ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ’ਚ ਲਗਾਇਆ ਅੱਖਾਂ ਦਾ ਕੈਂਪ
ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ’ਚ ਲਗਾਇਆ ਗਿਆ ਅੱਖਾਂ ਦਾ
Publish Date: Thu, 11 Dec 2025 04:10 PM (IST)
Updated Date: Thu, 11 Dec 2025 04:12 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਬਾਬਾ ਬਲਵੰਤ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਟਾਂਡਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਅੱਖਾਂ ਦੇ ਫਰੀ ਮੈਗਾ ਸਰਜਰੀ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਕੈਂਪ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਜਿੱਥੇ ਵੱਡੀ ਗਿਣਤੀ ਵਿਚ ਆਏ ਮਰੀਜ਼ਾਂ ਦੀ ਸਿਹਤਯਾਬੀ ਲਈ ਗੁਰੂ ਮਹਾਰਾਜ ਅੱਗੇ ਅਰਜੋਈ ਕੀਤੀ, ਉੱਥੇ ਉਨ੍ਹਾਂ ਨੇ ਬਾਬਾ ਬਲਵੰਤ ਸਿੰਘ ਮਮੋਰੀਅਲ ਚੈਰੀਟੇਬਲ ਹਸਪਤਾਲ ਵੱਲੋਂ ਹਰ ਵਰ੍ਹੇ ਅੱਖਾਂ ਤੋਂ ਵਾਂਝੇ ਸੈਂਕੜੇ ਮਰੀਜ਼ਾਂ ਨੂੰ ਅੱਖਾਂ ਦੀ ਰੋਸ਼ਨੀ ਦੇ ਕੇ ਨਵੀਂ ਜ਼ਿੰਦਗੀ ਦੇਣਾ ਨੂੰ ਪਰਉਪਕਾਰੀ ਕਾਰਜ ਦੱਸਿਆ। ਇਸ ਮੌਕੇ ਉਨ੍ਹਾਂ ਨੇ ਕੈਂਪ ਦੌਰਾਨ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਤੰਗੀ ਨਾ ਆਉਣ ਦੇ ਮੰਤਵ ਨਾਲ ਬਣਾਏ ਗਏ ਵੱਖ ਵੱਖ ਵਿੰਗਾਂ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਹਸਪਤਾਲ ਦੇ ਮੈਨੇਜਰ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਜਿੱਥੇ ਵਿਦੇਸ਼ੀ ਤਕਨੀਕ ਰਾਹੀਂ ਲਗਾਏ ਗਏ ਇਸ ਮੈਗਾ ਕੈਂਪ ਦੌਰਾਨ ਡਾਕਟਰ ਨਛੱਤਰ ਸਿੰਘ ਅਤੇ ਡਾਕਟਰ ਪੀਊਸ ਸੂਦ ਤੇ ਪੂਰੀ ਡਾਕਟਰੀ ਸਟਾਫ਼ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਵਿਸ਼ੇਸ਼ ਤੌਰ ’ਤੇ ਅਮਰੀਕਾ ਤੋਂ ਮਰੀਜ਼ਾਂ ਨੂੰ ਅੱਖਾਂ ਦੀ ਰੋਸ਼ਨੀ ਮਹੱਈਆ ਕਰਨ ਦੇ ਮੰਤਵ ਨਾਲ ਆਏ ਡਾਕਟਰ ਪੁਨੀਤ ਰਾਜ ਸਿੰਘ ਤੇ ਡਾਕਟਰ ਅਮਰਜੋਤ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਬਾਬਾ ਗੁਰਦਿਆਲ ਸਿੰਘ ਨੇ ਹਸਪਤਾਲ ਵੱਲੋਂ ਚਲਾਏ ਜਾਂਦੇ ਵੱਖ ਵੱਖ ਵਿੰਗਾਂ ਤੇ ਲੋਕ ਭਲਾਈ ਕਾਰਜਾਂ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੈਗਾ ਕੈਂਪ ਦੌਰਾਨ 488 ਮਰੀਜ਼ਾਂ ਦਾ ਚੈੱਕ ਕੀਤਾ ਗਿਆ ਤੇ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ। ਜਦਕਿ ਸੈਂਕੜੇ ਮਰੀਜ਼ਾਂ ਦੀਆਂ ਅੱਖਾਂ ਦੇ 12 ਦਸੰਬਰ ਨੂੰ ਲੈਂਜ ਪਾਉਣ ਲਈ ਚੁਣਿਆ ਗਿਆ। ਇਸ ਮੌਕੇ ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ, ਰੋਟਰੀ ਕਲੱਬ ਪ੍ਰਧਾਨ ਦੀਪਕ ਬਹਿਲ, ਡਾਕਟਰ ਦਵਿੰਦਰ ਸਿੰਘ, ਡਾਕਟਰ ਵਿਨੋਦ ਸਰੀਨ, ਡਾਕਟਰ ਸੋਢੀ, ਡਾਕਟਰ ਨਛੱਤਰ ਸਿੰਘ, ਜੋਰਾਵਰ ਸਿੰਘ, ਪੁਨੀਸ ਗਰੋਵਰ, ਸਤਬੀਰ ਸਿੰਘ, ਕੁਲਵਿੰਦਰ ਸਿੰਘ, ਅਸ਼ਵਨੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਫ਼ ਹਾਜ਼ਰ ਸੀ।