ਫਾਜ਼ਿਲਕਾ ਡੀਸੀ ਆਫ਼ਿਸ ਨੂੰ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ਮੋਡ 'ਤੇ ਪ੍ਰਸ਼ਾਸਨ
ਉਨ੍ਹਾਂ ਕਿਹਾ ਕਿ ਜਾਨ-ਮਾਲ ਦੀ ਰੱਖਿਆ ਕਰਨਾ ਪੁਲਿਸ ਪ੍ਰਸ਼ਾਸਨ ਦਾ ਫਰਜ਼ ਹੈ। ਪਰ ਇਹ ਧਮਕੀ ਭਰਿਆ ਈਮੇਲ ਇੱਕ ਅਫਵਾਹ ਹੈ। ਕਿਉਂਕਿ ਕਈ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਧਮਕੀ ਭਰੇ ਈਮੇਲ ਮਿਲੇ ਹਨ। ਫ਼ਾਜ਼ਿਲਕਾ ਪੁਲਿਸ ਇਸ ਸਮੇਂ ਅਲਰਟ ਮੋਡ 'ਤੇ ਹੈ।
Publish Date: Fri, 16 Jan 2026 01:55 PM (IST)
Updated Date: Fri, 16 Jan 2026 01:59 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ: ਸ਼ੁੱਕਰਵਾਰ ਸਵੇਰੇ ਫ਼ਾਜ਼ਿਲਕਾ ਵਿਖੇ ਪ੍ਰਸ਼ਾਸਨ ਦੀ ਈਮੇਲ ਆਈਡੀ 'ਤੇ ਡੀਸੀ ਦਫਤਰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਲਈ ਇੱਕ ਈਮੇਲ ਆਈ। ਈਮੇਲ ਪੜ੍ਹਨ ਤੋਂ ਬਾਅਦ, ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੂਰੇ ਡੀਸੀ ਦਫਤਰ ਦਾ ਪਹਿਲ ਦੇ ਆਧਾਰ 'ਤੇ ਦੌਰਾ ਕੀਤਾ ਗਿਆ। ਇਸ ਮੌਕੇ 'ਤੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਈਮੇਲ ਆਈਡੀ 'ਤੇ ਇੱਕ ਧਮਕੀ ਭਰਿਆ ਮੇਲ ਆਇਆ ਹੈ। ਜਿਸ ਵਿੱਚ ਲਿਖਿਆ ਹੈ ਕਿ ਡੀਸੀ ਦਫਤਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਪੁਲਿਸ ਪਾਰਟੀ ਨੇ ਡੀਸੀ ਦਫਤਰ ਦੀ ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਅਤੇ ਡੀਸੀ ਦਫਤਰ ਦੇ ਹਰ ਕਮਰੇ ਦੀ ਤਲਾਸ਼ੀ ਲਈ। ਉਨ੍ਹਾਂ ਕਿਹਾ ਕਿ ਜਾਨ-ਮਾਲ ਦੀ ਰੱਖਿਆ ਕਰਨਾ ਪੁਲਿਸ ਪ੍ਰਸ਼ਾਸਨ ਦਾ ਫਰਜ਼ ਹੈ। ਪਰ ਇਹ ਧਮਕੀ ਭਰਿਆ ਈਮੇਲ ਇੱਕ ਅਫਵਾਹ ਹੈ। ਕਿਉਂਕਿ ਕਈ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਧਮਕੀ ਭਰੇ ਈਮੇਲ ਮਿਲੇ ਹਨ। ਫ਼ਾਜ਼ਿਲਕਾ ਪੁਲਿਸ ਇਸ ਸਮੇਂ ਅਲਰਟ ਮੋਡ 'ਤੇ ਹੈ।