ਕੀਮਤੀ ਲਾਲ ਆਲ ਇੰਡੀਆ ਆਦਿ ਧਰਮ ਮਿਸ਼ਨ ਸੈਂਟਰਲ ਕਮੇਟੀ ਦੇ ਮੈਂਬਰ ਨਿਯੁਕਤ
ਸਮਾਜ ਸੇਵੀ ਸ. ਕੀਮਤੀ ਲਾਲ ਆਲ
Publish Date: Thu, 20 Nov 2025 05:59 PM (IST)
Updated Date: Thu, 20 Nov 2025 06:01 PM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੌਮੀ ਚੇਅਰਪਰਸ ਕਮਲੇਸ਼ ਕੌਰ ਘੇੜਾ ਅਤੇ ਕੌਮੀ ਪ੍ਰਧਾਨ ਐੱਲਆਰ ਵਿਰਦੀ ਵੱਲੋਂ ਆਦਿ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਦੇਸ਼ਾ-ਵਿਦੇਸ਼ਾਂ ਵਿਚ ਪ੍ਰਚਾਰਕਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ, ਤਾਂ ਜੋ ਆਦਿ ਧਰਮ ਲਹਿਰ ਨੂੰ ਜਨ-ਜਨ ਤਕ ਪਹੁੰਚਾਇਆ ਜਾ ਸਕੇ। ਬੀਤੇ ਦਿਨ ਲੁਧਿਆਣਾ ਤੋਂ ਉੱਘੇ ਸਮਾਜ ਸੇਵੀ ਕੀਮਤੀ ਲਾਲ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਸੈਂਟਰਲ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਕੀਮਤੀ ਲਾਲ ਜੋ ਕਿ ਲੁਧਿਆਣਾ ਦੇ ਉੱਘੇ ਸਮਾਜ ਸੇਵੀ ਹਨ, ਉਨ੍ਹਾਂ ਦੀ ਇਸ ਨਿਯੁਕਤੀ ’ਤੇ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਮੁੱਖ ਕੈਸ਼ੀਅਰ ਸੰਤ ਕਰਮ ਚੰਦ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸਕੱਤਰ ਬਾਬਾ ਦਿਆਲ ਚੰਦ ਬੰਗਾ, ਮੈਂਬਰ ਬਾਬਾ ਸੁਰਿੰਦਰ ਰਾਜਸਥਾਨੀ ਅਤੇ ਜਗਦੀਸ਼ ਦੀਸ਼ਾ ਵੱਲੋਂ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕੀਮਤੀ ਲਾਲ ਨੇ ਕਿਹਾ ਕਿ ਉਹ ਬੜੇ ਹੀ ਭਾਗਾਂ ਵਾਲੇ ਹਨ ਜੋ ਉਨ੍ਹਾਂ ਨੂੰ ਇਹ ਸੇਵਾ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਮਿਸ਼ਨ ਵੱਲੋਂ ਉਲੀਕੇ ਜਾਣ ਵਾਲੇ ਹਰ ਸਮਾਗਮ ਵਿਚ ਲੁਧਿਆਣਾ ਤੋਂ ਵਿਸ਼ੇਸ਼ ਸਹਿਯੋਗ ਕਰਨਗੇ। ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਣ ਵਾਲੇ ਹਰ ਸਮਾਗਮ ਵਿਚ ਲੁਧਿਆਣਾ ਤੋ ਸੰਗਤਾਂ ਦੇ ਵੱਡੇ ਜੱਥੇ ਸ਼ਿਰਕਤ ਕਰਿਆ ਕਰਨਗੇ।