ਜੰਡਵਾਲ ਸਕੂਲ 'ਚ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
ਜੰਡਵਾਲ ਸਕੂਲ 'ਚ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
Publish Date: Sun, 16 Nov 2025 03:24 PM (IST)
Updated Date: Sun, 16 Nov 2025 03:26 PM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਨੇੜਲੇ ਮਹੰਤ ਵੈਸ਼ਨਵ ਦਾਸ ਸਰਕਾਰੀ ਹਾਈ ਸਕੂਲ ਜੰਡਵਾਲ ਵਿਖੇ ਐੱਨਜੀਓ ਪੀਠਪਰਿਸ਼ਦ ਅਦਿਤਿਆ ਵਾਹਣੀ ਅਨੰਦ ਵਾਹਣੀ ਸ਼ਾਖਾ ਖਾਨਪੁਰ-ਮਨਵਾਲ ਪਠਾਨਕੋਟ ਵੱਲੋਂ ਧੰਨ-ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਦਾ ਅਖੰਡ ਭਾਰਤ ਵਿੱਚ ਯੋਗਦਾਨ ਵਿਸ਼ੇ ਆਧਾਰਿਤ ਭਾਸ਼ਣ ਮੁਕਾਬਲਾ ਅਤੇ ਪ੍ਰਸ਼ਨੋਤਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੇਂ ਬੱਚਿਆਂ ਵੱਲੋਂ ਕਵਿਤਾਵਾਂ ਅਤੇ ਲੇਖ ਵੀ ਪੇਸ਼ ਕੀਤੇ ਗਏ। ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸੰਸਥਾ ਦੇ ਮੁੱਖੀ ਅਜੇ ਸ਼ਰਮਾ ਅਤੇ ਪੁੱਜੀ ਹੋਈ ਟੀਮ ਨੇ ਅਖੰਡ ਭਾਰਤ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਯੋਗਦਾਨ ਬਾਰੇ ਸੰਖੇਪ ਰੂਪ ਵਿੱਚ ਵਿਦਿਆਰਥੀਆਂ ਨੂੰ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਗੁਰੂ ਸਾਹਿਬ ਦੇ ਉੱਚੇ ਆਦਰਸ਼ਾਂ ‘ਤੇ ਚੱਲਦੇ ਹੋਏ ਨੇਕੀ, ਸੱਚਾਈ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ। ਸਕੂਲ ਮੁੱਖੀ ਰਣਧੀਰ ਸਲਾਰੀਆਂ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਪੁੱਜੀ ਹੋਈ ਐੱਨਜੀਓ ਟੀਮ ਦਾ ਧੰਨਵਾਦ ਕੀਤਾ ਉੱਥੇ ਹੀ ਵਿਦਿਆਰਥੀਆਂ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਸੰਸਾਰ ਨੂੰ ਧਰਮ ਨਿਰਪੱਖਤਾ, ਨਿਸ਼ਕਾਮਤਾ ਅਤੇ ਬਲਿਦਾਨ ਦੀ ਮਹਾਨ ਸਿੱਖਿਆ ਦਿੱਤੀ ਹੈ। ਇਸ ਸਮੇਂ ਐੱਨਜੀਓ ਵੱਲੋਂ ਸ਼ਾਨਦਾਰ ਪੇਸ਼ਕਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ, ਪੁਸਤਕਾਂ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤਜਿੰਦਰ ਕੌਰ, ਹਰਵਿੰਦਰ ਕੌਰ, ਸ਼ੀਸ਼ੋ ਦੇਵੀ, ਸਪਨਾ ਸੈਣੀ, ਅਨੁਰਾਧਾ ਠਾਕੁਰ, ਮੀਨੂ ਰਾਣੀ, ਮਾਸਟਰ ਦੀਪਕ ਕੁਮਾਰ, ਲਖਵਿੰਦਰ ਸਿੰਘ, ਖੁਸ਼ਵੰਤ ਸਿੰਘ ਮਹਿਤਾਬਪੁਰ ਆਦਿ ਹਾਜ਼ਰ ਸਨ।