ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ
Publish Date: Sat, 27 Dec 2025 08:25 PM (IST)
Updated Date: Sat, 27 Dec 2025 08:28 PM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਬਾਬਾ ਬਘੇਲ ਸਿੰਘ ਜੀ ਨੌਜਵਾਨ ਸਭਾ, ਦਾ ਬਲੱਡ ਐਸੋਸ਼ੀਏਸ਼ਨ ਹੁਸ਼ਿਆਰਪੁਰ ‘ਤੇ ਦਸ਼ਮੇਸ਼ ਯੂਥ ਕਲੱਬ ਹਰਿਆਣਾ ਵੱਲੋਂ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਬਘੇਲ ਸਿੰਘ ਹਰਿਆਣਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਵੱਧ ਚੜ੍ਹ ਕੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਕੈਂਪ ਵਿੱਚ ਭਾਈ ਘਨਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਤੋਂ ਡਾ. ਦਿਲਬਾਗ ਸਿੰਘ, ਜਸਪ੍ਰੀਤ ਕੌਰ, ਲਛਮਣ, ਤਲਵਿੰਦਰ, ਲਖਵੀਰ, ਹਰਮਿਤਾ ਟੀਮ ਪਹੁੰਚੀ ਅਤੇ ਖੂਨ ਦਾਨੀਆਂ ਨੇ 33 ਯੂਨਿਟ ਖੂਨ ਦਿੱਤਾ। ਇਸ ਮੌਕੇ ਯੂਥ ਕੱਲਬ ਦੇ ਅਹੁਦੇਦਾਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਚ ਬਿਮਾਰੀਆਂ ਨੇ ਵੱਡੇ ਪੱਧਰ ਤੇ ਪੈਰ ਪਸਾਰ ਲਏ ਹਨ, ਜਿਸ ਕਾਰਨ ਹਸਪਤਾਲਾਂ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਨੂੰ ਖੂਨ ਦੀ ਜ਼ਰੂਰਤ ਆਮ ਹੀ ਬਣੀ ਰਹਿੰਦੀ ਹੈ ਤੇ ਖੂਨ ਲੈਣ ਲਈ ਲੋਕਾਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ। ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਬਾਬਾ ਬਘੇਲ ਸਿੰਘ ਜੀ ਨੌਜਵਾਨ ਸਭਾ, ਦਾ ਬਲੱਡ ਐਸੋਸ਼ੀਏਸ਼ਨ ਹੁਸ਼ਿਆਰਪੁਰ ‘ਤੇ ਦਸ਼ਮੇਸ਼ ਯੂਥ ਕਲੱਬ ਜਿਥੇ ਹਰ ਰੋਜ਼ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ, ਉੱਥੇ ਹੀ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਮਾਨਵਤਾ ਦੇ ਭਲੇ ਦੀ ਸਿੱਖਿਆ ਦਿੱਤੀ ਹੈ। ਅੱਜ ਦੇ ਸਮੇਂ ਵਿਚ ਬਿਮਾਰੀਆਂ ਤੇ ਨਸ਼ਿਆਂ ਕਾਰਨ ਬਹੁਤ ਘੱਟ ਇਨਸਾਨ ਹੀ ਹਨ। ਜੋ ਖੂਨ ਦਾਨ ਕਰਨ ਯੋਗ ਹਨ। ਇਸ ਮੌਕੇ ਸੁਸਾਇਟੀ ਵੱਲੋਂ ਖੂਨਦਾਨ ਕਰਨ ਵਾਲੇ ਨੌਜਵਾਨਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੇਸ਼ਮ ਸਿੰਘ ਪ੍ਰਧਾਨ, ਤੇਜਪਾਲ ਸਿੰਘ, ਹਰਸਿਮਰਨਜੀਤ ਸਿੰਘ, ਸਰਬਜੋਤ ਸਿੰਘ ਸਾਬੀ ,ਕੰਵਰਪਾਲ ਸਿੰਘ,ਨਵਦੀਪ ਸਿੰਘ, ਵਿੱਕੀ ਭਾਟੀਆ, ਅਵਤਾਰ ਸਿੰਘ,ਰੋਹਿਤ ਦੱਤ ਭੀਖੋਵਾਲ,ਸਰਪੰਚ ਗੋਬਿੰਦਪੁਰ ਖੁਣ ਖੁਣ ਸੋਨੂੰ ,ਸਰਪੰਚ ਹਰਿਆਣਾ ਬਰੂਨ ਸੋਨੂੰ ਬਾਰੀਆ ,ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ,ਗੁਰਵਿੰਦਰ ਸਿੰਘ ਹੈਡ ਗ੍ਰੰਥੀ,ਮਨਜੀਤ ਸਿੰਘ,ਸੰਦੀਪ ਸਿੰਘ,ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਲਵਜੀਤ ਸਿੰਘ, ਤਰਨਵੀਰ ਸਿੰਘ,ਮਨਰਾਜ ਸਿੰਘ,ਹਰਵਿੰਦਰ ਸਿੰਘ,ਕਰਨ ਸੈਣੀ, ਇੰਦਰਪਾਲ ਸਿੰਘ, ਮਾਧਵ ਖੌਸਲਾ, ਗੁਰਪ੍ਰੀਤ ਸਿੰਘ,ਸੰਜੀਵ ਸ਼ਰਮਾ ਆਦਿ ਹਾਜ਼ਰ ਸਨ।