ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਧਰਨਾ ਲਾਉਣ ਆਏ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ 'ਚ, ਕਈਆਂ ਨੇ ਭੱਜ ਕੇ ਬਚਾਈ ਜਾਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਤੀ ਰੇਲਵੇ ਟਰੈਕ ਜਾਮ ਕਰਨ ਦੀ ਕਾਲ ਤੋਂ ਬਾਅਦ ਜਲੰਧਰ-ਪਠਾਨਕੋਟ ਰੇਲ ਟਰੈਕ ਟਾਂਡਾ 'ਤੇ ਕਿਸਾਨ ਆਗੂ ਕੁਲਦੀਪ ਸਿੰਘ ਬੇਗੋਵਾਲ ਅਗਵਾਈ ਵਿੱਚ ਕੁਝ ਕਿਸਾਨ ਪੁਲਿਸ ਨੂੰ ਚੀਮਾਂ ਦੇ ਕੇ ਰੇਲਵੇ ਟਰੈਕ ਤੇ ਬੈਠ ਗਏ।
Publish Date: Fri, 05 Dec 2025 01:54 PM (IST)
Updated Date: Fri, 05 Dec 2025 01:56 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਤੀ ਰੇਲਵੇ ਟਰੈਕ ਜਾਮ ਕਰਨ ਦੀ ਕਾਲ ਤੋਂ ਬਾਅਦ ਜਲੰਧਰ-ਪਠਾਨਕੋਟ ਰੇਲ ਟਰੈਕ ਟਾਂਡਾ 'ਤੇ ਕਿਸਾਨ ਆਗੂ ਕੁਲਦੀਪ ਸਿੰਘ ਬੇਗੋਵਾਲ ਅਗਵਾਈ ਵਿੱਚ ਕੁਝ ਕਿਸਾਨ ਪੁਲਿਸ ਨੂੰ ਚੀਮਾਂ ਦੇ ਕੇ ਰੇਲਵੇ ਟਰੈਕ ਤੇ ਬੈਠ ਗਏ।
ਮੌਕੇ ਤੇ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ, ਐਸਐਚੳ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਤੇ ਐਸਐਚੳ ਹਰਿਆਣਾ ਅਮਰਜੀਤ ਕੌਰ ਨੇ ਸਮੇਤ ਪੁਲਿਸ ਪਾਰਟੀ ਤੇ ਰੇਲਵੇ ਪੁਲਿਸ ਨਾਲ ਮਿਲਕੇ ਉਕਤ ਕਿਸਾਨ ਆਗੂ ਕੁਲਦੀਪ ਸਿੰਘ ਸਮੇਤ ਕਿਸਾਨਾਂ ਨੂੰ ਆਪਣੀ ਹਿਰਾਸਤ ਵਿਚ ਲੈਣ ਲਿਆ। ਪੁਲਿਸ ਦਾ ਸਖ਼ਤ ਰਵਈਆ ਵੇਖਣ ਕੇ ਕੁਝ ਕਿਸਾਨ ਆਗੂਆਂ ਰੇਲਵੇ ਟਰੈਕ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਇਸ ਮੌਕੇ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਦੇ ਸਖ਼ਤ ਹੁਕਮਾਂ ਤੇ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਕਤ ਕਿਸਾਨਾਂ ਨੂੰ ਰੇਲਵੇ ਟਰੈਕ ਤੋਂ ਹਿਰਾਸਤ ਵਿਚ ਲੈਣ ਲਿਆ ਗਿਆ ਹੈ ਜਦਕਿ ਕੁਝ ਆਗੂਆਂ ਨੂੰ ਸਵੇਰੇ ਤੜਕਸਾਰ ਹਿਰਾਸਤ ਵਿੱਚ ਲੈਣ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।