‘ਦ ਫਿਊਚਰ ਇਜ ਗਰੀਨ’ ਪੁਸਤਕ ਲੋਕ-ਅਰਪਣ
ਖ਼ਾਲਸਾ ਕਾਲਜ ਗੜ੍ਹਦੀਵਾਲਾ ਵੱਲੋਂ “ਦ ਫਿਊਚਰ ਇਜ ਗਰੀਨ” ਪੁਸਤਕ ਲੋਕ-ਅਰਪਣ
Publish Date: Mon, 17 Nov 2025 06:00 PM (IST)
Updated Date: Mon, 17 Nov 2025 06:01 PM (IST)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਵਾਤਾਵਰਣ, ਸਸਟੇਨੇਬਿਲਟੀ ਅਤੇ ਤਕਨਾਲੋਜੀ ਦੇ ਮੌਜੂਦਾ ਮੁੱਦਿਆਂ ‘ਤੇ ਕੇਂਦਰਿਤ ਪੁਸਤਕ “ਦ ਫਿਊਚਰ ਇਜ ਗਰੀਨ” ਚੇਤਨ ਸਿੰਘ, ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਵੱਲੋਂ ਲੋਕ ਅਰਪਣ ਕੀਤੀ ਗਈ। ਇਹ ਪੁਸਤਕ ਦੇ ਸਹਿ-ਸੰਪਾਦਕ ਪ੍ਰਿੰਸਿਪਲ ਡਾ. ਜਸਪਾਲ ਸਿੰਘ ਸੰਪਾਦਕ ਅਤੇ ਡਾ. ਹਰਪ੍ਰੀਤ ਕੌਰ ਹਨ। ਇਹ ਕਿਤਾਬ ਵਾਤਾਵਰਣ ਸੁਰੱਖਿਆ, ਟਿਕਾਊ ਵਿਕਾਸ, ਹਰੀ ਤਕਨਾਲੋਜੀ, ਨਵੀਨਤਾ ਅਤੇ ਬਦਲਦੇ ਗਲੋਬਲ ਸੰਦਰਭਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਵਿੱਚ ਅੰਤਰ-ਵਿਸ਼ਿਆਗਤ ਦ੍ਰਿਸ਼ਟੀਕੋਣਾਂ ਨੂੰ ਜੋੜਦੇ ਹੋਏ ਉਹ ਵਿਸ਼ੇ ਸ਼ਾਮਲ ਕੀਤੇ ਗਏ ਹਨ ਜੋ ਭਵਿੱਖ ਵਿੱਚ ਸਮਾਜ ਅਤੇ ਅਕਾਦਮਿਕ ਖੇਤਰ ਨੂੰ ਨਵੇਂ ਮਾਰਗ ਦੱਸਣ ਦੀ ਸਮਰਥਾ ਰੱਖਦੇ ਹਨ। ਇਸ ਕਿਤਾਬ ਦਾ ਉਦੇਸ਼ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਇੱਕ ਮਜ਼ਬੂਤ ਅਧਿਐਨ ਸਾਧਨ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਵਾਤਾਵਰਣ ਸੰਬੰਧੀ ਚੁਣੌਤੀਆਂ ਨੂੰ ਸਮਝ ਕੇ ਭਵਿੱਖ ਲਈ ਟਿਕਾਊ ਹੱਲ ਲੱਭ ਸਕਣ। ਇਸ ਮੌਕੇ ਗੁਰਪ੍ਰੀਤ ਕੌਰ, ਸੁਖਵਿੰਦਰ ਕੁਮਾਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।