Sad News : ਪੰਜਾਬੀ ਜਾਗਰਣ ਦੇ ਪੱਤਰਕਾਰ ਹਰਚਰਨ ਸਿੰਘ ਤੇ ਡੀਪੀਆਰਓ ਅਮਰੀਕ ਸਿੰਘ ਸਾਮਾ ਨੂੰ ਸਦਮਾ, ਪਿਤਾ ਦਾ ਦੇਹਾਂਤ
ਰਣਜੀਤ ਸਿੰਘ ਸਾਮਾ ਦਾ ਸ਼ੁਮਾਰ ਇਲਾਕੇ ਦੀਆਂ ਸਤਕਾਰਤ ਸ਼ਖਸੀਅਤਾਂ 'ਚ ਹੁੰਦਾ ਸੀ। ਉਨ੍ਹਾਂ ਦਾ ਸਸਕਾਰ ਅੱਜ ਮੰਗਲਵਾਰ ਦੁਪਹਿਰ 1 ਵਜੇ ਸ਼ਮਸ਼ਾਨਘਾਟ ਪਿੰਡ ਨੂਰਪੁਰ ਸੇਠਾਂ , ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਵੇਗਾ।
Publish Date: Tue, 18 Nov 2025 08:56 AM (IST)
Updated Date: Tue, 18 Nov 2025 09:00 AM (IST)
ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ : ਪੱਤਰਕਾਰ ਹਰਚਰਨ ਸਿੰਘ ਸਾਮਾ ਅਤੇ ਡੀਪੀਆਰਓ ਅਮਰੀਕ ਸਿੰਘ ਸਾਮਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਰਣਜੀਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਸਕਾਰ ਅੱਜ ਮੰਗਲਵਾਰ ਦੁਪਹਿਰ 1 ਵਜੇ ਸ਼ਮਸ਼ਾਨਘਾਟ ਪਿੰਡ ਨੂਰਪੁਰ ਸੇਠਾਂ , ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਵੇਗਾ। ਰਣਜੀਤ ਸਿੰਘ ਸਾਮਾ ਦਾ ਸ਼ੁਮਾਰ ਇਲਾਕੇ ਦੀਆਂ ਸਤਕਾਰਤ ਸ਼ਖਸੀਅਤਾਂ 'ਚ ਹੁੰਦਾ ਸੀ।