ਵਿਦਿਆਰਥੀਆਂ ਦੀਆਂ ਮੌਜਾਂ ! ਪੰਜਾਬ ਦੇ ਸਕੂਲਾਂ 'ਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੋਂ ਕਦੋਂ ਤਕ ਰਹਿਣਗੇ ਬੰਦ; ਨੋਟੀਫਿਕੇਸ਼ਨ ਜਾਰੀ
ਜਾਣਕਾਰੀ ਮੁਤਾਬਕ, ਮਿਤੀ 24 ਦਸੰਬਰ 2025 ਤੋਂ ਲੈ ਕੇ 31 ਦਸੰਬਰ 2025 ਤੱਕ ਪੰਜਾਬ ਦੇ ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਰਹਿਣਗੀਆਂ।
Publish Date: Mon, 15 Dec 2025 04:50 PM (IST)
Updated Date: Mon, 15 Dec 2025 05:04 PM (IST)
ਜੀ ਐੱਸ ਸੰਧੂ, ਐਸ.ਏ.ਐਸ ਨਗਰ, ਪੰਜਾਬੀ ਜਾਗਰਣ। ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਾਰੇ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਵਧਦੀ ਠੰਢ ਅਤੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ, ਮਿਤੀ 24 ਦਸੰਬਰ 2025 ਤੋਂ ਲੈ ਕੇ 31 ਦਸੰਬਰ 2025 ਤੱਕ ਪੰਜਾਬ ਦੇ ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਰਹਿਣਗੀਆਂ।
ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਮੇਂ ਦੌਰਾਨ ਸਕੂਲ ਪੂਰੀ ਤਰ੍ਹਾਂ ਬੰਦ ਰਹਿਣਗੇ ਤੇ ਵਿਦਿਅਕ ਗਤੀਵਿਧੀਆਂ ਮੁਅੱਤਲ ਰਹਿਣਗੀਆਂ। ਸਕੂਲ ਹੁਣ 1 ਜਨਵਰੀ 2026 ਨੂੰ ਦੁਬਾਰਾ ਖੁੱਲ੍ਹਣਗੇ।