‘ਵਾਰਿਸ ਪੰਜਾਬ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ’ਚ ਦਾਇਰ ਕੀਤੀ ਪਟੀਸ਼ਨ, ਪੈਰੋਲ ਦੀ ਕੀਤੀ ਮੰਗ
ਇਹ ਪਟੀਸ਼ਨ ਸੰਵਿਧਾਨ ਦੀ ਧਾਰਾ 226/227 ਤਹਿਤ ਦਾਇਰ ਕੀਤੀ ਗਈ ਹੈ ਜਿਸ ’ਚ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਅੰਮਿ੍ਤਸਰ ਨੂੰ ਧਿਰ ਬਣਾਇਆ ਗਿਆ ਹੈ। ਪਟੀਸ਼ਨ ’ਚ ਅੰਮਿ੍ਤਪਾਲ ਸਿੰਘ ਨੇ ਰਾਸ਼ਟਰੀ ਸੁਰੱਖਿਆ ਐਕਟ 1980 ਦੀ ਧਾਰਾ 15 ਅਨੁਸਾਰ ਅਸਥਾਈ ਰਿਹਾਈ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ 1 ਦਸੰਬਰ 2025 ਤੋਂ 19 ਦਸੰਬਰ 2025 ਤੱਕ ਚੱਲਣ ਵਾਲੇ ਸੰਸਦ ਦੇ ਸੀਤਕਾਲੀਨ ਸੈਸ਼ਨ ਵਿਚ ਸ਼ਾਮਲ ਹੋਣਾ ਹੈ।
Publish Date: Thu, 20 Nov 2025 09:24 AM (IST)
Updated Date: Thu, 20 Nov 2025 09:28 AM (IST)
ਸਟੇਟ ਬਿਊਰੋ ਜਾਗਰਣ ਚੰਡੀਗੜ੍ਹ : ‘ਵਾਰਿਸ ਪੰਜਾਬ’ ਦੇ ਮੁਖੀ ਅੰਮਿ੍ਤਪਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਇਕ ਪਟੀਸ਼ਨ ਦਾਖਲ ਕਰ ਕੇ ਆਪਣੀ ਅਸਥਾਈ ਰਿਹਾਈ/ਪੈਰੋਲ ਦੀ ਮੰਗ ਕੀਤੀ ਹੈ। ਇਹ ਪਟੀਸ਼ਨ ਸੰਵਿਧਾਨ ਦੀ ਧਾਰਾ 226/227 ਤਹਿਤ ਦਾਇਰ ਕੀਤੀ ਗਈ ਹੈ ਜਿਸ ’ਚ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਅੰਮਿ੍ਤਸਰ ਨੂੰ ਧਿਰ ਬਣਾਇਆ ਗਿਆ ਹੈ। ਪਟੀਸ਼ਨ ’ਚ ਅੰਮਿ੍ਤਪਾਲ ਸਿੰਘ ਨੇ ਰਾਸ਼ਟਰੀ ਸੁਰੱਖਿਆ ਐਕਟ 1980 ਦੀ ਧਾਰਾ 15 ਅਨੁਸਾਰ ਅਸਥਾਈ ਰਿਹਾਈ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ 1 ਦਸੰਬਰ 2025 ਤੋਂ 19 ਦਸੰਬਰ 2025 ਤੱਕ ਚੱਲਣ ਵਾਲੇ ਸੰਸਦ ਦੇ ਸੀਤਕਾਲੀਨ ਸੈਸ਼ਨ ਵਿਚ ਸ਼ਾਮਲ ਹੋਣਾ ਹੈ। ਉਨ੍ਹਾਂ ਨੇ ਅਦਾਲਤ ਤੋਂ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਸਮਾਂ-ਹੱਦ ਦੌਰਾਨ ਪੈਰੋਲ ’ਤੇ ਛੱਡਿਆ ਜਾਵੇ ਤਾਂ ਕਿ ਉਹ ਬਤੌਰ ਸੰਸਦ ਮੈਂਬਰ ਆਪਣੇ ਸੰਸਦੀ ਕਰਤੱਬਾਂ ਦੀ ਪਾਲਣਾ ਕਰ ਸਕਣ। ਫਿਲਹਾਲ ਇਹ ਪਟੀਸ਼ਨ ਹਾਈ ਕੋਰਟ ਦੀ ਰਜਿਸਟਰੀ ਸ਼ਾਖਾ ’ਚ ਹੈ ਜਿੱਥੇਇਸ ਦੀ ਸਕਰੂਟਨੀ ਕੀਤੀ ਜਾ ਰਹੀ ਹੈ। ਸਕਰੂਟਨੀ ਪੂਰੀ ਹੋਣ ਤੋਂ ਬਾਅਦ ਹੀ ਇਸ ਨੂੰ ਅਦਾਲਤ ’ਚ ਸੂਚੀਬੱਧ ਕੀਤਾ ਜਾਵੇਗਾ।