ਗੁਰਦਾਸਪੁਰ 'ਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਦੋਵਾਂ ਪਾਸਿਓ ਚੱਲੀਆਂ ਗੋਲ਼ੀਆਂ; ਦੋ ਬਦਮਾਸ਼ ਜ਼ਖ਼ਮੀ
ਦੋਨਾਂ ਬਦਮਾਸ਼ਾਂ ਕੋਲੋਂ ਦੋ ਪਿਸਟਲ ਵੀ ਬਰਾਮਦ ਹੋਏ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਫ਼ਿਲਹਾਲ ਜ਼ਖ਼ਮੀ ਬਦਮਾਸ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ ਹੈ। ਇਹ ਬਦਮਾਸ਼ ਕਿਸ ਕਿਸ ਵਾਰਦਾਤ ਨੂੰ ਅੰਜ਼ਾਮ ਦੇ ਚੁੱਕੇ ਹਨ, ਇਸ ਬਾਰੇ ਅਜੇ ਖੁਲਾਸਾ ਨਹੀਂ ਹੋਇਆ।
Publish Date: Mon, 01 Dec 2025 09:40 AM (IST)
Updated Date: Mon, 01 Dec 2025 09:47 AM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਥਾਣਾ ਪੁਰਾਣਾ ਸ਼ਾਲਾ ਦੇ ਦਊਵਾਲ ਮੋੜ 'ਤੇ 2 ਬਦਮਾਸ਼ਾਂ ਅਤੇ ਪੁਲਿਸ ਦੇ ਵਿਚਕਾਰ ਅੱਜ ਸਵੇਰੇ ਮੁਕਾਬਲਾ ਹੋਣ ਦੀ ਖ਼ਬਰ ਹੈ। ਬਦਮਾਸ਼ਾਂ ਵਲੋਂ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵਲੋਂ ਜਵਾਬੀ ਫਾਇਰਿੰਗ ਵਿੱਚ ਦੋਨੋਂ ਬਦਮਾਸ਼ ਹੋਏ ਜ਼ਖ਼ਮੀ ਹੋ ਗਏ।