ਫੈਡਰੇਸ਼ਨ ਨੇ ਸੰਗਰੂਰ ਰੋਸ ਰੈਲੀ ਲਈ ਕੀਤੀ ਲਾਮਬੰਦੀ
ਫੈਡਰੇਸ਼ਨ ਨੇ ਸੰਗਰੂਰ ਰੋਸ ਰੈਲੀ ਲਈ ਕੀਤੀ ਲਾਮਬੰਦੀ
Publish Date: Sun, 16 Nov 2025 03:25 PM (IST)
Updated Date: Sun, 16 Nov 2025 03:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਪਿੰਡ ਪੰਡੋਰੀ ਵਿਖੇ ਗਜਟਿਡ-ਨਾਨ ਗਜਟਿਡ ਐੱਸਸੀ ਬੀਸੀ ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਵੱਲੋਂ 6 ਦਸੰਬਰ ਦੀ ਸੰਗਰੂਰ ਰੋਸ ਰੈਲੀ ਨੂੰ ਸਫ਼ਲ ਕਰਨ ਹਿੱਤ ਤਹਿਸੀਲ ਚੇਅਰਮੈਨ ਜੈਲ ਸਿੰਘ ਗੌਂਸਪੁਰ ਦੀ ਪ੍ਰਧਾਨਗੀ ਹੇਠ ਬੈਠਕ ਕਰਵਾਈ ਗਈ। ਬੈਠਕ ਵਿੱਚ ਵਿਸਥਾਰ ਨਾਲ ਵਿਚਾਰ-ਵਟਾਂਦਾਰ ਕਰਦੇ ਹੋਏ ਸੰਗਰੂਰ ਰੋਸ ਰੈਲੀ ਲਈ ਲੋੜੀਂਦੀ ਲਾਮਬੰਦੀ ਕੀਤੀ ਗਈ। ਬੈਠਕ ਦੌਰਾਨ ਜਥੇਬੰਦੀ ਦੀਆਂ ਹੱਕੀ ਮੰਗਾਂ 85ਵੀਂ ਸੋਧ 1995 ਤੋਂ ਲਾਗੂ ਕਰਨ, 10/10/14 ਦਾ ਗੈਰ ਸੰਵਿਧਾਨਿਕ ਪੱਤਰ ਰੱਦ ਕਰਨ, ਵੱਖ-ਵੱਖ ਕਾਮਿਆਂ ਨੂੰ ਰੈਗੂਲਰ ਕਰਨ, ਮਨਰੇਗਾ ਮਜ਼ਦੂਰਾਂ ਨੂੰ 365 ਦਿਨ ਕੰਮ ਦੇਣ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਵਿਦਿਆਰਥੀਆਂ ਨੂੰ ਸਮੇਂ ਸਿਰ ਵਜ਼ੀਫੇ ਅਤੇ ਪਾਠ ਪੁਸਤਕਾਂ ਦੇਣ ਸਮੇਤ ਹੋਰ ਮੰਗਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਉਕਤ ਮੰਗਾਂ ਦੀ ਪੂਰਤੀ ਲਈ ਸੰਗਰੂਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਸੁੱਤੀ ਸਰਕਾਰ ਨੂੰ ਜਗਾਇਆ ਜਾਵੇਗਾ। ਬੈਠਕ ਵਿੱਚ ਲੈਕਚਰਾਰ ਬਲਜੀਤ ਸਿੰਘ ਜਨਰਲ ਸਕੱਤਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਜਿਨ੍ਹਾਂ ਤੋਂ ਇਲਾਵਾ ਸ਼ਿਵ ਕੁਮਾਰ ਪ੍ਰਧਾਨ ਹਾਜੀਪੁਰ, ਸੁਰੇਸ਼ ਕੁਮਾਰ ਪ੍ਰਧਾਨ ਮੁਕੇਰੀਆਂ, ਜਤਿੰਦਰ ਕੁਮਾਰ ਚੱਕ ਅੱਲ੍ਹਾ ਬਖ਼ਸ਼, ਗੁਰਮੇਲ ਸਿੰਘ ਤਲਵਾੜਾ ਨੇ ਵੀ ਰੈਲੀ ਨੂੰ ਸਫ਼ਲ ਬਣਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ। ਬੈਠਕ ਵਿੱਚ ਜੋਗਿੰਦਰ ਸਿੰਘ ਭੱਟੀ, ਪ੍ਰਵੀਨ ਸਿੰਘ, ਲਖਵੀਰ ਸਿੰਘ ਤਹਿਸੀਲ ਪ੍ਰਧਾਨ, ਕਰਨੈਲ ਸਿੰਘ ਐਮਾਂ ਮਾਂਗਟ, ਬਲਵੀਰ ਮਸੀਹ, ਹਰਜੀਤ ਸਿੰਘ, ਅਸ਼ੋਕ ਕੁਮਾਰ, ਹਜ਼ਾਰਾ ਸਿੰਘ, ਨਿਰਮਲ ਸਿੰਘ, ਗੁਰਦੀਪ ਕੌਰ, ਕਾਂਤਾ ਦੇਵੀ, ਊਸ਼ਾ ਦੇਵੀ, ਆਸ਼ਾ ਦੇਵੀ, ਸੁਦੇਸ਼ ਕੁਮਾਰੀ ਆਦਿ ਹਾਜ਼ਰ ਸਨ।