Zila Parishad and Panchayat Samiti Elections 2025 : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਲਈ ਵੋਟਿੰਗ ਦੀ ਰਫ਼ਤਾਰ ਮੱਠੀ ਚੱਲ ਰਹੀ ਹੈ ਸੂਬੇ ਵਿਚ 12 ਵਜੇ ਤੱਕ 19.1 ਫੀਸਦ ਵੋਟਾਂ ਪਈਆਂ ਹਨ। ਵੋਟਿੰਗ ਦੀ ਰਫ਼ਤਾਰ ਮੱਠੀ ਚੱਲ ਰਹੀ ਸੀ ਜਿਸ ਕਾਰਨ ਸੂਬੇ ਵਿਚ 10 ਵਜੇ ਤਕ ਸਿਰਫ਼ 8 ਫੀਸਦ ਹੀ ਪੋਲਿੰਗ ਹੋਈ।।ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਕਰਾਉਣ ਲਈ 23 ਜ਼ਿਲ੍ਹਿਆਂ ’ਚ ਸੀਨੀਅਰ ਆਈਏਐੱਸ, ਪੀਸੀਐੱਸ ਅਧਿਕਾਰੀਆਂ ਨੂੰ ਆਬਜ਼ਰਵਰ ਦੇ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ, ਜਦਕਿ ਕੁਝ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਤਰਨਤਾਰਨ, ਰੂਪਨਗਰ, ਜਲੰਧਰ, ਕਪੂਰਥਲਾ ਤੇ ਮੋਗਾ ’ਚ ਆਈਪੀਐੱਸ ਅਧਿਕਾਰੀਆਂ ਨੂੰ ਵੀ ਆਬਜ਼ਰਵਰ

Zila Parishad and Panchayat Samiti Election : ਪੰਜਾਬੀ ਜਾਗਰਣ ਟੀਮ : ਜ਼ਿਲ੍ਹਾ ਪ੍ਰੀਸ਼ਦਾਂ ਦੀਆਂ 347 ਤੇ ਬਲਾਕ ਸੰਮਤੀਆਂ ਦੀਆਂ 2,838 ਸੀਟਾਂ ਲਈ ਐਤਵਾਰ ਨੂੰ ਵੋਟਿੰਗ ਖਤਮ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਪਹੁੰਚ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪਟਿਆਲਾ ਦੇ ਛੇ ਪਿੰਡਾਂ ਅਤੇ ਮਾਨਸਾ ਦੇ ਇਕ ਪਿੰਡ ਨੇ ਚੋਣਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਗਿਆ। ਹੁਣ 17 ਨੂੰ ਨਤੀਜੇ ਐਲਾਨੇ ਜਾਣਗੇ।
ਬੈਲੇਟ ਪੇਪਰ ਨਾਲ ਵੋਟਿੰਗ ਕਰਵਾਉਣ ਲਈ ਸ਼ਨਿਚਰਵਾਰ ਦੇਰ ਸ਼ਾਮ ਤੱਕ ਪੋਲਿੰਗ ਪਾਰਟੀਆਂ ਬੂਥਾਂ ’ਤੇ ਪਹੁੰਚ ਗਈਆਂ। ਸੂਬਾਈ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਰੀਬ 90 ਹਜ਼ਾਰ ਚੋਣ ਸਟਾਫ ਤਾਇਨਾਤ ਕੀਤਾ ਗਿਆ ਹੈ।
ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਕਰਾਉਣ ਲਈ 23 ਜ਼ਿਲ੍ਹਿਆਂ ’ਚ ਸੀਨੀਅਰ ਆਈਏਐੱਸ, ਪੀਸੀਐੱਸ ਅਧਿਕਾਰੀਆਂ ਨੂੰ ਆਬਜ਼ਰਵਰ ਦੇ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ, ਜਦਕਿ ਕੁਝ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਤਰਨਤਾਰਨ, ਰੂਪਨਗਰ, ਜਲੰਧਰ, ਕਪੂਰਥਲਾ ਤੇ ਮੋਗਾ ’ਚ ਆਈਪੀਐੱਸ ਅਧਿਕਾਰੀਆਂ ਨੂੰ ਵੀ ਆਬਜ਼ਰਵਰ ਦੇ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ। ਚੋਣਾਂ ਸ਼ਾਂਤੀਪੂਰਨ ਤਰੀਕੇ ਨਾਲ ਕਰਵਾਉਣ ਲਈ ਕਰੀਬ 44 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ ਤੇ ਗਿਣਤੀ ਦੇ ਬਾਅਦ ਨਤੀਜੇ ਐਲਾਨੇ ਜਾਣਗੇ। 22 ਜ਼ਿਲ੍ਹਿਆਂ ’ਚ ਜ਼ਿਲ੍ਹਾ ਪ੍ਰੀਸ਼ਦਾਂ ਲਈ 1,280 ਤੇ ਬਲਾਕ ਸੰਮਤੀਆਂ ਲਈ 8495 ਉਮੀਦਵਾਰ ਮੈਦਾਨ ’ਚ ਹਨ।
860 ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ
