ਵੰਸ਼ ਖੋਸਲਾ ਬਣੇ ਕਾਂਗਰਸ ਐੱਸਸੀ ਸੈੱਲ ਟਾਂਡਾ ਦੇ ਸਿਟੀ ਯੂਥ ਪ੍ਰਧਾਨ
ਵੰਸ਼ ਖੋਸਲਾ ਬਣੇ ਕਾਂਗਰਸ ਐੱਸਸੀ ਸੈੱਲ ਟਾਂਡਾ ਦੇ ਸਿਟੀ ਯੂਥ ਪ੍ਰਧਾਨ
Publish Date: Tue, 18 Nov 2025 04:12 PM (IST)
Updated Date: Tue, 18 Nov 2025 04:13 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਬਲਾਕ ਕਾਂਗਰਸ ਦੇ ਟਾਂਡਾ ਦਫਤਰ ਵਿਖੇ ਐੱਸ ਸੀ ਸੈੱਲ ਦੀ ਵਿਸ਼ੇਸ਼ ਮੀਟਿੰਗ ਹੋਈ। ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬਲਾਕ ਚੇਅਰਮੈਨ ਪਰਵਿੰਦਰ ਸਹਿਬਾਜ਼ਪੁਰ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਦੌਰਾਨ ਕਾਂਗਰਸ ਦੇ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਵਿਨੋਦ ਖੋਸਲਾ ਸੁੰਦਰੀ, ਸਿਮਰਨ ਸਿੰਘ ਸੈਣੀ ਅਤੇ ਕੌਂਸਲਰਾਂ ਮੌਜੂਦਗੀ ਵਿਚ ਨੌਜਵਾਨ ਆਗੂ ਵੰਸ਼ ਖੋਸਲਾ ਨੂੰ ਕਾਂਗਰਸ ਐੱਸਸੀ ਸੈੱਲ ਟਾਂਡਾ ਸਿਟੀ ਯੂਥ ਵਿੰਗ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਐਡਵੋਕੇਟ ਗਿਲਜੀਆਂ ਨੇ ਵੰਸ਼ ਖੋਸਲਾ ਦਾ ਸਨਮਾਨ ਕਰਦੇ ਹੋਏ ਆਖਿਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਐੱਸਸੀ ਭਾਈਚਾਰੇ ਦੀ ਬੇਹਤਰੀ ਅਤੇ ਸਹੂਲਤਾਂ ਲਈ ਕੰਮ ਕੀਤਾ ਹੈ । ਉਨ੍ਹਾਂ ਵੰਸ਼ ਨੂੰ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਬਲਾਕ ਪ੍ਰਧਾਨ ਪਰਵਿੰਦਰ ਨੇ ਦੱਸਿਆ ਕਿ ਜਲਦ ਹੀ ਟਾਂਡਾ ਸਿਟੀ ਦੇ ਹੋਰਨਾਂ ਅਹੁਦੇਦਾਰਾਂ ਅਤੇ ਪਿੰਡਾਂ ਵਿਚ ਇਕਾਈਆਂ ਦਾ ਗਠਨ ਕਰਕੇ ਐਸਸੀ ਸੈੱਲ ਨਾਲ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਜੋੜਿਆ ਜਾਵੇਗਾ ਅਤੇ ਪਿੰਡ ਪਿੰਡ ਜਾ ਕੇ ਪੰਜਾਬ ਸਰਕਾਰ ਦੀਆਂ ਵਾਅਦਾ ਖਿਲਾਫ਼ੀਆਂ ਦੀ ਪੋਲ ਵੀ ਕੋਲੀ ਜਾਵੇਗੀ । ਇਸ ਮੌਕੇ ਡਿੰਪੀ ਖੋਸਲਾ, ਯੂਥ ਕਾਂਗਰਸ ਪ੍ਰਧਾਨ ਲੱਬਾ ਜਹੂਰਾ, ਐੱਮ .ਸੀ. ਰਾਜੇਸ਼ ਲਾਡੀ, ਬਲਦੇਵ ਰਾਜ, ਰਾਕੇਸ਼ ਬਿੱਟੂ, ਪੰਕਜ ਸਚਦੇਵਾ, ਜਸਵਿੰਦਰ ਕਾਕਾ, ਨੰਬਰਦਾਰ ਜਗਜੀਵਨ ਜੱਗੀ, ਕ੍ਰਿਸਨ ਬਿੱਟੂ, ਨਰਿੰਦਰ ਥਾਪਰ, ਜਤਿੰਦਰ ਸਿੰਘ ਰੂਬਾ, ਪਰਮੀਤ ਸਿੰਘ, ਬਲਬੀਰ ਸਿੰਘ, ਸੂਬੇਦਾਰ ਬਲਬੀਰ ਸਿੰਘ, ਵਿੱਕੀ ਬਾਦਸ਼ਾਹ,ਅਨਿਲ ਪਿੰਕਾ, ਬ੍ਰਹਮਜੀਤ ਸੈਣੀ ਆਦਿ ਮੌਜੂਦ ਸਨ।