਰਸ ਅਸਟੇਟ ਇਲਾਕੇ ’ਚ 13 ਸਾਲ ਦੀ ਮਾਸੂਮ ਬੱਚੀ ਦੀ ਹੱਤਿਆ ਦੇ ਮਾਮਲੇ ’ਚ ਕਾਂਗਰਸ ਦੇ ਪ੍ਰਦੇਸ਼ ਮੁੱਖ ਸਕੱਤਰ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ ਦੇ ਅਗਵਾਈ ’ਚ ਕੈਂਡਲ ਮਾਰਚ ਕੱਢਿਆ ਗਿਆ। ਡਾ. ਅੰਬੇਡਕਰ ਚੌਕ ਤੋਂ ਗੁਰੂ ਰਵਿਦਾਸ ਚੌਕ ਤੱਕ ਕੈਂਡਲ ਮਾਰਚ ਕੱਢ ਕੇ ਪੀੜਤ ਪਰਿਵਾਰ ਲਈ ਇਨਸਾਫ ਦੀ ਅਪੀਲ ਕੀਤੀ ਗਈ ਤੇ ਦੋਸ਼ੀ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ। ਰਾਣਾ ਰੰਧਾਵਾ ਨੇ ਕਿਹਾ ਕਿ ਮਾਸੂਮ ਬੱਚੀ ਦੀ ਜ਼ਿੰਦਗੀ ਖੋਹੀ ਗਈ ਹੈ ਪਰ ਪੰਜਾਬ ਸਰਕਾਰ ਹੱਥ ’ਤੇ ਹੱਥ ਧਰੀ ਬੈਠੀ ਹੈ। ਅਜਿਹੇ ਦਰਿੰਦਿਆਂ ਲਈ ਸਿਰਫ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਤੁਰੰਤ ਫਾਸਟ ਟ੍ਰੈਕ ਕੋਰਟ ’ਚ ਭੇਜਿਆ ਜਾਵੇ। ਦੋਸ਼ੀਆਂ ਨੂੰ ਸਖਤ ਸਜ਼ਾ ਦੇ ਕੇ ਉਦਾਹਰਣ ਬਣਾਈ ਜਾਵੇ ਤੇ ਪੀੜਤ ਪਰਿਵਾਰ ਨੂੰ ਤੁਰੰਤ ਸੁਰੱਖਿਆ ਤੇ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਬਹੁਤ ਹੀ ਖਰਾਬ ਹਾਲਤ ’ਚ ਹੈ।