ਅੰਗ ਦਾਨ ਸਬੰਧੀ ਬਲਾਕ ਪੱਧਰੀ ਮੁਹਿਮ ਦੀ ਸ਼ੁਰੂਆਤ
ਅੰਗ ਦਾਨ ਸਬੰਧੀ ਬਲਾਕ ਪੱਧਰੀ ਮੁਹਿਮ ਦੀ ਸ਼ੁਰੂਆਤ
Publish Date: Fri, 21 Nov 2025 04:03 PM (IST)
Updated Date: Fri, 21 Nov 2025 04:04 PM (IST)

ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਗ ਦਾਨ ਸਬੰਧੀ ਬਲਾਕ ਪੱਧਰੀ ਮੁਹਿਮ ਦੀ ਸ਼ੁਰੂਆਤ ਡਾ. ਸੀਮਾ ਗਰਗ ਸਿਵਲ ਸਰਜਨ ਅਤੇ ਡਾ. ਕਰਨ ਕੁਮਾਰ ਸੈਣੀ ਐਸ.ਐਮ.ਓ. ਟਾਂਡਾ ਦੀ ਯੋਗ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਡਾ. ਸੈਣੀ ਨੇ ਦੱਸਿਆ ਕਿ ਸਰੀਰ ਦਾਨ ਕਰਨਾ ਮਨੁੱਖਤਾ ਦੀ ਸੇਵਾ ਵਿੱਚ ਇੱਕ ਮਹਾਨ ਕਦਮ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਨੂੰ ਮਨੁੱਖਤਾ ਬਲਿਦਾਨ ਅਤੇ ਹਮਦਰਦੀ ਦਾ ਰਾਹ ਦਿਖਾਉਂਦੀ ਹੈ। ਅੰਗ ਦਾਨ ਅਜਿਹਾ ਕਾਰਜ ਹੈ ਜਿਸ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਇਹ ਮੁਹਿੰਮ 19 ਨਵੰਬਰ ਤੋਂ 25 ਨਵੰਬਰ 2025 ਤੱਕ ਆਈ ਡੋਨੇਸ਼ਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਡਾ.ਸੈਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿਮ ਨਾਲ ਵੱਧ ਤੋਂ ਵੱਧ ਜੁੜਨ। ਉਹਨਾਂ ਦੱਸਿਆ ਕਿ ਆਨਲਾਈਨ ਸਾਈਟ ਤੇ ਜਾ ਕੇ ਆਪਣਾ ਜੋ ਵੀ ਅੰਗ ਦਾਨ ਕਰਨਾ ਹੈ ਉਸ ਸਬੰਧੀ ਆਪਣੇ ਆਪ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਲਈ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਅਤੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪ੍ਰੀਤ ਮਹਿੰਦਰ, ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਸਟੇਟ ਅਵਾਰਡੀ, ਡਾ.ਹਰਪ੍ਰੀਤ ਸਿੰਘ, ਡਾ. ਸ਼ਗਨ, ਡਾ. ਕਰਤਾਰ ਸਿੰਘ, ਡਾ. ਰਾਜਵੰਤ ਕੌਰ, ਡਾ.ਅਵਤਾਰ ਸਿੰਘ, ਗੁਰਜੀਤ ਸਿੰਘ, ਰਜੀਵ ਪਾਲ, ਜਤਿੰਦਰ, ਗੁਰਪ੍ਰੀਤ ਸਿੰਘ, ਵਿਨੋਦ ਕੁਮਾਰ,ਦਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।