ਸਬ ਡਿਵੀਜ਼ਨ ਬਲਾਚੌਰ 'ਚ ਸਥਿਤ ਡੇਰਾ ਸੱਚਾ ਸੌਦਾ ਸਿਰਸਾ ਦੀ ਬਰਾਂਚ ਮਾਨਵਤਾ ਭਲਾਈ ਕੇਂਦਰ ਪਿੰਡ ਚੰਨਿਆਣੀ (ਨੰਨੂਵਾਲ) ਅੱਜ ਅਚਾਨਕ ਹੀ ਪੁਲਿਸ ਦੀ ਇਮਦਾਦ ਵੱਧਣ ਕਾਰਨ ਇਲਾਕੇ ਦੇ ਲੋਕਾਂ ਅੰਦਰ ਡਰ ਦੇ ਮਾਹੌਲ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹੁਣ l
ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਬ ਡਿਵੀਜ਼ਨ ਬਲਾਚੌਰ 'ਚ ਸਥਿਤ ਡੇਰਾ ਸੱਚਾ ਸੌਦਾ ਸਿਰਸਾ ਦੀ ਬਰਾਂਚ ਮਾਨਵਤਾ ਭਲਾਈ ਕੇਂਦਰ ਪਿੰਡ ਚੰਨਿਆਣੀ (ਨੰਨੂਵਾਲ) ਅੱਜ ਅਚਾਨਕ ਹੀ ਪੁਲਿਸ ਦੀ ਇਮਦਾਦ ਵੱਧਣ ਕਾਰਨ ਇਲਾਕੇ ਦੇ ਲੋਕਾਂ ਅੰਦਰ ਡਰ ਦੇ ਮਾਹੌਲ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ l ਸੂਤਰਾਂ ਅਨੁਸਾਰ, ਕੋਈ ਇਨਪੁੱਟ ਮਿਲਣ ਤੋਂ ਬਾਅਦ ਹੀ ਪੁਲਿਸ ਨੇ ਚੌਕਸੀ ਵਧਾਈ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਪਿੰਡ ਚੰਨਿਆਣੀ (ਨੰਨੂਵਾਲ) ਜਿਹੜਾ ਕਿ ਸਬ ਡਿਵੀਜ਼ਨ ਬਲਾਚੌਰ ਅਧੀਨ ਪੈਂਦਾ ਹੈ, ਇਸ ਡੇਰੇ ਨਾਲ ਅੱਜ ਸਵੇਰ ਤੋਂ ਬਾਅਦ ਜਦ ਇਸ ਡੇਰੇ ਨੂੰ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਘੇਰੇ ਵਿੱਚ ਤਬਦੀਲ ਕੀਤਾ ਗਿਆ ਤਾਂ ਲੋਕਾਂ ਡੇਰੇ ਨਾਲ ਸਬੰਧਤ ਸੰਗਤਾਂ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਣਾ ਸੁਭਾਵਿਕ ਹੀ ਸੀ l
ਜਾਣਕਾਰੀ ਅਨੁਸਾਰ, ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਡੇਰੇ ਦੇ ਚੱਪੇ ਚੱਪੇ ਦੀ ਚੰਗੀ ਤਰ੍ਹਾਂ ਨਾਲ ਛਾਣਬੀਨ ਕੀਤੀ ਗਈ, ਭਾਵੇਂ ਕਿ ਇਹ ਵੀ ਪਤਾ ਚੱਲਿਆ ਹੈ ਕਿ ਕੋਈ ਵੀ ਵਿਸਫੋਟਕ ਜਾਂ ਇਤਰਾਜਯੋਗ ਸਮੱਗਰੀ ਬਰਾਮਦ ਨਹੀਂ ਹੋਈ l ਛਾਣਬੀਨ ਦੌਰਾਨ ਇਸ ਡੇਰੇ ਦੇ ਇਰਦ ਗਿਰਦ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਆਉਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਦੇ ਨਾਲ ਹੀ ਇਹ ਵੀ ਗੱਲ ਸੂਤਰਾਂ ਦੇ ਹਵਾਲਿਆਂ ਤੋਂ ਪਤਾ ਲੱਗੀ ਹੈ ਕਿ ਪੁਲਿਸ ਦੇ ਆਹਲਾ ਅਧਿਕਾਰੀਆਂ ਵੱਲੋਂ ਉਚੇਚੇ ਤੌਰ ਉੱਪਰ ਇਸ ਸਥਾਨ ਉੱਪਰ ਪਹੁੰਚ ਕਰਕੇ ਸੇਵਾਦਾਰਾਂ ਪਾਸੋਂ ਵੀ ਪੜਤਾਲ ਕੀਤੀ ਗਈ l
