ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਇਆ
ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਇਆ ਗਿਆ
Publish Date: Fri, 21 Nov 2025 04:05 PM (IST)
Updated Date: Fri, 21 Nov 2025 04:07 PM (IST)

ਰਾਜਿੰਦਰ ਸਿੰਘ, ਪੰਜਾਬੀ ਜਾਗਰਣ, ਦਸੂਹਾ: ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵੀਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਤੇ ਐਸ ਐਮ ਓ ਮੰਡ ਭੰਡੇਰ ਰੋਹਿਤ ਬਰੂਟਾ ਜੀ ਦੀ ਅਗਵਾਈ ਹੇਠ ਆਯੁਸ਼ਮਾਨ ਅਰੋਗਿਆ ਕੇਂਦਰ ਪੰਡੋਰੀ ਅਰਾਈਆਂ ਵਿਖੇ ਤੰਬਾਕੂ ਦੇ ਮਾੜੇ ਪ੍ਰਭਾਵ ਜਾਣੂ ਕਰਵਾਇਆ ਗਿਆ। ਇਸ ਮੌਕੇ ਐਚ ਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਤੰਬਾਕੂ ਵਿੱਚ ਇੱਕ ਨਿਕੋਟੀਨ ਪਦਾਰਥ ਹੁੰਦਾ ਹੈ ਜੋ ਕਿ ਇੱਕ ਲਤ ਲਾਉਣ ਵਾਲਾ ਤੱਤ ਹੈ। ਤੰਬਾਕੂਨੋਸ਼ੀ ਦੇ ਬਹੁਤ ਸਾਰੇ ਸਰੀਰਕ ਮਾਨਸਿਕ ਪ੍ਰਭਾਵ ਹਨ, ਤੰਬਾਕੂ ਪੀਣ ਦੇ ਨਾਲ ਫੇਫੜਿਆਂ ਦਾ ਕੈਂਸਰ .ਜੀਭ ਦਾ ਕੈਂਸਰ. ਗਲੇ ਦਾ ਕੈਂਸਰ ਹੋਣ ਦਾ ਖਤਰਾ ਵਁਧ ਜਾਂਦਾ ਹੈ। ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਰਜਿੰਦਰ ਸਿੰਘ ਹੀਰ ਨੇ ਦੱਸਿਆ ਕਿ ਬੀੜੀ ਸਿਗਰਟ ਗੁਟਕਾ ਸਾਡੀ ਸਾਡੀ ਸਿਹਤ ਦੇ ਦੁਸ਼ਮਣ ਹਨ। ਇਹ ਸਾਡੇ ਸਰੀਰ ਨੂੰ ਹੀ ਨਹੀਂ ਬਲਕਿ ਸਾਡੇ ਪਰਿਵਾਰਾਂ ਸਮਾਜ ਸਾਡੇ ਪੰਜਾਬ ਨੂੰ ਵੀ ਕਮਜ਼ੋਰ ਕਰ ਰਹੇ ਹਨ। ਇਹ ਸ਼ੁਰੂਆਤ ਵਿੱਚ ਮਜ਼ੇਦਾਰ ਜਾਂ ਕੂਲ ਲੱਗ ਸਕਦਾ ਹੈ, ਅਕਸਰ ਦੋਸਤਾਂ ਦੇ ਪ੍ਰਭਾਵ ਹੇਠ ਸ਼ੁਰੂ ਹੁੰਦਾ ਹੈ, ਪਰ ਇਸਦੇ ਨਤੀਜੇ ਬਹੁਤ ਭਿਆਨਕ ਹਨ। ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਹੋਰ ਜਾਨਲੇਵਾ ਸਥਿਤੀਆਂ ਬਣ ਜਾਂਦੀਆਂ ਹਨ। ਪੰਜਾਬ ਸਰਕਾਰ ਨੇ ਵੀ ਇਸ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸਿੱਖਿਆ ਸੰਸਥਾਵਾਂ ਨੂੰ ਤੰਬਾਕੂ-ਮੁਕਤ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ. ਆਓ ਅਸੀਂ ਵੀ ਸਾਰੇ ਮਿਲ ਕੇ ਪ੍ਰਣ ਕਰੀਏ ਆਪਣੇ ਰਿਸਤੇਦਾਰੀ ਦੋਸਤਾਂ ਮਿੱਤਰਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਾਈਏ ਕਿ ਵਾਅਦਾ ਕਰੀਏ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਤੰਬਾਕੂ ਦੀ ਵਰਤੋਂ ਨਹੀਂ ਕਰਾਂਗੇ।