ਹੁਸ਼ਿਆਰਪੁਰ 'ਚ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਤਨੀ ਸਮੇਤ 5 ਖ਼ਿਲਾਫ਼ ਮਾਮਲਾ ਦਰਜ
ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਵਾਸੀ ਪਿੰਡ ਧੀਰੋਵਾਲ ਵਜੋਂ ਹੋਈ ਹੈ। ਪੁਲਿਸ ਅਨੁਸਾਰ ਵਿਜੇ ਕੁਮਾਰ, ਜਿਸਦਾ ਵਿਆਹ ਸ਼ਿਵਾਨੀ ਪੁੱਤਰੀ ਕਿਸ਼ੋਰੀ ਲਾਲ ਵਾਸੀ ਪਿੰਡ ਚੱਕ ਕਲਾ ਨਾਲ ਹੋਇਆ ਸੀ, ਅਤੇ ਉਹ ਆਪਣੇ ਪਰਿਵਾਰ ਸਮੇਤ ਪਿੰਡ ਫੱਤੂਵਾਲ ਰਹਿੰਦੀ ਸੀ। ਬੀਤੀ 17 ਜਨਵਰੀ ਨੂੰ ਵਿਜੇ ਕੁਮਾਰ ਆਪਣੀ ਪਤਨੀ ਦੇ ਜਨਮਦਿਨ ਮੌਕੇ ਕੇਕ ਦੇਣ ਲਈ ਉਸ ਦੇ ਘਰ ਗਿਆ ਸੀ, ਪਰ ਸ਼ਿਵਾਨੀ ਦੇ ਘਰ ਨਾ ਮਿਲਣ ਕਰਕੇ ਉਹ ਕੇਕ ਉੱਥੇ ਰੱਖ ਕੇ ਵਾਪਸ ਆ ਗਿਆ।
Publish Date: Sun, 10 May 2026 11:24 AM (IST)
Updated Date: Sun, 10 May 2026 11:26 AM (IST)
ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ : ਮੁਕੇਰੀਆਂ ਪੁਲਿਸ ਨੇ ਇੱਕ 34 ਸਾਲਾ ਨੌਜਵਾਨ ਵੱਲੋਂ ਕਥਿਤ ਤੌਰ 'ਤੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ ਦੇ 4 ਹੋਰ ਮੈਂਬਰਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਵਾਸੀ ਪਿੰਡ ਧੀਰੋਵਾਲ ਵਜੋਂ ਹੋਈ ਹੈ। ਪੁਲਿਸ ਅਨੁਸਾਰ ਵਿਜੇ ਕੁਮਾਰ, ਜਿਸਦਾ ਵਿਆਹ ਸ਼ਿਵਾਨੀ ਪੁੱਤਰੀ ਕਿਸ਼ੋਰੀ ਲਾਲ ਵਾਸੀ ਪਿੰਡ ਚੱਕ ਕਲਾ ਨਾਲ ਹੋਇਆ ਸੀ, ਅਤੇ ਉਹ ਆਪਣੇ ਪਰਿਵਾਰ ਸਮੇਤ ਪਿੰਡ ਫੱਤੂਵਾਲ ਰਹਿੰਦੀ ਸੀ। ਬੀਤੀ 17 ਜਨਵਰੀ ਨੂੰ ਵਿਜੇ ਕੁਮਾਰ ਆਪਣੀ ਪਤਨੀ ਦੇ ਜਨਮਦਿਨ ਮੌਕੇ ਕੇਕ ਦੇਣ ਲਈ ਉਸ ਦੇ ਘਰ ਗਿਆ ਸੀ, ਪਰ ਸ਼ਿਵਾਨੀ ਦੇ ਘਰ ਨਾ ਮਿਲਣ ਕਰਕੇ ਉਹ ਕੇਕ ਉੱਥੇ ਰੱਖ ਕੇ ਵਾਪਸ ਆ ਗਿਆ।
ਸ਼ਾਮ ਕਰੀਬ 6 ਵਜੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਵਿਜੇ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਅਤੇ ਉਹ ਮੁਕੇਰੀਆਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੁਸਾਇਡ ਨੋਟ ਦੇ ਆਧਾਰ 'ਤੇ ਕਾਰਵਾਈ:
ਪੁਲਿਸ ਅਨੁਸਾਰ ਮ੍ਰਿਤਕ ਵਿਜੇ ਕੁਮਾਰ ਵੱਲੋਂ ਲਿਖੇ ਗਏ ਕਥਿਤ ਸੁਸਾਈਡ ਨੋਟ ਵਿੱਚ ਰਾਣੀ (ਸੱਸ), ਸ਼ਿਵਾਨੀ (ਪਤਨੀ), ਦਲਜੀਤ (ਸਾਲਾ), ਕੋਮਲ (ਸਾਲੀ) ਸਾਰੇ ਵਾਸੀ ਚੱਕ ਕਲਾ ਅਤੇ ਸਪਨਾ ਵਾਸੀ ਬੁਧੋਬਰਕਤ ਦੇ ਨਾਮ ਦਰਜ ਸਨ।
ਪੁਲਿਸ ਨੇ ਮ੍ਰਿਤਕ ਵਿਜੇ ਕੁਮਾਰ ਦੀ ਮਾਤਾ ਬਖਸ਼ੀਸ਼ ਕੌਰ ਦੇ ਬਿਆਨਾਂ ਅਤੇ ਕਥਿਤ ਸੁਸਾਈਡ ਨੋਟ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।