ਅੱਜ ਕਿਸਾਨ ਲਗਾਉਣਗੇ ਜਲੰਧਰ ਨੈਸ਼ਨਲ ਹਾਈਵੇ ’ਤੇ ਧਰਨਾ
27 ਨਵੰਬਰ ਨੂੰ ਕਿਸਾਨ ਲਗਾਉਣਗੇ ਜਲੰਧਰ ਨੈਸ਼ਨਲ ਹਾਈਵੇ ਤੇ ਧਰਨਾ : ਜੰਗਵੀਰ ਚੌਹਾਨ
Publish Date: Wed, 26 Nov 2025 01:59 PM (IST)
Updated Date: Wed, 26 Nov 2025 02:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
ਟਾਂਡਾ ਉੜਮੁੜ: ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਇਕ ਮੀਟਿੰਗ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਜਨਰਲ ਸੈਕਟਰੀ ਪਿ੍ਥਪਾਲ ਸਿੰਘ ਗੁਰਾਇਆ ਦੀ ਅਗਵਾਈ ਵਿੱਚ ਹੋਈ। ਜਿਸ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਤੇ ਜਥੇਬੰਦੀ ਮੈਂਬਰ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਪ੍ਰਧਾਨ ਜੰਗਵੀਰ ਚੌਹਾਨ ਨੇ ਦੱਸਿਆ ਕਿ 21 ਨਵੰਬਰ ਨੂੰ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਨਾਲ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਸੀ। ਜਿਸ ਵਿੱਚ ਸਰਕਾਰੀ ਨੁਮਾਇੰਦਿਆਂ ਨੇ ਮੰਨਿਆ ਸੀ ਕਿ 24 ਤਰੀਕ ਤੱਕ ਸ਼ੂਗਰ ਕੈਨ ਕੰਟਰੋਲ ਬੋਰਡ ਦੀ ਮੀਟਿੰਗ ਹੋਵੇਗੀ ਅਤੇ ਉਸ ਵਿੱਚ ਗੰਨੇ ਦਾ ਰੇਟ ਅਤੇ ਮਿੱਲਾਂ ਚੱਲਣ ਦੀ ਤਰੀਕ ਅਨਾਊਂਸ ਕਰ ਦਿੱਤੀ ਜਾਵੇਗੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਤੱਕ ਸਰਕਾਰ ਵੱਲੋਂ ਕੋਈ ਵੀ ਗੰਨੇ ਦਾ ਰੇਟ ਅਤੇ ਮਿੱਲਾਂ ਚੱਲਣ ਦੀ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ। ਦੋਆਬਾ ਕਿਸਾਨ ਕਮੇਟੀ ਪੰਜਾਬ ਆਪਣੀ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ 27 ਨਵੰਬਰ ਨੂੰ ਜਲੰਧਰ ਨੈਸ਼ਨਲ ਹਾਈਵੇ ਨਜ਼ਦੀਕ ਧੱਨੋਵਾਲੀ ਫਾਟਕ ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਵੇਗਾ ਅਤੇ ਨਾਲ ਹੀ ਰੇਲਵੇ ਟਰੈਕ ਵੀ ਜਾਮ ਕੀਤਾ ਜਾਵੇਗਾ।
ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਾਮ ਹੋਣ ਦੀ ਜਿੰਮੇਵਾਰ ਸਰਕਾਰ ਹੋਵੇਗੀ ਕਿਉਂਕਿ ਜਥੇਬੰਦੀਆਂ ਵੱਲੋਂ ਇੱਕ ਮਹੀਨੇ ਤੋਂ ਲਗਾਤਾਰ ਸਰਕਾਰ ਨੂੰ ਪ੍ਰਸ਼ਾਸਨ ਅਧਿਕਾਰੀਆਂ ਤੇ ਵਿਧਾਇਕਾਂ ਦੇ ਜ਼ਰੀਏ ਸਰਕਾਰ ਦੇ ਨਾਮ ਮੰਗ ਪੱਤਰ ਦਿੱਤੇ ਜਾ ਰਹੇ ਹਨ ਪਰ ਇਕ ਮਹੀਨੇ ਤੋਂ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਰਕਾਰ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਇਸ ਮੌਕੇ ਪ੍ਰਿਤਪਾਲ ਸਿੰਘ ਗੁਰਾਇਆ, ਅਵਤਾਰ ਸਿੰਘ ਪਲਾਕੀ,ਗੁਰਪ੍ਰੀਤ ਸਿੰਘ ਸੰਧੂ,ਮਹਿਤਾਬ ਸਿੰਘ ਹੁੰਦਲ, ਬਲਵੀਰ ਸਿੰਘ ਸੋਹੀਆ, ਸਤਪਾਲ ਸਿੰਘ ਮਿਰਜਾਪੁਰ, ਅਮਰਜੀਤ ਸਿੰਘ ਕੁਰਾਲਾ, ਗੁਰਪ੍ਰੀਤ ਸਿੰਘ ਸੰਧੂ, ਪਰਮਿੰਦਰ ਸਿੰਘ ਸਮਰਾ, ਜਗਮੋਹਨ ਸਿੰਘ ਮੀਰਪੁਰ,ਜੱਜ ਸਿੰਘ ਸੰਧੂ, ਕਰਮਜੀਤ ਸਿੰਘ ਜਾਂਜਾ,ਚੰਦਨ ਮੂਨਕ,ਦਲਜੀਤ ਸਿੰਘ ਮੰਝਪੁਰ, ਬੂਟਾ ਸਿੰਘ, ਲਾਡਾ ਟੇਰਕਿਆਣਾ, ਅਵਤਾਰ ਸਿੰਘ ਚੀਮਾ, ਪੰਮਾ ਬਗੋਲਾ, ਓਂਕਾਰ ਸਿੰਘ ਦੇਵੀਦਾਸ, ਹੰਨੀ ਦੇਵੀਦਾਸ ,ਚੰਦਨ ਮੂਨਕਾ, ਕਰਤਾਰ ਸਿੰਘ ਬਸਤੀ, ਸੁਖਦੇਵ ਸਿੰਘ ਚਨੌਤਾ, ਤਜਿੰਦਰ ਸਿੰਘ ਬੁੱਢੀਪਿੰਡ, ਹਰਜੀਤ ਸਿੰਘ ਕਾਵਾਵਾਲੀ, ਮੰਤਰੀ ਜਾਜਾ, ਅਵਤਾਰ ਸਿੰਘ ਚੀਮਾ, ਬਲਜਿੰਦਰ ਸਿੰਘ ਸੋਹੀਆਂ, ਰੋਡੀ ਮੂਨਕਾ, ਮਹਾਵੀਰ ਬੁੱਢੀਪਿੰਡ, ਅਮਰਜੀਤ ਸਿੰਘ, ਰਾਜਵਿੰਦਰ ਸਿੰਘ ਬਗੋਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।