ਨਸ਼ਾ ਕਰਦੇ ਦੋ ਵਿਅਕਤੀ ਕਾਬੂ
ਨਸ਼ਾ ਕਰਦੇ ਦੋ ਵਿਅਕਤੀ ਕਾਬੂ
Publish Date: Thu, 04 Dec 2025 03:24 PM (IST)
Updated Date: Thu, 04 Dec 2025 03:26 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ਾ ਕਰਦੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ’ਚ ਥਾਣਾ ਸਿਟੀ ਦੇ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਗੁਰੂ ਗੋਬਿੰਦ ਸਿੰਘ ਨਗਰ ਨੂੰ ਜਾਂਦੇ ਹੋਏ ਰਸਤੇ ਨੇੜੇ ਐੱਫਸੀਆਈ ਗੋਦਾਮ ਸੜਕ ਦੇ ਖੱਬੇ ਹੱਥ ਸਿਵਿਆਂ ਦੀ ਜਗ੍ਹਾ ਨਜ਼ਦੀਕ ਪੁੱਜੀ ਤਾਂ ਕਾਰ ਤਹਿਰੀਰ ਮਨ ਏਐੱਸਆਈ ਵਲੋਂ ਸਾਥੀ ਕਰਮਚਾਰੀਆਂ ਦੇ ਸਿਵਿਆ ਦੇ ਅੰਦਰ ਚੈਕਿੰਗ ਕਰਨ ਲਈ ਪੁੱਜੀ ਤਾਂ ਜਿਥੇ ਸਿਵਿਆ ਦੀ ਕੰਧ ਦੇ ੳਹਲੇ ਤੋਂ ਸੰਦੀਪ ਕੁਮਾਰ ਉਰਫ ਕਾਲਾ ਪੁੱਤਰ ਬਲਜਿੰਦਰ ਕੁਮਾਰ ਵਾਸੀ ਪੰਡੋਰੀ ਬੀਬੀ ਨੂੰ ਨਸ਼ਾ ਕਰਦੇ ਕਾਬੂ ਕਰਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਸਿਟੀ ਦੇ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਲੇਬਰ ਸ਼ੈੱਡ ਦੀ ਬੈਕ ਸਾਈਡ ਗਲੀ ਵੱਲ ਨੂੰ ਮੁੜੀ ਤਾਂ ਪਾਰਕਿੰਗ ਅੰਦਰੋਂ ਅੰਕੁਸ਼ ਹੰਸ ਪੁੱਤਰ ਦੇਵਾ ਨੰਦ ਵਾਸੀ ਬਾਲਮੀਕ ਮੁਹੱਲਾ ਨੂੰ ਨਸ਼ਾ ਕਰਦੇ ਮੌਕੇ ’ਤੇ ਕਾਬੂ ਕਰ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।