ਰਾਣੀ ਲਕਸ਼ਮੀਬਾਈ ਜੈਅੰਤੀ ਸਬੰਧੀ ਸੈਮੀਨਾਰ ਕਰਵਾਇਆ
ਰਾਣੀ ਲਕਸ਼ਮੀਬਾਈ ਜਯੰਤੀ ਦੇ ਮੌਕੇ
Publish Date: Thu, 20 Nov 2025 07:34 PM (IST)
Updated Date: Thu, 20 Nov 2025 07:37 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੁਸ਼ਿਆਰਪੁਰ ਵੱਲੋਂ ਰਾਣੀ ਲਕਸ਼ਮੀਬਾਈ ਜੈਅੰਤੀ ਮੌਕੇ ਗੁਰਕੁਲ ਸਕੂਲ ਹੁਸ਼ਿਆਰਪੁਰ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਰੀਨਾ ਗੋਯਲ ਜੀ ਦੀ ਹਾਜ਼ਰੀ ਸ਼ੋਭਾ ਵਧਾਉਣ ਵਾਲੀ ਰਹੀ। ਇਸ ਮੌਕੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਪੰਜਾਬ ਦੇ ਸੂਬਾ ਸਹਿ ਸਕੱਤਰ ਅੰਕਿਤ ਕੁੰਦਰਾ, ਪ੍ਰਾਂਤ ਵਰਕਿੰਗ ਕਮੇਟੀ ਮੈਂਬਰ ਅੰਸ਼ਿਕਾ ਨੈਯਰ, ਪ੍ਰਾਂਤ ਕਾਰਜਕਾਰਿਣੀ ਮੈਂਬਰ ਅਤੇ ਏਬੀਵੀਪੀ ਹੁਸ਼ਿਆਰਪੁਰ ਦੇ ਸਮਰਪਿਤ ਅਰਨਵ ਸ਼ਰਮਾ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਸਮਾਗਮ ਦੌਰਾਨ ਐੱਨਸੀਸੀ ਮੈਂਬਰਾਂ ਵੱਲੋਂ ਸਕੂਲ ਦੀਆਂ ਕੁੜੀਆਂ ਲਈ ਬੇਸਿਕ ਸੈਲਫ-ਡਿਫੈਂਸ ਤਕਨੀਕਾਂ ਦਾ ਸਿਖਲਾਈ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਆਤਮ-ਰੱਖਿਆ ਦੇ ਮੁੱਢਲੇ ਤਰੀਕੇ ਸਿਖਾਏ ਗਏ। ਸੈਮੀਨਾਰ ’ਚ ਰਾਣੀ ਲਕਸ਼ਮੀਬਾਈ ਦੇ ਸ਼ੌਰਯ, ਦੇਸ਼ਭਗਤੀ ਅਤੇ ਮਹਿਲਾ ਸਸ਼ਕਤੀਕਰਨ ਦੇ ਸੰਦੇਸ਼ ਨੂੰ ਵਿਦਿਆਰਥੀਆਂ ਤਕ ਪਹੁੰਚਾਇਆ ਗਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ ਗਿਆ।