ਕਿਸਾਨ ਜਥੇਬੰਦੀਆਂ ਵਲੋਂ ਵੱਡਾ ਐਲਾਨ, ਸਾਂਝੀ ਮੀਟਿੰਗ ਮਗਰੋਂ ਲਿਆ ਗਿਆ ਫ਼ੈਸਲਾ
ਹਰਬੰਸ ਸਿੰਘ ਸੰਘਾ ਮੈਂਬਰ ਐਸ .ਕੇ. ਐਮ ਪੰਜਾਬ ਨੇ ਪ੍ਰੈੱਸ ਦੇ ਨਾਂ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਬੀਤੇ ਦਿਨ ਐਸ. ਕੇ. ਐਮ ਪੰਜਾਬ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸੰਗਾਰਾ ਸਿੰਘ ਅਤੇ ਕਾ. ਗੁਰਮੇਸ਼ ਸਿੰਘ ਨੇ ਕੀਤੀ। ਇਸ ਮੀਟਿੰਗ ਵਿੱਚ ਬਿਜਲੀ ਸੋਧ ਬਿਲ 2025 ਬਾਰੇ ਵਿਸਥਾਰ ਨਾਲ ਵਿਚਾਰ ਕੀਤੀ ਗਈ,
Publish Date: Thu, 18 Dec 2025 12:38 PM (IST)
Updated Date: Thu, 18 Dec 2025 12:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹਰਬੰਸ ਸਿੰਘ ਸੰਘਾ ਮੈਂਬਰ ਐਸ .ਕੇ. ਐਮ ਪੰਜਾਬ ਨੇ ਪ੍ਰੈੱਸ ਦੇ ਨਾਂ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਬੀਤੇ ਦਿਨ ਐਸ. ਕੇ. ਐਮ ਪੰਜਾਬ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸੰਗਾਰਾ ਸਿੰਘ ਅਤੇ ਕਾ. ਗੁਰਮੇਸ਼ ਸਿੰਘ ਨੇ ਕੀਤੀ। ਇਸ ਮੀਟਿੰਗ ਵਿੱਚ ਬਿਜਲੀ ਸੋਧ ਬਿਲ 2025 ਬਾਰੇ ਵਿਸਥਾਰ ਨਾਲ ਵਿਚਾਰ ਕੀਤੀ ਗਈ, ਇਸ ਬਿੱਲ ਦੇ ਪਾਸ ਹੋਣ ਉਪਰੰਤ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹੋਰ ਮੁੱਦਿਆਂ ਬਾਰੇ ਵੀ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜੇ ਬਿਜਲੀ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਤਾਂ ਅਗਲੇ ਦਿਨ ਨੂੰ ਕਾਲੇ ਦਿਵਸ ਵੱਜੋਂ ਮਨਾਇਆ ਜਾਵੇਗਾ।
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਾਈਪਾਸ ਤੇ ਸਿੰਗੜੀਵਾਲ ਫਾਟਕ 'ਤੇ ਧਰਨਾ ਲਾਕੇ ਰੇਲ ਲਾਈਨ ਰੋਕੀ ਜਾਵੇਗੀ ਅਤੇ ਚੌਲਾਂਗ ਟੋਲ ਪਲਾਜਾ ਫ੍ਰੀ ਕੀਤਾ ਜਾਵੇਗਾ। ਸਮਾਂ 12 ਤੋਂ 3 ਵਜੇ ਦਾ ਹੋਵੇਗਾ। ਇਸ ਤੋਂ ਬਾਅਦ 28 ਦਸੰਬਰ ਤੋਂ 4 ਜਨਵਰੀ 2026 ਤੱਕ ਪੰਜਾਬ ਵਿੱਚ ਜਾਗਰੂਕਤਾ ਕੰਪੇਨ ਚਲਾਈ ਜਾਵੇਗੀ। ਜਿਸ ਤਹਿਤ ਹੁਸ਼ਿਆਰਪੁਰ ਜ਼ਿਲ੍ਹਾ ਵਿੱਚ ਵੱਖ-ਵੱਖ ਜ਼ੋਨਾਂ ਵਿੱਚ ਵਹੀਕਲ ਮਾਰਚ ਕੱਢੇ ਜਾਣਗੇ, ਬਿਜਲੀ ਬਿੱਲ ਖ਼ਿਲਾਫ਼ ਪਰਚੇ ਵੰਡੇ ਜਾਣਗੇ ਅਤੇ ਪ੍ਰਚਾਰ ਕੀਤਾ ਜਾਵੇਗਾ। 16 ਜਨਵਰੀ 2026 ਐਸ ਸੀ ਬਿਜਲੀ ਦੇ ਦਫਤਰ ਟਾਂਡਾ ਰੋਡ, ਹੁਸ਼ਿਆਰਪੁਰ ਵਿਖੇ ਸਾਰੀਆਂ ਜਥੇਬੰਦੀਆਂ ਵਲੋਂ ਧਰਨਾ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਹਰਬੰਸ ਸਿੰਘ ਸੰਘਾ, ਸਤੀਸ਼ ਰਾਣਾ, ਬਲਦੇਵ ਸਿੰਘ ਸਤੋਰ, ਤੀਰਥ ਸਿੰਘ, ਮੰਗਤ ਸਿੰਘ ਹੁਸ਼ਿਆਰਪੁਰ, ਦਵਿੰਦਰ ਸਿੰਘ ਕਕੋ, ਭੁਪਿੰਦਰ ਸਿੰਘ ਭੂੰਗਾ, ਰਜਿੰਦਰ ਸਿੰਘ, ਸੰਗਾਰਾ ਸਿੰਘ, ਕਾ. ਗੁਰਮੇਸ਼ ਸਿੰਘ, ਹਰਮੇਸ਼ ਸਿੰਘ ਢੇਸੀ, ਹੰਸ ਰਾਜ , ਸਤਪਾਲ ਸਿੰਘ, ਬਲਵਿੰਦਰ ਸਿੰਘ ਸੋਢੀ, ਸੰਤੋਸ਼ ਰੋੜੀਆਂ ਅਤੇ ਓਮ ਸਿੰਘ ਸ਼ਾਮਿਲ ਹੇਏ।