ਹਾਜੀਪੁਰ ’ਚ ਜਾਮ ਲੱਗਣ ਕਾਰਨ ਲੋਕ ਪਰੇਸ਼ਾਨ
ਹਾਜੀਪੁਰ ਵਿੱਚ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ
Publish Date: Sat, 15 Nov 2025 05:16 PM (IST)
Updated Date: Sat, 15 Nov 2025 05:17 PM (IST)

ਨਵਦੀਪ ਸਿੰਘ,ਪੰਜਾਬੀ ਜਾਗਰਣ, ਹਾਜੀਪੁਰ: ਹਲਕਾ ਮੁਕੇਰੀਆ ਦੇ ਬਲਾਕ ਹਾਜੀਪੁਰ ਮੁੱਖ ਸੜਕ ਤੇ ਰੌਜਾਨਾ ਟ੍ਰੈਫਿਕ ਦੀ ਵਜ੍ਹਾ ਨਾਲ ਲੰਬਾ ਜਾਮ ਲੱਗਣ ਕਾਰਨ ਲੋਕਾ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਜੀਪੁਰ ਤੋਂ ਸ੍ਰੋਮਣੀ ਅਕਾਲੀ ਦੱਲ ਦੇ ਸੀਨੀਅਰ ਲੀਡਰ ਲਖਵਿੰਦਰ ਸਿੰਘ ਟਿੰਮੀ ਨੇ ਦੱਸਿਆ ਕੀ ਹਾਜੀਪੁਰ ਦੇ ਮੁੱਖ ਸੜਕੇ ਤੋ ਹਰ ਰੋਜ਼ ਘੰਟਾ-ਘੰਟਾ ਜਾਮ ਲੱਗਾ ਰਹਿੰਦਾ ਹੈ। ਜਿਸ ਕਾਰਨ ਮੁਕੇਰੀਆ ਤਲਵਾੜਾ ਜਾਣ ਵਾਲੇ ਲੋਕ ਲੰਬੇ ਸਮੇ ਲਈ ਇਸ ਜਾਮ ਵਿੱਚ ਫਸ ਜਾਂਦੇ ਹਨ। ਹਾਜੀਪੁਰ ਵਿੱਚ ਬੱਸਾ ਦੇ ਰੁੱਕਣ ਲਈ ਕੋਈ ਵੀ ਬੱਸ ਸਟੈਂਡ ਨਹੀ ਹੈ ਜਿਸ ਕਰਕੇ ਰੌਜਾਨਾ ਬੱਸ ਚਾਲਕ ਸੜਕ ਤੇ ਹੀ ਬੱਸ ਨੂੰ ਰੋਕ ਕੇ ਸਵਾਰੀਆਂ ਨੂੰ ਬੈਠਾਉਂਦੇ ਹਨ। ਜਿਸ ਕਾਰਨ ਇਹ ਜਾਮ ਲੱਗਦਾ ਹੈ।ਇਸ ਸਮੱਸਿਆ ਦੇ ਹੱਲ ਕਰਨ ਲਈ ਹਜੇ ਤੱਕ ਕੋਈ ਵੀ ਪੁੱਖਤਾ ਪ੍ਰਬੰਧ ਨਹੀ ਕੀਤੇ ਗਏ ਹਨ। ਕਈ ਵਾਰ ਤਾਂ ਸਵੇਰ ਦੇ ਸਮੇ ਸਕੂਲ ਤੇ ਕੰਮਾਂ ਤੇ ਜਾ ਰਹੇ ਵਿਅਕਤੀਆਂ ਸਮੇਤ ਐਮਰਜੈਂਸੀ ਵਾਹਨ ਤੇ ਐਂਬੂਲੈਂਸ ਮਰੀਜ਼ ਇਸ ਜਾਮ ਵਿੱਚ ਫੱਸ ਜਾਂਦੇ ਹਨ। ਦੂਜੇ ਪਾਸੇ ਆਸੇ ਪਾਸੇ ਦੇ ਦੁਕਾਨਦਾਰ ਵੀ ਇਸ ਜਾਮ ਕਾਰਨ ਬਹੁਤ ਪ੍ਰੇ਼ਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਟ੍ਰੈਫ਼ਿਕ ਦੀ ਸਮੱਸਿਆ ਨੂੰ ਕੰਟਰੋਲ ਕਰਕੇ ਇਸ ਜਾਮ ਦਾ ਹੱਲ ਕੱਢਣਾ ਚਾਹੀਦਾ ਹੈ ਅਤੇ ਬੱਸਾਂ ਦੇ ਲਈ ਕੋਈ ਪੱਕੇ ਤੌਰ ਤੇ ਬੱਸ ਸਟੈਂਡ ਬਣਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇ ਵਿੱਚ ਲੋਕ ਇਸ ਮੁਸ਼ਕਿਲ ਤੋਂ ਬਾਹਰ ਨਿਕਲ ਸਕਣ।