ਜੀਆਰਡੀ ਨਰਸਿੰਗ ਕਾਲਜ ’ਚ ਭਾਰਤ ਸੰਵਿਧਾਨ ਦਿਵਸ ਮਨਾਇਆ
ਜੀ.ਆਰ.ਡੀ ਨਰਸਿੰਗ ਕਾਲਜ ਵਿੱਚ
Publish Date: Thu, 27 Nov 2025 05:23 PM (IST)
Updated Date: Thu, 27 Nov 2025 05:26 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਜੀਆਰਡੀ ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਵਿਖੇ ਭਾਰਤ ਸੰਵਿਧਾਨ ਦਿਵਸ ਮਨਾਇਆ ਗਿਆ। ਜੀਆਰਡੀ ਸਿੱਖਿਆ ਸੰਸਥਾਵਾਂ ਦੇ ਚੇਅਰਪਰਸਨ ਪ੍ਰਦੀਪ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਬਿਕਰਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੈਨੇਜਰ ਸਰਬਜੀਤ ਸਿੰਘ ਮੋਮੀ ਅਤੇ ਪ੍ਰਿੰਸੀਪਲ ਰੇਨੂ ਬਾਲਾ ਦੀ ਅਗਵਾਈ ਹੇਠ ਕਰਵਾਏ ਗਏ ਸੰਵਿਧਾਨ ਦਿਵਸ ਮੌਕੇ ਨਰਸਿੰਗ ਕਾਲਜ ਦੀਆ ਵਿਦਿਆਰਥਣਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਕਰਵਾਏ ਗਏ ਸੈਮੀਨਾਰ ਦੌਰਾਨ ਨਰਸਿੰਗ ਸਟਾਫ ਅਤੇ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਭਾਰਤ ਦੇ ਸੰਵਿਧਾਨ ਦਿਵਸ ਸਬੰਧੀ ਆਪਣੇ ਵਿਚਾਰਾਂ ਰਾਹੀ ਚਾਨਣਾ ਪਾਇਆ ਗਿਆ। ਇਸ ਮੌਕੇ ਮੈਨੇਜਰ ਸਰਬਜੀਤ ਸਿੰਘ ਮੋਮੀ ਅਤੇ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਰੇਨੂ ਬਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ ਅੰਬੇਦਕਰ ਵੱਲੋਂ ਜੋ ਭਾਰਤ ਦਾ ਸੰਵਿਧਾਨ ਲਿਖਿਆ ਸੀ ਉਸ ਨੂੰ 26 ਨਵੰਬਰ 1949 ਲਾਗੂ ਕੀਤਾ ਗਿਆ ਸੀ ਅਤੇ ਇਸੇ ਸੰਵਿਧਾਨ ਤਹਿਤ ਹੀ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ ਸੀ। ਇਸ ਮੌਕੇ ਉਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ ਆਰ ਅੰਬੇਡਕਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਵੱਧ ਤੋਂ ਵੱਧ ਸਿੱਖਿਅਤ ਹੋਣਾ ਚਾਹੀਦਾ ਹੈ ਇਸ ਮੌਕੇ ਸੈਮੀਨਾਰ ਵਿੱਚ ਅਵਲ ਰਹੀਆਂ ਵਿਦਿਆਰਥਣਾ ਦਾ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਰਮਨਦੀਪ ਕੌਰ, ਲਵਲੀ ਸੈਣੀ, ਦਲਜਿੰਦਰ ਕੌਰ, ਤਰੁਨਦੀਪ ਕੌਰ, ਆਰਤੀ ਟਾਂਡਾ,ਹਰਲੀਨ ਕੌਰ, ਮਨਪ੍ਰੀਤ ਕੌਰ ਵੀ ਹਾਜ਼ਰ ਸਨ।