ਹਰਦੋਖੁੰਦਪੁਰ ਸਕੂਲ 'ਚ ਖੇਡ ਤੇ ਇਨਾਮ ਵੰਡ ਸਮਾਰੋਹ ਕਰਵਾਇਆ
ਹਰਦੋਖੁੰਦਪੁਰ ਸਕੂਲ 'ਚ ਖੇਡ ਤੇ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Sat, 15 Nov 2025 04:25 PM (IST)
Updated Date: Sat, 15 Nov 2025 04:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਪੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਦੋਖੁੰਦਪੁਰ ਵਿੱਚ ਪ੍ਰਿੰਸੀਪਲ ਸੋਨਿਕਾ ਅਤੇ ਸਕੂਲ ਸਟਾਫ਼ ਦੀ ਅਗਵਾਈ ਵਿੱਚ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਵੱਖ-ਵੱਖ ਵਿੰਗਾਂ ਵਿੱਚ ਭਿੰਨ-ਭਿੰਨ ਖੇਡ ਮੁਕਾਬਲੇ ਕਰਵਾਏ ਗਏ ਅਤੇ ਇਸ ਸੰਬੰਧੀ ਬਾਲ ਦਿਵਸ ਦੇ ਮੌਕੇ ਤੇ ਇਨਾਮ ਵੰਡ ਸਮਾਰੋਹ ਵੱਡੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਸੋਨਿਕਾ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਵਿੱਚ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਖੇਡ ਸਮਾਰੋਹ ਵਿੱਚ ਰੱਸਾ ਕੱਸੀ, ਕਬੱਡੀ, ਵਾਲੀਬਾਲ, ਬੈਡਮਿੰਟਨ, ਟੇਬਲ ਟੈਨਿਸ, 50 ਮੀਟਰ ਦੌੜ, ਹਾਈ ਜੰਪ, ਲੰਮੀ ਛਾਲ, ਡਿਸਕਸ ਥ੍ਰੋ, ਖੋ-ਖੋ, ਕਰਾਟੇ, ਚੈੱਸ ਆਦਿ ਖੇਡਾਂ ਕਰਵਾਈਆਂ ਗਈਆਂ। ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵਧੀਆ ਖਿਡਾਰੀਆਂ ਦੇ ਰੂਪ ਵਿੱਚ ਸਿਮਰਨਦੀਪ ਚੌਧਰੀ, ਸੀਰਤ ਅਤੇ ਕੁਰਸੇਤ ਨੇ ਸਭ ਤੋਂ ਵੱਧ ਮੈਡਲ ਹਾਸਲ ਕੀਤੇ। ਵਿਸ਼ੇਸ਼ ਇਨਾਮ ਅਪੂਰਵ ਠਾਕੁਰ ਨੂੰ ਮਿਲਿਆ, ਜੋ ਕਿ 12ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਜਿਸ ਨੇ ਸਟੇਟ ਲੈਵਲ ਤੇ ਖੇਡ ਵਿੱਚ ਹਿੱਸਾ ਲਿਆ। ਉਨ੍ਹਾਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਗਾਂਹ ਤੋਂ ਵੀ ਸਭ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।