ਰਸੂਖਦਾਰ ਕਾਰੋਬਾਰੀ ਤੇ ਸਾਬਕਾ ਕਾਂਗਰਸੀ ਵਿਧਾਇਕ ਦੇ ਗੁਰੂਹਰਸਹਾਏ ਵਾਲੇ ਘਰ 'ਚ ਰੇਡ, ਦਿੱਲੀ ਨੰਬਰ ਦੀਆਂ 4 ਤੇ ਇਕ ਹਰਿਆਣਾ ਨੰਬਰ ਦੀ ਗੱਡੀ 'ਚ ਆਏ ਮੁਲਾਜ਼ਮ
ਰੇਡ ਲਈ ਪਹੁੰਚੇ ਅਧਿਕਾਰੀਆਂ ਵੱਲੋਂ ਰਮਿੰਦਰ ਆਵਲਾ ਦੀ ਕੋਠੀ ਦਾ ਗੇਟ ਅੰਦਰੋਂ ਬੰਦ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਕਿਸੇ ਨੂੰ ਵੀ ਅੰਦਰ ਬਾਹਰ ਨਹੀਂ ਜਾਣ ਦਿੱਤਾ ਗਿਆ । ਇਨਕਮ ਟੈਕਸ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ । ਇਹ ਵੀ ਗੱਲ ਚਰਚਾ ਵਿੱਚ ਹੈ ਕਿ ਰਮਿੰਦਰ ਆਵਲਾ ਦੇ ਹੋਰ ਕਾਰੋਬਾਰੀ ਟਿਕਾਣਿਆਂ ਤੇ ਵੀ ਅਜਿਹੀ ਰੇਡ ਕੀਤੀ ਗਈ ਹੈ ।
Publish Date: Mon, 15 Dec 2025 11:54 AM (IST)
Updated Date: Mon, 15 Dec 2025 01:11 PM (IST)
ਦੀਪਕ ਵਧਾਵਨ, ਗੁਰੂਹਰਸਹਾਏ : ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਨਿਵਾਸ ਸਥਾਨ ਉੱਪਰ ਸੋਮਵਾਰ ਤੜਕਸਾਰ ਕਰੀਬ ਸਾਢੇ ਛੇ ਵਜੇ ਇਨਕਮ ਟੈਕਸ ਵਿਭਾਗ ਅਧਿਕਾਰੀਆਂ ਦੀ ਰੇਡ ਕੀਤੀ ਗਈ । ਰਮਿੰਦਰ ਆਵਲਾ ਦੇ ਨਿਵਾਸ ਸਥਾਨ 'ਤੇ ਇਨਕਮ ਟੈਕਸ ਅਧਿਕਾਰੀਆਂ ਦੀਆਂ ਪੰਜ ਗੱਡੀਆਂ ਪਹੁੰਚੀਆਂ। ਜਿਨਾਂ ਵਿੱਚ ਚਾਰ ਗੱਡੀਆਂ ਹਰਿਆਣਾ ਦੇ ਫਰੀਦਾਬਾਦ ਨੰਬਰ ਦੀਆਂ ਅਤੇ ਇੱਕ ਦਿੱਲੀ ਨੰਬਰ ਦੀ ਸੀ । ਰੇਡ ਲਈ ਪਹੁੰਚੇ ਅਧਿਕਾਰੀਆਂ ਵੱਲੋਂ ਰਮਿੰਦਰ ਆਵਲਾ ਦੀ ਕੋਠੀ ਦਾ ਗੇਟ ਅੰਦਰੋਂ ਬੰਦ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਕਿਸੇ ਨੂੰ ਵੀ ਅੰਦਰ ਬਾਹਰ ਨਹੀਂ ਜਾਣ ਦਿੱਤਾ ਗਿਆ । ਇਨਕਮ ਟੈਕਸ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ । ਇਹ ਵੀ ਗੱਲ ਚਰਚਾ ਵਿੱਚ ਹੈ ਕਿ ਰਮਿੰਦਰ ਆਵਲਾ ਦੇ ਹੋਰ ਕਾਰੋਬਾਰੀ ਟਿਕਾਣਿਆਂ ਤੇ ਵੀ ਅਜਿਹੀ ਰੇਡ ਕੀਤੀ ਗਈ ਹੈ ।