ਹੁਸ਼ਿਆਰਪੁਰ 'ਚ ਬਦਲੇ ਸਮੇਂ ਅਨੁਸਾਰ ਦਫ਼ਤਰੀ ਕੰਮਕਾਜ ਸ਼ੁਰੂ; ਸਵੇਰੇ 7:30 ਵਜੇ ਦਫ਼ਤਰ ਪਹੁੰਚੇ ਡਿਪਟੀ ਕਮਿਸ਼ਨਰ ਸਮੇਤ ਤਮਾਮ ਅਧਿਕਾਰੀ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ ਨਿਧੀ ਕੁਮਦ ਬੰਬਾਹ ਸਮੇਤ ਹੋਰ ਅਧਿਕਾਰੀ ਸਵੇਰੇ 7:30 ਵਜੇ ਆਪਣੇ-ਆਪਣੇ ਦਫ਼ਤਰਾਂ ‘ਚ ਪਹੁੰਚੇ ਅਤੇ ਰੁਟੀਨ ਕੰਮਕਾਜ ਸ਼ੁਰੂ ਕੀਤਾ।
Publish Date: Mon, 25 May 2026 09:26 AM (IST)
Updated Date: Mon, 25 May 2026 09:29 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਦਫ਼ਤਰਾਂ ਦੇ ਬਦਲੇ ਸਮੇਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ ਕੰਮਕਾਜ ਦੀ ਸ਼ੁਰੂਆਤ ਤੈਅ ਸਮੇਂ ‘ਤੇ ਕੀਤੀ ਗਈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ ਨਿਧੀ ਕੁਮਦ ਬੰਬਾਹ ਸਮੇਤ ਹੋਰ ਅਧਿਕਾਰੀ ਸਵੇਰੇ 7:30 ਵਜੇ ਆਪਣੇ-ਆਪਣੇ ਦਫ਼ਤਰਾਂ ‘ਚ ਪਹੁੰਚੇ ਅਤੇ ਰੁਟੀਨ ਕੰਮਕਾਜ ਸ਼ੁਰੂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾਕੀਦ ਕੀਤੀ ਕਿ ਅਗਲੇ ਦਿਨਾਂ ਦੌਰਾਨ ਵੀ ਸਮੇਂ ਦੀ ਪਾਬੰਦੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਪ੍ਰਸ਼ਾਸਨਿਕ ਸੇਵਾਵਾਂ ਅਤੇ ਸਹੂਲਤਾਂ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹਰ ਕੰਮ ਸਮੇਂ ‘ਤੇ ਨਿਪਟਾਇਆ ਜਾਵੇ।