ਸ਼ਹੀਦੀ ਸ਼ਤਾਬਦੀ 'ਤੇ ਲਗਾਏ ਜਾ ਰਹੇ ਲੰਗਰ ਲਈ 31 ਟੀਨ ਰਿਫਾਇੰਡ ਦਿੱਤੇ
ਸ਼ਹੀਦੀ ਸ਼ਤਾਬਦੀ 'ਤੇ ਲਗਾਏ ਜਾ ਰਹੇ ਲੰਗਰ ਲਈ 31 ਟੀਨ ਰਿਫਾਇੰਡ ਦਿੱਤੇ
Publish Date: Mon, 17 Nov 2025 05:00 PM (IST)
Updated Date: Mon, 17 Nov 2025 05:01 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ: ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੰਤ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਵਲੋਂ ਸੰਪਰਦਾ ਦੇ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸ਼ਹੀਦੀ ਬਾਗ ਵਿਖੇ ਲਗਾਏ ਜਾ ਰਹੇ ਲੰਗਰ ਲਈ ਮੀਰੀ ਪੀਰੀ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ ਦੇ ਐਨ ਆਰ ਆਈਜ ਵੱਲੋਂ 31 ਟੀਨ ਰਿਫਾਇੰਡ ਜਥੇਦਾਰ ਇਕਬਾਲ ਸਿੰਘ ਖੇੜਾ , ਅਮਰਜੀਤ ਸਿੰਘ ਰਾਜਾ ਜਾਂਗਲੀਵਾਲ ਅਤੇ ਰਣਜੋਧ ਸਿੰਘ ਨਡਾਲੋਂ ਦੇ ਸਪੁਰਦ ਕੀਤੇ। ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਦੱਸਿਆ ਕਿ ਸ਼ਤਾਬਦੀ ਸਮਾਗਮ ਦੇ ਲੰਗਰ ਲਈ ਮਹਾਂਪੁਰਖਾਂ ਵਲੋਂ ਇਲਾਕੇ ਨੂੰ 1000 ਟੀਨ ਰਿਫਾਇੰਡ ਦੀ ਸੇਵਾ ਲਗਾਈ ਗਈ ਹੈ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਪੂਰੀ ਕਰ ਲਈ ਜਾਵੇਗੀ। ਇਸ ਮੌਕੇ ਮੇਜਰ ਸਿੰਘ ਸਹੋਤਾ, ਸੁਖਵਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਖ਼ਾਲਸਾ ਪ੍ਰਧਾਨ ਗੁ ਅਰਾਮਸਰ ਸਾਹਿਬ ,ਕਸ਼ਮੀਰ ਸਿੰਘ ਸਹੋਤਾ, ਸਰਬਜੀਤ ਸਿੰਘ ਸਹੋਤਾ, ਸੁਖਜਿੰਦਰ ਸਿੰਘ ਖ਼ਾਲਸਾ ਪ੍ਰਧਾਨ ਕੋਆਪ੍ਰੇਟਿਵ ਬੈਂਕ, ਹਰਵਿੰਦਰ ਸਿੰਘ ਪੂਨੀਆਂ ਮੀਤ ਪ੍ਰਧਾਨ ਕੋਆਪ੍ਰੇਟਿਵ ਬੈਂਕ, ਸ਼ੀਨ ਪਰਮਾਰ ਨਡਾਲੋਂ ਆਦਿ ਹਾਜ਼ਰ ਸਨ।