ਜੰਗਲੀ ਜੀਵ ਟਕਰਾਉਣ ਤੇ ਐਕਟਿਵਾ ਸਵਾਰ ਵਿਅਕਤੀ ਦੀ ਮੌਤ
ਜੰਗਲੀਂ ਜੀਵ ਟਕਰਾਉਣ ਤੇ ਐਕਟਿਵਾ
Publish Date: Thu, 27 Nov 2025 04:57 PM (IST)
Updated Date: Thu, 27 Nov 2025 04:59 PM (IST)
ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਕੰਢੀ ਖੇਤਰ ’ਚ ਜੰਗਲੀ ਜੀਵਾਂ ਅਤੇ ਆਵਾਰਾ ਪਸ਼ੂਆਂ ਨਾਲ ਸੜਕਾਂ ਤੇ ਚਲਦੇ ਰਾਹਗੀਰ ਆਏ ਦਿਨ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਨੂੰ ਗਲੇ ਲਗਾ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਬੀਤੇ ਮੰਗਲਵਾਰ ਕਸਬਾ ਕਮਾਹੀ ਦੇਵੀ ਦੇ ਨਜ਼ਦੀਕੀ ਪਿੰਡ ਬਹਿ ਫੱਤੋ ਦਾ ਸੁੱਖੀ ਰਾਮ (60) ਸਵੇਰੇ ਘਰ ਤੋਂ ਐਕਟਿਵਾ ’ਤੇ ਸਵਾਰ ਹੋ ਕੇ ਦਾਤਾਰਪੁਰ ਜਾਂਦੇ ਵਕਤ ਰਾਹ ਵਿੱਚ ਪੈਂਦੇ ਨਮੌਲੀ ਕੋਲ ਪੁੱਜਾ ਤਾਂ ਅਚਾਨਕ ਸੜਕ ਤੇ ਤੇਜ਼ ਰਫ਼ਤਾਰ ਨਾਲ ਭੱਜਦੇ ਜੰਗਲੀ ਜੀਵ ਸਾਂਭਰ ਦੇ ਟਕਰਾਉਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਐਂਬੂਲੈਂਸ ਰਾਹੀਂ ਜ਼ਖ਼ਮੀ ਸੁੱਖੀ ਰਾਮ ਨੂੰ ਹਾਜੀਪੁਰ ਹਸਪਤਾਲ ਪਹੁੰਚਾ ਦਿੱਤਾ। ਹਾਜੀਪੁਰ ਹਸਪਤਾਲ ਤੋਂ ਮੁੱਢਲੀ ਸਹਾਇਤਾ ਮਿਲਣ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖ਼ਮੀ ਸੁੱਖਾ ਰਾਮ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਸਿਰ ’ਚ ਗੰਭੀਰ ਚੋਟ ਲੱਗਣ ਤੇ ਉਨ੍ਹਾਂ ਦੀ ਮੌਤ ਹੋ ਗਈ। ਰਾਹਗੀਰਾਂ ਨੇ ਦੱਸਿਆ ਕਿ ਸੁੱਖੀ ਰਾਮ ਨੇ ਸੇਫਟੀ ਲਈ ਹੈਲਮੇਟ ਪਾਇਆ ਸੀ। ਤੇਜ਼ ਰਫ਼ਤਾਰ ਨਾਲ ਸੜਕ ਤੇ ਭਜਦੇ ਜੰਗਲੀ ਜੀਵ ਸਾਂਭਰ ਦੇ ਟਕਰਾਉਣ ਨਾਲ ਸਿਰ ਤੇ ਗੰਭੀਰ ਗੰਭੀਰ ਸੱਟ ਲੱਗੀ।