ਫਤਿਹਗੜ੍ਹ ਸਾਹਿਬ 'ਚ ਗੈਂਗਸਟਰ ਦੇ ਨਾਂ 'ਤੇ ਮੰਗੀ ਫਿਰੌਤੀ, ਪੁਲਿਸ ਵੱਲੋਂ ਕੇਸ ਦਰਜ
ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਥਾਣਾ ਖੇੜੀ ਨੌਧ ਸਿੰਘ ਵਿੱਚ ਗੁਰਜੰਟ ਸਿੰਘ ਉਰਫ ਜੰਟਾ, ਗੁਰਨੂਰ ਸਿੰਘ, ਸਕਿੰਦਰ ਸਿੰਘ ਤੇ ਹੋਰ ਨਾਮ ਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
Publish Date: Wed, 21 Jan 2026 11:37 AM (IST)
Updated Date: Wed, 21 Jan 2026 11:44 AM (IST)

ਪੱਤਰ ਪ੍ਰੇਰਕ, ਫਤਿਹਗੜ੍ਹ ਸਾਹਿਬ- ਖੇੜੀ ਨੌਧ ਸਿੰਘ ਪੁਲਿਸ ਨੇ ਗੈਂਗਸਟਰ ਦੇ ਨਾਂ 'ਤੇ ਧਮਕੀਆਂ ਦੇ ਕੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਹੈ। ਤਾਜ਼ਾ ਘਟਨਾ ਵਿੱਚ ਸ਼ਿਕਾਇਤਕਰਤਾ ਅਮਰੀਕ ਸਿੰਘ ਵਾਸੀ ਪਿੰਡ ਖੇੜੀ ਨੋਧ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਦਿਨਾਂ ਤੋਂ ਉਸਦੇ ਵ੍ਹਟਸਐਪ ਨੰਬਰ 'ਤੇ ਧਮਕੀਆਂ ਭਰੀਆਂ ਇੰਟਰਨੈਸ਼ਨਲ ਕਾਲਾਂ ਆ ਰਹੀਆਂ ਹਨ। ਕਾਲਰ ਨੇ ਕਿਹਾ ਮੁਦੱਈ ਨੂੰ ਕਿ ਉਹ ਗੁਰਜੰਟ ਸਿੰਘ ਉਰਫ ਜੰਟਾ ਹੈ ਅਤੇ ਜੈਪਾਲ ਭੁੱਲਰ ਗਰੁੱਪ ਦਾ ਮੈਂਬਰ ਹੈ। ਉਕਤ ਵਿਅਕਤੀ ਨੇ ਪੈਸਿਆਂ ਦੀ ਫਿਰੌਤੀ ਦੀ ਮੰਗ ਕੀਤੀ ਤੇ ਧਮਕੀਆਂ ਦਿੱਤੀਆਂ। ਮੁਦੱਈ ਮੁਕੱਦਮਾ ਨੇ ਸ਼ੱਕ ਜਤਾਇਆ ਕਿ ਉਸ ਤੋਂ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਲਈ ਕਥਿਤ ਤੌਰ 'ਤੇ ਗੁਰਜੰਟ ਸਿੰਘ ਉਰਫ ਜੰਟਾ ਉਕਤ ਦੇ ਪਰਿਵਾਰ ਮੈਂਬਰ ਵੀ ਸ਼ਾਮਲ ਹਨ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਥਾਣਾ ਖੇੜੀ ਨੌਧ ਸਿੰਘ ਵਿੱਚ ਗੁਰਜੰਟ ਸਿੰਘ ਉਰਫ ਜੰਟਾ, ਗੁਰਨੂਰ ਸਿੰਘ, ਸਕਿੰਦਰ ਸਿੰਘ ਤੇ ਹੋਰ ਨਾਮ ਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਖਮਾਣੋਂ ਹਲਕੇ ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ਫਿਰੌਤੀ ਮੰਗ ਕਰਨ ਵਾਲਿਆਂ ਅਤੇ ਘਰ ਤੇ ਫਾਇਰਿੰਗ ਕਰਨ ਵਾਲਿਆਂ ਤੋਂ ਪਹਿਲਾਂ ਹੀ ਦਹਿਸ਼ਤ ਵਿੱਚ ਹਨ। ਇਸ ਤਾਜ਼ਾ ਘਟਨਾ ਨੇ ਪੁਲਿਸ ਦੀ ਚੁਣੌਤੀ ਵਿੱਚ ਵਾਧਾ ਹੀ ਨਹੀਂ ਕੀਤਾ, ਸਗੋਂ ਡਰ ਦੇ ਮਾਹੌਲ ਨੂੰ ਹੋਰ ਗਹਿਰਾ ਕਰ ਦਿੱਤਾ ਹੈ।