ਪਿੰਡ ਮਹਿੰਦਵਾਣੀ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਤਹਿਤ ਸੈਮੀਨਾਰ ਕਰਵਾਇਆ
ਪਿੰਡ ਮਹਿੰਦਵਾਣੀ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਤਹਿਤ ਸੈਮੀਨਾਰ ਕਰਵਾਇਆ
Publish Date: Tue, 18 Nov 2025 04:05 PM (IST)
Updated Date: Tue, 18 Nov 2025 04:07 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵੀਰ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਐਸ ਐਮ ਓ ਬੀਣੇਵਾਲ ਡਾ ਨਿਰਮਲ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਮਹਿੰਦਵਾਣੀ ਵਿਖੇ ਬੇਟੀ ਬਚਾਉ,ਬੇਟੀ ਪੜ੍ਹਾਓ ਤਹਿਤ ਸੈਮੀਨਾਰ ਕਰਵਾਇਆ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਪਰਮਜੀਤ ਸਿੰਘ ਨੇ ਕਿਹਾ ਕਿ ਅੱਜਕਲ ਸਾਡੀਆਂ ਬੇਟੀਆਂ ਕਿਸੇ ਵੀ ਖੇਤਰ ਕਿਸੇ ਤੋਂ ਘੱਟ ਨਹੀਂ ਹਨ। ਸਾਡੀਆਂ ਬੇਟੀਆਂ ਨੇ ਚੰਦਰਮਾਂ ਤੇ ਪਹੁੰਚ ਕੇ ਨਾਮ ਕਮਾਇਆ, ਪਾਇਲਟ, ਜਰਨਲ, ਕਰਨਲ ਬਣੀਆਂ, ਦੇਸ਼ ਦੇ ਪ੍ਰਧਾਨਮੰਤਰੀ, ਰਾਸ਼ਟਰਪਤੀ ਤੱਕ ਦੇ ਸੰਵਿਧਾਨਕ ਅਹੁਦੇ ਤੇ ਪਹੁੰਚਿਆ। ਇਸ ਲਈ ਬੇਟੀ ਅਤੇ ਬੇਟੇ ’ਚ ਕੋਈ ਫਰਕ ਨਾ ਸਮਝਿਆ ਜਾਵੇ। ਇਸ ਮੌਕੇ ਸਰਪੰਚ ਸੁਨੀਤਾ ਦੇਵੀ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਦਲਜੀਤ ਕੌਰ, ਵੀਨਾ ਕੁਮਾਰੀ, ਮੀਨਾ ਕੁਮਾਰੀ ਅਤੇ ਹੋਰ ਪਿੰਡ ਵਾਸੀ ਹਾਜਰ ਸਨ।