ਖੁਦ ਨੂੰ ਐੱਸਐੱਚਓ ਦੱਸ ਲੋਕਾਂ ਨੂੰ ਡਰਾਉਂਦਾ ਤੇ ਧਮਕਾਉਂਦਾ ਸੀ, ਹੁਣ ਮਾਮਲਾ ਆਇਆ ਸਾਹਮਣੇ ਤੇ ਕੇਸ ਹੋਇਆ ਦਰਜ
ਸ਼ਵੇਤਾ ਨੇ ਦੱਸਿਆ ਕਿ ਮਿਤੀ 7 ਦਸੰਬਰ 2022 ਤੋਂ 11 ਜੁਲਾਈ 2024 ਤੱਕ ਰਵੀ ਸਿੰਘ ਨਾਮ ਦਾ ਵਿਅਕਤੀ ਮੁੱਖ ਅਫਸਰ ਥਾਣਾ ਮਟੋਰ, ਐੱਸਏਐੱਸ ਨਗਰ ਤੈਨਾਤ ਨਾ ਰਿਹਾ ਹੈ। ਸੀਏਐੱਫ ਰਿਪੋਰਟ ਮੁਤਾਬਿਕ ਮੋਬਾਇਲ ਨੰਬਰ 84372-74000 ਸਾਹਿਲ ਕਪੂਰ ਪੁੱਤਰ ਸੁਧੀਰ ਕੁਮਾਰ ਦੇ ਨਾਮ ਦਰਜ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਪਰੋਕਤ ਵਿਅਕਤੀ ਵੱਲੋਂ ਹੀ ਆਪਣੇ ਆਪ ਨੂੰ ਐੱਸਐੱਚ ਦੱਸ ਕੇ ਪ੍ਰਰਾਰਣਣ ਦੇ ਪਿਤਾ ਨੂੰ ਡਰਾਉਂਦਾ ਤੇ ਧਮਕਾਉਂਦਾ ਹੈ।
Publish Date: Thu, 11 Dec 2025 12:01 PM (IST)
Updated Date: Thu, 11 Dec 2025 12:13 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਵਿਖੇ ਆਪਣੇ ਆਪ ਨੂੰ ਐੱਸਐੱਚਓ ਦੱਸ ਕੇ ਵਿਅਕਤੀ ਨੂੰ ਡਰਾਉਣ ਧਮਕਾਉਣ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ 180, 507, 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਇਕ ਪੜਤਾਲੀਆ ਰਿਪੋਰਟ ਦਰਖਾਸਤ ਨੰਬਰ 1236-ਪੀਸੀ ਮਿਤੀ 10 ਜੂਨ 2025 ਵੱਲੋਂ ਸ਼ਵੇਤਾ ਪਤਨੀ ਅਨੁਜ ਪੁਰੀ ਪੁੱਤਰੀ ਕਸ਼ਮੀਰੀ ਲਾਲ ਸਹਿਗਲ ਵਾਸੀ 115, ਮਾਡਲ ਟਾਊਨ ਫਿਰੋਜ਼ਪੁਰ ਸ਼ਹਿਰ ਬਾਅਦ ਪੜਤਾਲ ਉਪ ਕਪਤਾਨ ਪੁਲਿਸ (ਡੀ) ਫਿਰੋੋਜ਼ਪੁਰ, ਬਾਅਦ ਕਾਨੂੰਨੀ ਰਾਏ ਉਪ ਜ਼ਿਲ੍ਹਾ ਅਟਾਰਨੀ, (ਲੀਗਲ) ਫਿਰੋਜ਼ਪੁਰ ਤੇ ਬਾਅਦ ਮਨਜ਼ੂਰੀ ਐੱਸਐੱਸਪੀ ਫਿਰੋਜ਼ਪੁਰ ਮੌਸੂਲ ਥਾਣਾ ਹੋਈ ਕਿ ਉਤਰਾਵਾਦੀ ਸਾਹਿਲ ਕਪੂਰ ਪੁੱਤਰ ਸੁਧੀਰ ਕੁਮਾਰ ਕਪੂਰ ਵਾਸੀ ਘਰ ਨੰਬਰ 1377 ਫੇਸ 382 ਐੱਸਏਐੱਸ, ਨਗਰ ਮੋਹਾਲੀ ਵੱਲੋਂ ਆਪਣੇ ਮੋਬਾਇਲ ਨੰਬਰ 84372-74000 ਤੋਂ ਦਰਖਾਸਤਣ ਦੇ ਪਿਤਾ ਕਸ਼ਮੀਰੀ ਲਾਲ ਨਾਲ ਗੱਲ ਕਰਨੀ ਸਹਾਮਣੇ ਆਈ ਹੈ।
ਸ਼ਵੇਤਾ ਨੇ ਦੱਸਿਆ ਕਿ ਮਿਤੀ 7 ਦਸੰਬਰ 2022 ਤੋਂ 11 ਜੁਲਾਈ 2024 ਤੱਕ ਰਵੀ ਸਿੰਘ ਨਾਮ ਦਾ ਵਿਅਕਤੀ ਮੁੱਖ ਅਫਸਰ ਥਾਣਾ ਮਟੋਰ, ਐੱਸਏਐੱਸ ਨਗਰ ਤੈਨਾਤ ਨਾ ਰਿਹਾ ਹੈ। ਸੀਏਐੱਫ ਰਿਪੋਰਟ ਮੁਤਾਬਿਕ ਮੋਬਾਇਲ ਨੰਬਰ 84372-74000 ਸਾਹਿਲ ਕਪੂਰ ਪੁੱਤਰ ਸੁਧੀਰ ਕੁਮਾਰ ਦੇ ਨਾਮ ਦਰਜ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਪਰੋਕਤ ਵਿਅਕਤੀ ਵੱਲੋਂ ਹੀ ਆਪਣੇ ਆਪ ਨੂੰ ਐੱਸਐੱਚ ਦੱਸ ਕੇ ਪ੍ਰਰਾਰਣਣ ਦੇ ਪਿਤਾ ਨੂੰ ਡਰਾਉਂਦਾ ਤੇ ਧਮਕਾਉਂਦਾ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਸਾਹਿਲ ਕਪੂਰ ਪੁੱਤਰ ਸੁਧੀਰ ਕੁਮਾਰ ਕਪੂਰ ਅਤੇ ਅਨੂਜ ਪੁਰੀ ਪੁੱਤਰ ਬੀਐੱਮ ਪੁਰੀ ਵਾਸੀ ਨੂਰਪੁਰ ਬੇਦੀ ਨੇੜੇ ਹਨੂੰਮਾਨ ਮੰਦਰ ਕੇਅਰ ਆਫ ਗੌਰਵ ਪੁਰੀ ਜ਼ਿਲ੍ਹਾ ਰੋਪੜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।