ਅਨੰਤਨਾਗ ਤੋਂ ਗੜ੍ਹਦੀਵਾਲਾ ਪਹੁੰਚੇ ਨਗਰ ਕੀਰਤਨ ਦਾ ਨਿੱਘਾ ਸਵਾਗਤ
ਅਨੰਤਨਾਗ ਤੋਂ ਗੜ੍ਹਦੀਵਾਲਾ ਪਹੁੰਚੇ ਨਗਰ ਕੀਰਤਨ ਦਾ ਸ਼ਰਧਾਪੂਰਵਕ ਸਵਾਗਤ
Publish Date: Wed, 19 Nov 2025 04:22 PM (IST)
Updated Date: Wed, 19 Nov 2025 04:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
ਗੜਦੀਵਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਸੁਖਮਿੰਦਰ ਸਿੰਘ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ 'ਪੁਕਾਰ ਦਿਵਸ' ਨਗਰ ਕੀਰਤਨ ਅਨੰਤਨਾਗ ਤੋਂ ਆਰੰਭ ਹੋ ਕੇ ਗੜ੍ਹਦੀਵਾਲਾ ਪਹੁੰਚਣ 'ਤੇ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੀ ਪਹੁੰਚ ਨਾਲ ਪੂਰਾ ਇਲਾਕਾ ਗੁਰਬਾਣੀ ਦੇ ਸੁਹਣੇ ਨਾਦ ਨਾਲ ਗੂੰਜ ਉਠਿਆ। ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਕਾਲਜ ਵੱਲੋਂ ਪ੍ਰਸਾਦਿ ਅਤੇ ਪਾਣੀ ਦੀ ਸੇਵਾ ਕੀਤੀ ਗਈ। ਕਾਲਜ ਦੇ ਰੈੱਡ ਰਿਬਨ, ਐਨ ਐਸ ਐਸ ਅਤੇ ਐਨ ਸੀ ਸੀ ਯੂਨਿਟ ਨੇ ਵੀ ਸੇਵਾ ਦੇ ਭਾਵ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ।