ਸ੍ਰੀ ਖੁਰਾਲਗੜ੍ਹ ਸਾਹਿਬ ’ਚ ‘ਬੇਟੀ ਬਚਾਓ, ਬੇਟੀ ਪੜਾਓ’ ਤਹਿਤ ਕੱਢੀ ਰੈਲੀ
ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ "ਬੇਟੀ ਬਚਾਉ, ਬੇਟੀ ਪੜਾਉ ਤਹਿਤ ਕੱਢੀ ਰੈਲੀ
Publish Date: Sat, 06 Dec 2025 04:04 PM (IST)
Updated Date: Sat, 06 Dec 2025 04:06 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ,
ਬੀਣੇਵਾਲ ਬੀਤ: ਸਿਹਤ ਵਿਭਾਗ ਦੀ ਟੀਮ ਵੱਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ "ਬੇਟੀ ਬਚਾਓ, ਬੇਟੀ ਪੜਾਉ" ਤਹਿਤ ਰੈਲੀ ਕੱਢੀ ਗਈ। ਜਿਸ ਵਿੱਚ ਵੱਡੀ ਗਿਣਤੀ ’ਚ ਪਿੰਡ ਵਾਸੀ ਅਤੇ ਸਕੂਲ ਸਟਾਫ਼ ਸ਼ਾਮਿਲ ਹੋਏ। ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਬੇਟੀ ਸਾਡੇ ਘਰ ਦੀ ਖੁਸ਼ੀ ਤੇ ਰੌਸ਼ਨੀ ਹੁੰਦੀ ਹੈ। ਅੱਜਕੱਲ ਬੇਟੀ ਅਤੇ ਬੇਟੇ ’ਚ ਕੋਈ ਫਰਕ ਨਹੀਂ ਹੈ। ਬੇਟੀ ਮਾਂ ਬਾਪ ਦੀ ਸਾਰ ਹੁੰਦੀ ਹੈ ਰੱਬ ਦੀ ਵੱਡੀ ਦਾਤ ਮੰਨੀ ਜਾਂਦੀ ਹੈ। ਜਿਵੇ ਅਸੀ ਪੁੱਤ ਨੂੰ ਪਿਆਰ ਕਰਦੇ ਹਾਂ ਉਸ ਤਰਾਂ ਦਾ ਪਿਆਰ ਬੇਟੀ ਨੂੰ ਵੀ ਕਰਨਾ ਚਾਹੀਦਾ ਹੈ। ਬੇਟੀ ਨੂੰ ਉੱਚ ਸਿੱਖਿਆ ਦੇਣੀ ਚਾਹੀਦੀ ਹੈ ਕਿਉਂਕਿ ਪੜੀ ਲਿਖੀ ਬੇਟੀ ਦੋ ਪਰਿਵਾਰਾਂ ਨੂੰ ਸਿੱਖਿਅਤ ਕਰ ਸਕਦੀ ਹੈ। ਇਸ ਮੌਕੇ ਸਰਪੰਚ ਰਣਜੀਤ ਸੂਦ ਨੇ ਵੀ ਪਿੰਡ ਵਾਸੀਆਂ ਨੂੰ ਬੇਟੀਆਂ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਚ ਰਿਤਿਕਾ, ਪ੍ਰਿਆ ਸ਼ਰਮਾ, ਸਰਪੰਚ ਰਣਜੀਤ ਸੂਦ, ਮਾਸਟਰ ਕਰਨੈਲ ਸਿੰਘ ਅਤੇ ਸਕੂਲ ਸਟਾਫ ਹਾਜ਼ਰ ਸੀ।