ਕ੍ਰਿਏਟਿਵ ਕੈਨਵਸ ਤਹਿਤ ਵਿਦਿਆਰਥੀਆਂ ਦੇ ਸਿਰਜਣਾਤਮਿਕ ਮੁਕਾਬਲੇ ਕਰਵਾਏ

ਸਤਨਾਮ ਲੋਈ, ਪੰਜਾਬੀ ਜਾਗਰਣ,
ਮਾਹਿਲਪੁਰ: ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਕੈਂਪਸ ਵਿੱਚ ਚੱਲਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਵਿੱਚ ਵਿਦਿਆਰਥੀਆਂ ਦੇ 'ਕ੍ਰਿਏਟਿਵ ਕੈਨਵਸ-2025' ਤਹਿਤ ਵਿਦਿਆਰਥੀਆਂ ਦੇ ਸਿਰਜਣਾਤਮਿਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਇਲਾਕੇ ਦੇ ਅਨੇਕਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐੱਸਡੀਐੱਮ ਸੰਜੀਵ ਕੁਮਾਰ ਗੌੜ ਨੇ ਸ਼ਿਰਕਤ ਕੀਤੀ। ਜਦਕਿ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਪ੍ਰੋ ਅਪਿੰਦਰ ਸਿੰਘ, ਵੀਰਇੰਦਰ ਸ਼ਰਮਾ, ਪਰਵਾਸੀ ਪੱਤਰਕਾਰ ਨਰਿੰਦਰਪਾਲ ਸਿੰਘ ਹੁੰਦਲ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਪੁੱਜੀਆਂ ਸ਼ਖ਼ਸੀਅਤਾਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਾਲਜੀਏਟ ਸਕੂਲ ਦੀਆਂ ਅਕਾਦਮਿਕ, ਖੇਡ ਤੇ ਸਭਿਆਚਾਰਕ ਗਤੀਵਿਧੀਆਂ ਦੀ ਰਿਪੋਰਟ ਸਾਂਝੀ ਕੀਤੀ। ਸਮਾਰੋਹ ਮੌਕੇ ਖੇਤਰ ਦੇ ਨੌਵੀਂ-ਦਸਵੀਂ ਅਤੇ ਗਿਆਰ੍ਹਵੀਂ-ਬਾਰ੍ਹਵੀਂ ਗਰੁੱਪ ਦੇ ਅਨੇਕਾਂ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਗਿਆਰਵੀਂ-ਬਾਰ੍ਹਵੀਂ ਗਰੁੱਪ ਅਧੀਨ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਸਰਕਾਰੀ ਸਕੂਲ ਬੰਬੇਲੀ ਨੇ ਪਹਿਲਾ, ਸਰਕਾਰੀ ਸਕੂਲ ਮਾਹਿਲਪੁਰ ਨੇ ਦੂਜਾ ਤੇ ਮੇਜਬਾਨ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੀਪੀਟੀ ਪੇਸ਼ਕਾਰੀ ਵਿੱਚ ਸੰਤ ਬਾਬਾ ਹਰੀ ਸਿੰਘ ਸਕੂਲ ਨੇ ਪਹਿਲਾ, ਮੇਜਬਾਨ ਸਕੂਲ ਨੇ ਦੂਜਾ ਅਤੇ ਸਰਕਾਰੀ ਸਕੂਲ ਬਾੜੀਆਂ ਕਲਾਂ ਨੇ ਤੀਜਾ, ਲੇਖ ਲਿਖਣ ਵਿੱਚ ਸਰਕਾਰੀ ਸਕੂਲ ਨੰਗਲ ਖੁਰਦ ਨੇ ਪਹਿਲਾ, ਮੇਜਬਾਨ ਸਕੂਲ ਨੇ ਦੂਜਾ ਅਤੇ ਸੰਤ ਬਾਬਾ ਹਰੀ ਸਿੰਘ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਮਾਡਲ ਮੇਕਿੰਗ ਵਿੱਚ ਸੰਤ ਬਾਬਾ ਹਰੀ ਸਿੰਘ ਸਕੂਲ ਨੇ ਪਹਿਲਾ, ਮੇਜਬਾਨ ਸਕੂਲ ਨੇ ਦੂਜਾ ਤੇ ਸਰਕਾਰੀ ਸਕੂਲ ਮਾਹਿਲਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨੌਵੀਂ-ਦਸਵੀਂ ਵਰਗ ਵਿੱਚ ਨਸ਼ੇਖੋਰੀ ਥੀਮ ਸਬੰਧੀ ਰੰਗੋਲੀ ਸਿਰਜਣ ਵਿੱਚ ਲੱਧੇਵਾਲ ਸਕੂਲ ਨੇ ਪਹਿਲਾ, ਮਦਰ ਟੈਰੇਸਾ ਸਕੂਲ ਸਰਹਾਲਾ ਖੁਰਦ ਨੇ ਦੂਜਾ ਅਤੇ ਲੱਧੇਵਾਲ ਸਕੂਲ ਮਾਹਿਲਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੀਪੀਟੀ ਪੇਸ਼ਕਾਰੀ ਵਿੱਚ ਐਲਸ ਸਕੂਲ ਮਾਹਿਲਪੁਰ ਨੇ ਪਹਿਲਾ ਤੇ ਮਦਰ ਟੈਰੇਸਾ ਸਕੂਲ ਨੇ ਦੂਜਾ ਸਥਾਨ। ਇਸੇ ਤਰ੍ਹਾਂ ਹੋਰ ਮੁਕਾਬਲਿਆਂ ਵਿੱਚ ਇਲਾਕੇ ਦੇ ਹੋਰ ਪ੍ਰਤੀਭਾਗੀ ਸਕੂਲਾਂ ਸਰਕਾਰੀ ਸਕੂਲ ਜਿਆਣ, ਸਰਕਾਰੀ ਸਕੂਲ ਲੜਕਿਆਂ ਮਾਹਿਲਪੁਰ,ਸਰਕਾਰੀ ਸਕੂਲ ਪੱਦੀ ਸੂਰਾ ਸਿੰਘ, ਸਰਕਾਰੀ ਸਕੂਲ ਨੰਗਲ ਖੁਰਦ, ਅਕਾਲ ਅਕੈਡਮੀ ਖੇੜਾ, ਮੋਨਿਕਾ ਮੈਮੋਰੀਅਲ ਸਕੂਲ ਮੈਲੀ, ਸੇਂਟ ਕਬੀਰ ਸਕੂਲ ਟੂਟੋਮਜਾਰਾ ਆਦਿ ਦੇ ਵਿਦਆਰਥੀਆਂ ਨੇ ਵੀ ਇਨਾਮ ਪ੍ਰਾਪਤ ਕੀਤੇ।
ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਧੰਨਵਾਦੀ ਸ਼ਬਦ ਕੌਂਸਲ ਦੇ ਸਕੱਤਰ ਪ੍ਰੋ ਅਪਿੰਦਰ ਸਿੰਘ ਨੇ ਸਾਂਝੇ ਕੀਤੇ। ਇਸ ਮੌਕੇ ਐਡਵੋਕੇਟ ਜੀਵਨ ਸਿੰਘ, ਨਾਇਬ ਤਹਿਸੀਲਦਾਰ ਰਣਬੀਰ ਸਿੰਘ,ਗੁਰਦਿਆਲ ਸਿੰਘ, ਪ੍ਰਿੰਸੀਪਲ ਰਾਜਵਿੰਦਰ ਕੌਰ, ਪਿ੍ਰੰ ਰੇਣੂਕਾ ਬਾਲੀ,ਬਲਜਿੰਦਰ ਮਾਨ, ਪ੍ਰੋ ਕਮਲਪ੍ਰੀਤ ਕੌਰ, ਪ੍ਰੋ ਜਸਦੀਪ ਕੌਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਹਰਪ੍ਰੀਤ ਕੌਰ ਸੇਖੋਂ, ਪ੍ਰੋ ਗਣੇਸ਼ ਖੰਨਾ, ਪ੍ਰੋ ਰਜਿੰਦਰ ਕੌਰ, ਪ੍ਰੋ ਰਮਨਦੀਪ ਕੌਰ ਆਦਿ ਸਮੇਤ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।