ਸੜਕ ਹਾਦਸੇ ’ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ, ਮਾਮਲਾ ਦਰਜ
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Publish Date: Thu, 05 Feb 2026 11:06 AM (IST)
Updated Date: Thu, 05 Feb 2026 11:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ: ਮਖੂ ਵਿਖੇ ਹੋਏ ਸੜਕ ਹਾਦਸੇ ਵਿਚ ਜ਼ਖਮੀਂ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮਖੂ ਪੁਲਿਸ ਨੇ ਵਾਹਨ ਚਾਲਕ ਖਿਲਾਫ 106 (1), 281, 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਵਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਕੁੱਸੂਵਾਲਾ ਮੋੜ ਮਖੂ ਨੇ ਦੱਸਿਆ ਕਿ ਮਿਤੀ 29 ਜਨਵਰੀ 2026 ਨੂੰ ਉਸ ਦਾ ਪਿਤਾ ਮੋਟਰਸਾਈਕਲ ਪਲਟੀਨਾ ਨੰਬਰ ਪੀਬੀ 67 ਸੀ 0542 ’ਤੇ ਸਵਾਰ ਹੋ ਕੇ ਆਪਣੇ ਖੇਤਾਂ ਪਿੰਡ ਬਦਰਾ ਟਿੱਬੀ ਤੋਂ ਵਾਪਸ ਮੋੜ ਕੁੱਸੂਵਾਲਾ ਨੂੰ ਆ ਰਿਹਾ ਸੀ ਤਾਂ ਉਸ ਦੇ ਪਿਛੇ ਹੀ ਉਸ ਦਾ ਲੜਕਾ ਸੁਖਵਿੰਦਰ ਸਿੰਘ ਜਾ ਰਿਹਾ ਸੀ।
ਜਦੋਂ ਉਸ ਦਾ ਪਿਤਾ ਪੱਲੂਵਾਲਾ ਮੋੜ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਇਕ ਮੋਟਰਸਾਈਕਲ ਜਾਹਮਾ ਨੰਬਰ ਪੀਬੀ 08 ਡੀਪੀ 3049 ਜਿਸ ਨੂੰ ਰਿਆਜ ਪੁੱਤਰ ਜਾਫੀਰ ਆਲਮ ਵਾਸੀ ਪ੍ਰੀਤ ਨਗਰ ਨਕੋਦਰ ਜ਼ਿਲ੍ਹਾ ਜਲੰਧਰ ਨੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮ੍ਰਿਤਕ ਰਾਜ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਮਾਰਿਆ। ਜਿਸ ਨਾਲ ਉਸ ਦੇ ਪਿਤਾ ਰਾਜ ਸਿੰਘ ਦੇ ਡਿੱਗਣ ਨਾਲ ਸੱਟਾਂ ਲੱਗੀਆਂ ਤੇ ਦੌਰਾਨੇ ਇਲਾਜ 3 ਫਰਵਰੀ 2026 ਨੂੰ ਮੌਤ ਹੋ ਗਈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।