ਆਉਂਦੇ-ਜਾਂਦੇ ਧੀ ਨੂੰ ਛੇੜਦਾ ਸੀ ਨੌਜਵਾਨ ! ਵਿਰੋਧ ਕਰਨ 'ਤੇ ਪਿਤਾ ਨੂੰ ਰਾਹ 'ਚ ਘੇਰ ਕੇ ਦਿੱਤੀ ਖ਼ੌਫਨਾਕ ਮੌਤ
ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਹਮਲਾ ਕਰਨ ਵਾਲੇ ਪਰਿਵਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਪਿੰਡ ਭੰਗਾਲਾ 'ਚ ਇੱਕ ਨੌਜਵਾਨ ਕੁਝ ਸਮੇਂ ਤੋਂ ਇਕ ਲੜਕੀ ਨੂੰ ਤੰਗ ਕਰ ਰਿਹਾ ਸੀ। ਲੜਕੀ ਦਾ ਪਿਤਾ ਬਲਕਾਰ ਸਿੰਘ ਉਸ 'ਤੇ ਅਜਿਹਾ ਕਰਨ ਦੀ ਸ਼ਿਕਾਇਤ ਕਰਦਾ ਰਹਿੰਦਾ ਸੀ।
Publish Date: Mon, 08 Dec 2025 01:50 PM (IST)
Updated Date: Mon, 08 Dec 2025 02:12 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ 'ਚ ਛੇੜਛਾੜ ਦਾ ਵਿਰੋਧ ਕਰਨ 'ਤੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਘਰੋਂ ਨਿਕਲਦੇ ਸਮੇਂ ਕੁਝ ਗੁਆਂਢੀਆਂ ਨੇ ਉਸਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਹਮਲਾ ਕਰਨ ਵਾਲੇ ਪਰਿਵਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਪਿੰਡ ਭੰਗਾਲਾ 'ਚ ਇੱਕ ਨੌਜਵਾਨ ਕੁਝ ਸਮੇਂ ਤੋਂ ਇਕ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਲੜਕੀ ਦਾ ਪਿਤਾ ਬਲਕਾਰ ਸਿੰਘ ਉਸ 'ਤੇ ਅਜਿਹਾ ਕਰਨ ਦੀ ਸ਼ਿਕਾਇਤ ਕਰਦਾ ਰਹਿੰਦਾ ਸੀ। ਇਸ ਦੁਸ਼ਮਣੀ ਕਾਰਨ ਇਹ ਘਟਨਾ ਵਾਪਰੀ।