ਸੀਐੱਚਸੀ ਭੂੰਗਾ ਦੀ ਕੀਤੀ ਅਚਨਚੇਤ ਚੈਕਿੰਗ
ਸੀ.ਐਚ.ਸੀ ਹਰਿਆਣਾ ਦੀ ਨਵੀ ਬਣਨ ਵਾਲੀ ਇਮਾਰਤ ਅਤੇ ਸੀ.ਐਚ.ਸੀ ਭੂੰਗਾ ਦੀ ਅਚਨਚੇਤ ਚੈਕਿੰਗ
Publish Date: Tue, 18 Nov 2025 04:11 PM (IST)
Updated Date: Tue, 18 Nov 2025 04:13 PM (IST)

ਗੌਰਵ, ਪੰਜਾਬੀ ਜਾਗਰਣ, ਗੜਦੀਵਾਲਾ: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਿਪਟੀ ਮੈਡੀਕਲ ਕਮੀਸ਼ਨਰ ਡਾ. ਸਵਾਤੀ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਜੀ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ ਹਰਿਆਣਾ ਦੀ ਨਵੀ ਬਣਨ ਵਾਲੀ ਇਮਾਰਤ ਅਤੇ ਸੀ.ਐਚ.ਸੀ ਭੂੰਗਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਦਸਿਆ ਕਿ ਡਿਪਟੀ ਮੈਡੀਕਲ ਕਮੀਸ਼ਨਰ ਨੇ ਅਚਨਚੇਤ ਚੈਕਿੰਗ ਦੌਰਾਨ ਸੀ.ਐਚ.ਸੀ ਹਰਿਆਣਾ ਦੀ ਨਵੀ ਬਣਨ ਵਾਲੀ ਇਮਾਰਤ ਦਾ ਜਾਇਜਾ ਕਰਦੇ ਹੋਏ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਸੀ.ਐਚ.ਸੀ ਭੂੰਗਾ ਵਿਖੇ ਨਵੇ ਖੁਲ ਰਹੇ ਸਕੈਨ ਸੈਂਟਰ ਦਾ ਬਾਰੇ ਜਾਣਕਾਰੀ ਦਿੰਦੇ ਹੋਏ ਸਮੂਹ ਸਟਾਫ ਦੀ ਹਾਜਰੀ ਚੈਕ ਕੀਤੀ। ਇਸ ਮੌਕੇ ਉਹਨਾ ਨੇ ਵੱਖ-ਵੱਖ ਮੈਡੀਕਲ ਅਫਸਰਾਂ ਨੂੰ ਲੋਕਾਂ ਤੱਕ ਪਹੁੰਚਦੀਆਂ ਸਿਹਤ ਸਹੂਲਤਾ ਵਾਰੇ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਵਾਰੇ ਜਾਣਕਾਰੀ ਹਾਸਲ ਕੀਤੀ। ਸਾਰੇ ਹਸਪਤਾਲ ਦਾ ਦੌਰਾ ਕਰਦੇ ਹੋਏ ਐਮਰਜੈਂਸੀ ਸੇਵਾਂਵਾਂ ਅਤੇ ਵਾਰਡ ਵਿੱਚ ਦਾਖਲ ਮਰੀਜ਼ਾ ਅਤੇ ਗਰਭਵਤੀ ਮਹਿਲਾਵਾਂ ਨਾਲ ਗਲਬਾਤ ਕੀਤੀ। ਉਹਨਾ ਨੇ ਕਿਹਾ ਕਿ ਹਸਪਤਾਲ ਵਿਖੇ ਆਉਂਦੇ ਹੋਏ ਮਰੀਜ਼ਾ ਨੂੰ ਕਿਸੇ ਵੀ ਪ੍ਰਕਾਰ ਦੀ ਔਂਕੜ ਨਾ ਆਣ ਦਿਤੀ ਜਾਵੇ। ਆਯੁਸ਼ਮਾਨ ਭਾਰਤ ਸਰਵਤ ਸਿਹਤ ਬੀਮਾ ਯੋਜਨਾ ਦਾ ਲਾਭ ਦਿੱਤਾ ਜਾਵੇ, ਇਲਾਜ ਅਤੇ ਉਪਲੱਬਧ ਦਵਾਈਆਂ ਮੁਹਈਆਂ ਕਰਵਾਈਆਂ ਜਾਣ। ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ , ਬਾਓ ਮੈਡੀਕਲ ਵੇਸਟ ਦਾ ਪੂਰੀ ਤਰਾਂ ਪ੍ਰਬੰਧ ਕੀਤਾ ਜਾਵੇ, ਸਮੇ ਸਿਰ ਹਾਜਰੀ ਯਕੀਨੀ ਬਣਾਈ ਜਾਵੇ ਅਤੇ ਕੰਮ ਕਾਜ ਵਿੱਚ ਆ ਰਹੀਆਂ ਔਂਕੜਾਂ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆ ਜਾਣ। ਇਸ ਮੌਕੇ ਡਾ.ਅਭਿਤੋਜ, ਚੀਫ ਫਾਰਮੇਸੀ ਅਫਸਰ ਬਲਵਿੰਦਰ ਸਿੰਘ, ਜਸਤਿੰਦਰ ਸਿੰਘ ਬੀ.ਈ.ਈ, ਕੇਵਲ ਕ੍ਰਿਸ਼ਨ ਯੁਨੀਅਨ ਅਸਿਸਟੈਂਟ ਅਤੇ ਸਮੂਹ ਸਟਾਫ ਹਾਜਰ ਸੀ।