ਖ਼ਬਰ ਲਿਖੇ ਜਾਣ ਤੱਕ ਇਹ ਸਥਿਤੀ ਬਿਲਕੁੱਲ ਵੀ ਸਪਸ਼ਟ ਨਹੀਂ ਹੋ ਸਕੀ ਕਿ ਇਹ ਸਾਰੀ ਪੁਲਿਸ ਕਾਰਵਾਈ ਕਿਸੇ ਰੁਟੀਨ ਦਾ ਹਿੱਸਾ ਸੀ ਜਾਂ ਕਿਸੇ ਵੀ ਸੰਵੇਦਨਾਸ਼ੀਲ ਹਾਲਾਤ ਨੂੰ ਮੁੱਖ ਰੱਖਦਿਆਂ ਕੀਤੀ ਗਈ ਹੈ l ਹਾਲਾਂਕਿ ਕੋਈ ਵੀ ਪੁਲਿਸ ਅਧਿਕਾਰੀ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ, ਇਸ ਧਾਰਮਿਕ ਸਥਾਨ ਉੱਪਰ ਪੁਲਿਸ ਦੀ ਪੂਰੀ ਤਰ੍ਹਾਂ ਨਾਲ ਮੁਸ਼ਤੈਦੀ ਜੋ ਨਜ਼ਰ ਆ ਰਹੀ ਹੈ ਉਹ ਸਿਰਫ ਤੇ ਸਿਰਫ ਕਿਸੇ ਸੰਵੇਦਨਸ਼ੀਲ ਹਾਲਾਤ ਨੂੰ ਨਜਿੱਠਣ ਲਈ ਹੀ ਨਜ਼ਰ ਆ ਰਹੀ ਹੈ l
ਇਸ ਡੇਰੇ ਉੱਪਰ ਪੁਲਿਸ ਦੀ ਵੱਧੀ ਆਮਦ ਨੂੰ ਵੇਖਦਿਆਂ ਇਲਾਕੇ ਦੇ ਲੋਕਾਂ ਦੀ ਦੱਬੀ ਵਿੱਚ ਭਾਵੇਂ ਆਮ ਚਰਚਾ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੋ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਹੈ ਅਤੇ ਜਦੋਂ ਵੀ ਉਸ ਨੂੰ ਪੈਰੋਲ ਮਿਲਦੀ ਹੈ, ਤਦ ਉਹਨਾਂ ਦੇ ਡੇਰਿਆਂ ਉੱਪਰ ਸੁਰੱਖਿਆ ਦੇ ਕਰੜੇ ਪ੍ਰਬੰਧ ਹੁੰਦੇ ਹਨ। ਅਤੇ ਲੋਕਾਂ ਵੱਲੋਂ ਇਹਨਾਂ ਸੁਰੱਖਿਆ ਪ੍ਰਬੰਧਾਂ ਨੂੰ ਵੀ ਡੇਰਾ ਸੱਚਾ ਸੌਦਾ ਦੇ ਮੁਖੀਨੂੰ ਬੀਤੇ ਸਮੇਂ ਮਿਲੀ ਪਰੋਲ ਨੂੰ ਲੈ ਕੇ ਕੀਤਾ ਜਾ ਰਿਹਾ ਹੈ।
ਜਦ ਕਿ ਦੂਜੇ ਪਾਸੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐੱਸਐੱਸਪੀ ਤੁਸ਼ਾਰ ਗੁਪਤਾ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਇਲਾਕੇ ਅੰਦਰ ਪੂਰੀ ਤਰਹਾਂ ਨਾਲ ਮੁਸਤੈਦੀ ਵਰਤੀ ਜਾ ਰਹੀ l ਜ਼ਿਲ੍ਹੇ ਅੰਦਰ ਪੈਂਦੇ ਇਲਾਕੇ ਦੇ ਰੇਲਵੇ ਸਟੇਸ਼ਨ,ਬੱਸ ਸਟੈਂਡ, ਕੋਰਟ ਕੰਪਲੈਕਸ ਅਤੇ ਹਰ ਜਨਤਕ ਸਥਾਨਾਂ ਉੱਪਰ ਜਿੱਥੇ ਆਉਣ ਜਾਣ ਵਾਲਿਆਂ ਉੱਪਰ ਕੜੀ ਨਿਗਾਹ ਰੱਖਣ ਦੇ ਨਾਲ ਨਾਲ ਤਲਾਸ਼ੀ ਮੁਹਿੰਮ ਜਾਰੀ ਕੀਤੀ ਹੋਈ ਉਸ ਦੇ ਨਾਲ ਹੀ ਧਾਰਮਿਕ ਸਥਾਨਾਂ ਉੱਪਰ ਵੀ ਪੂਰੀ ਤਰ੍ਹਾਂ ਨਾਲ ਮੁਸਤੈਦੀ ਵਰਤੀ ਜਾ ਰਹੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ l ਉਹਨਾਂ ਆਖਿਆ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਜ਼ਿਲ੍ਹੇ ਅੰਦਰ ਹਰ ਇੱਕ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਜਾਣ ਲਈ ਤਾਇਨਾਤ ਹੈ l