ਹੁਸ਼ਿਆਰਪੁਰ ਦੇ ਅਰੋੜਾ ਕੰਪਲੈਕਸ ’ਚ ਮੌਜੂਦ ਦੁਕਾਨਦਾਰਾਂ ਵੱਲੋਂ ਦੋ ਜੇਬ ਕਤਰੀਆਂ ਕਾਬੂ
ਹੁਸ਼ਿਆਰਪੁਰ ਦੇ ਅਰੋੜਾ ਕੰਪਲੈਕਸ
Publish Date: Sat, 15 Nov 2025 05:22 PM (IST)
Updated Date: Sat, 15 Nov 2025 05:23 PM (IST)

ਅੰਕੁਸ਼ ਗੋਇਲ,ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੱਥ ਤਾਂ ਆਇਆ ਪਰ ਮੂੰਹ ਨਾ ਲਾਇਆ ਇਕ ਕਹਾਂਵਤ ਉਸ ਵੇਲੇ ਸੱਚ ਹੁੰਦੀ ਦਿਖਾਈ ਦਿੱਤੀ ਜਦੋਂ ਹੁਸ਼ਿਆਰਪੁਰ ਦੇ ਘੰਟਾ ਘਰ ਨਜ਼ਦੀਕ ਅਰੋੜਾ ਕੰਪਲੈਕਸ ਵਿਖੇ ਮੌਜੂਦ ਦੁਕਾਨਦਾਰਾਂ ਵੱਲੋਂ ਦੋ ਜੇਬ ਕਤਰੀਆਂ ਨੂੰ ਮੌਕੇ ਤੇ ਹੀ ਫੜ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਦੁਕਾਨਦਾਰ ਨੇ ਦੱਸਿਆ ਕਿ ਤਿੰਨ ਔਰਤਾਂ ਸਵੇਰ ਦੇ ਵੇਲੇ ਉਨ੍ਹਾਂ ਦੀ ਦੁਕਾਨ ਦੇ ਅੰਦਰ ਵੜ ਗਈਆਂ ਅਤੇ ਉਨਾਂ ਦੀ ਦੁਕਾਨ ਤੇ ਪਹਿਲਾਂ ਤੋਂ ਮੌਜੂਦ ਗ੍ਰਾਹਕ ਔਰਤ ਦੇ ਪਰਸ ਵਿੱਚੋਂ ਬਲੇਡ ਮਾਰ ਕੇ 40 ਹਜਾਰ ਰੁਪਏ ਕੱਢ ਲਏ ਅਤੇ ਅਚਾਨਕ ਹੀ ਦੁਕਾਨਦਾਰ ਵੱਲੋਂ ਜਦ ਉਸਦੀ ਨਜ਼ਰ ਪਈ ਤਾਂ ਇਹ ਔਰਤਾਂ ਉਥੋਂ ਰਫੂ ਚੱਕਰ ਹੋਣ ਹੀ ਲੱਗੀਆਂ ਸੀ ਕਿ ਮੌਕੇ ਤੇ ਦੁਕਾਨਦਾਰ ਵੱਲੋਂ ਰੌਲਾ ਪਾ ਕੇ ਇਹਨਾਂ ਔਰਤਾਂ ਨੂੰ ਕਾਬੂ ਕਰ ਲਿਆ ਗਿਆ। ਉਕਤ ਦੁਕਾਨਦਾਰ ਨੇ ਦੱਸਿਆ ਕਿ ਇਹ ਔਰਤਾਂ ਪਿਛਲੇ ਕਾਫੀ ਦਿਨਾਂ ਤੋਂ ਹੁਸ਼ਿਆਰਪੁਰ ਦੇ ਬਾਜ਼ਾਰਾਂ ਵਿੱਚ ਅਲੱਗ-ਅਲੱਗ ਦੁਕਾਨਾਂ ਤੇ ਜਾ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਸੀ। ਉਹਨਾਂ ਨੇ ਦੱਸਿਆ ਕਿ ਇਹ ਔਰਤਾਂ ਉਸ ਦੁਕਾਨ ਨੂੰ ਨਿਸ਼ਾਨਾ ਬਣਾਉਂਦੀਆਂ ਸੀ,ਜਿਸ ਦੁਕਾਨ ਉੱਤੇ ਪਹਿਲਾਂ ਤੋਂ ਗ੍ਰਾਹਕ ਮੌਜੂਦ ਹੁੰਦੇ ਸੀ। ਇਹ ਔਰਤਾਂ ਦੁਕਾਨਾਂ ਦੇ ਵਿੱਚ ਮੌਜੂਦ ਗਰਾਕਾਂ ਦੇ ਪਰਸ ਵਿੱਚੋਂ ਬਲੇਟ ਮਾਰ ਕੇ ਪੈਸੇ ਕੱਢ ਕੇ ਰਫੂ ਚੱਕਰ ਹੋ ਜਾਂਦੀਆਂ ਸੀ, ਪਰ ਅੱਜ ਇਹਨਾਂ ਔਰਤਾਂ ਨੂੰ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਰੰਗੇ ਹੱਥੀ ਚੋਰੀ ਕਰਦੇ ਫੜ ਲਿਆ ਗਿਆ ਅਤੇ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਵੱਲੋਂ ਇਹਨਾਂ ਦੀ ਅਗਲੀ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।