ਅੱਡਾਂ ਦੁਸੜਕਾ ਵਿਖੇ ਅਣਪਛਾਤੇ ਚੋਰਾਂ ਨੇ ਸਾਢੇ ਚਾਰ ਲੱਖ ਦੀਆਂ ਚੁਰਾਈਆਂ ਬੈਟਰੀਆਂ
ਅੱਡਾਂ ਦੁਸੜਕਾ ਵਿਖੇ ਅਣਪਛਾਤੇ ਚੋਰਾਂ ਨੇ ਸਾਢੇ ਚਾਰ ਲੱਖ ਦੀਆਂ ਚੁਰਾਈਆਂ ਬੈਟਰੀਆਂ
Publish Date: Tue, 18 Nov 2025 03:26 PM (IST)
Updated Date: Tue, 18 Nov 2025 03:28 PM (IST)
ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ: ਥਾਣਾ ਬੁੱਲ੍ਹੋਵਾਲ ਅਧੀਨ ਅੱਡਾ ਦੁਸੜਕਾਂ ਵਿਖੇ ਅਣਪਛਾਤੇ ਚੋਰਾਂ ਵਲੋ ਬੈਟਰੀਆਂ ਦੀ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਦੁਕਾਨ ਅੰਦਰ ਪਈਆਂ ਬੈਟਰੀਆਂ ਨੂੰ ਚੋਰੀ ਕਰਨ ਸਬੰਧੀ ਜਾਣਕਾਰੀ ਪ੍ਰਾਪਤ ਹੋਈ। ਜਾਣਕਾਰੀ ਦਿੰਦਿਆਂ ਦੁਕਾਨਦਾਰ ਮਨੋਜ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਫਤਹਿਪੁਰ ਨੇ ਦੱਸਿਆ ਕਿ ਸੋਮਵਾਰ ਸਵੇਰ ਨਜਦੀਕ ਦੁਕਾਨਦਾਰ ਤੋਂ ਪਤਾ ਲੱਗਾ ਕਿ ਤੁਹਾਡੀ ਦੁਕਾਨ ਦੇ ਸ਼ਟਰ ਖੁੱਲ੍ਹੇ ਹਨ। ਉੱਥੇ ਜਾ ਕੇ ਵੇਖਿਆ ਤਾਂ ਦੁਕਾਨ ਦੇ ਸ਼ਟਰ ਤੋੜੇ ਹੋਏ ਅਤੇ ਸ਼ੀਸ਼ੇ ਟੁੱਟੇ ਹੋਏ ਸਨ । ਮਨੋਜ ਨੇ ਦੱਸਿਆ ਕਿ ਦੁਕਾਨ ਅੰਦਰ ਰੱਖੀਆਂ ਵੱਖ ਵੱਖ ਮਾਰਕੇ ਦੀਆਂ ਬੈਟਰੀਆਂ ਅਣਪਛਾਤੇ ਚੋਰਾਂ ਵਲੋਂ ਚੁਰਾ ਲਈਆਂ ਗਈਆਂ ਹਨ ਜਿਸ ਨਾਲ ਦੁਕਾਨ ਵਿੱਚੋ ਚੁਰਾਈਆ ਬੈਟਰੀਆਂ ਦੀ ਸਾਢੇ ਚਾਰ ਲੱਖ ਰੁਪਏ ਦੇ ਕਰੀਬ ਸਨ ਜੋ ਚੁਰਾ ਕੇ ਲੈ ਗਏ । ਉਨ੍ਹਾਂ ਦੱਸਿਆ ਇਸ ਸਬੰਧੀ ਜਾਣਕਾਰੀ ਥਾਣਾ ਬੁੱਲ੍ਹੋਵਾਲ ਦਿੱਤੀ ਗਈ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਣਕਾਰੀ ਹਾਸਲ ਕੀਤੀ।