ਇੰਟੈਲੀਜੈਂਸ ਤੇ ਪੁਲਿਸ ਵਿਭਾਗ ਤੋਂ ਮਿਲੀਆਂ ਰਿਪੋਰਟਾਂ ਦੇ ਆਧਾਰ ’ਤੇ ਚੋਣ ਕਮਿਸ਼ਨ ਨੇ ਸੂਬੇ ’ਚ 860 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਤੇ 3,405 ਨੂੰ ਸੰਵੇਦਨਸ਼ੀਲ ਐਲਾਨਿਆ ਹੈ। ਇਨ੍ਹਾਂ ਥਾਵਾਂ ’ਤੇ ਜ਼ਿਆਦਾ ਪੁਲਿਸ ਦਸਤੇ ਤਾਇਨਾਤ ਕੀਤੇ ਗਏ ਹਨ।
340 ਆਪ ਉਮੀਦਵਾਰ ਬਲਾਕ ਸੰਮਤੀ ਚੋਣਾਂ ਲਈ ਬਿਨਾ ਮੁਕਾਬਲੇ ਦੇ ਜਿੱਤੇ
03 ਉਮੀਦਵਾਰ ਕਾਂਗਰਸ ਦੇ ਵੀ ਬਿਨਾ ਕਿਸੇ ਮੁਕਾਬਲੇ ਦੇ ਜਿੱਤੇ
09 ਆਜ਼ਾਦ ਉਮੀਦਵਾਰ ਵੀ ਬਿਨਾ ਮੁਕਾਬਲੇ ਚੋਣ ਜਿੱਤ ਚੁੱਕੇ ਹਨ
ਬਲਾਕ ਸੰਮਤੀ ਚੋਣਾਂ ’ਤੇ ਇਕ ਨਜ਼ਰ
ਆਪ ਦੇ 2,771, ਕਾਂਗਰਸ ਦੇ 2,433, ਅਕਾਲੀ ਦਲ ਦੇ 1,814, ਭਾਜਪਾ ਦੇ 1,127, ਬਸਪਾ ਦੇ 195, ਅਕਾਲੀ ਦਲ (ਅੰਮਿ੍ਰਤਸਰ) ਦੇ 3 ਤੇ 686 ਆਜ਼ਾਦ ਉਮੀਦਵਾਰ ਮੈਦਾਨ ’ਚ ਹਨ•।
--------
ਜ਼ਿਲ੍ਹਾ ਪ੍ਰੀਸ਼ਦ
ਆਪ ਦੇ 343, ਕਾਂਗਰਸ ਦੇ 331, ਅਕਾਲੀ ਦਲ ਦੇ 298, ਭਾਜਪਾ ਦੇ 215, ਬਸਪਾ ਦੇ 50 ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਚਾਰ ਉਮੀਦਵਾਰ ਮੈਦਾਨ ’ਚ ਹਨ।
ਫਤਿਹਗੜ੍ਹ ਸਾਹਿਬ-------------- 37
ਰੂਪਨਗਰ---------------38.7
ਜਲੰਧਰ---------------------------29.2
ਗੁਰਦਾਸਪੁਰ--------------------- 32.8
ਪਟਿਆਲਾ--------------------------- 31.02
ਫਰੀਦਕੋਟ--------------------------- 36
ਨਵਾਂ ਸ਼ਹਿਰ---------------------------- 31
ਤਰਨਤਾਰਨ-----------------------------27.5
ਲੁਧਿਆਣਾ-----------------------------29.8
ਫਾਜ਼ਿਲਕਾ---------------------------- 36.02
ਫ਼ਿਰੋਜ਼ਪੁਰ ------------------------------ 37.60
ਬਠਿੰਡਾ -------- -----------------33.85
ਮਾਨਸਾ--------------------------36
ਕਪੂਰਥਲਾ-----------------------30.01
ਪਠਾਨਕੋਟ---------------36.08
ਮੋਹਾਲੀ-----------------------37
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ-
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਰੋਧੀਆਂ ਵੱਲੋਂ ਲਾਏ ਜਾਂਦੇ ਦੋਸ਼ ਆਧਾਰਹੀਣ ਜਾਂ ਨਿਰਮੂਲ ਹੀ ਨਹੀਂ ਬਲਕਿ ਬੇਤੁਕੇ ਵੀ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸ਼ਾਂਤੀਪੂਰਵਕ ਵੋਟਾਂ ਪੋਲ ਹੋ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਪਹਿਲਾਂ ਵਾਲੀਆਂ ਰਵਾਇਤੀ ਪਾਰਟੀਆਂ ਮੌਕੇ ਫਾਈਲਾਂ ਖੋਹ ਲੈਣੀਆਂ, ਕਾਗਜ਼ ਰੱਦ ਕਰਾ ਦੇਣੇ, ਬੂਥ 'ਤੇ ਕਬਜ਼ਾ ਕਰ ਲੈਣਾ, ਉਨ੍ਹਾਂ ਦਾ ਇਹ ਸੁਭਾਅ ਬਣਿਆ ਹੋਇਆ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਜਿੰਨੀਆਂ ਵੀ ਚੋਣਾਂ ਹੋਈਆਂ, ਅਮਨ ਅਮਾਨ ਨਾਲ ਹੋਈਆਂ, ਕਿਸੇ ਤੋਂ ਫਾਈਲ ਨਹੀਂ ਖੋਹੀ ਗਈ, ਕੋਈ ਬੂਥ ਕੈਪਚਰਿੰਗ ਨਹੀਂ ਹੋਈ, ਪਹਿਲਾਂ ਵਿਰੋਧੀ ਪਾਰਟੀਆਂ ਕਹਿੰਦੀਆਂ ਸਨ ਕਿ ਬੈਲਟ ਪੇਪਰਾਂ 'ਤੇ ਚੋਣਾਂ ਹੋਣ, ਜੇ ਬੈਲਟ ਪੇਪਰਾਂ 'ਤੇ ਹੋਈਆਂ ਤਾਂ ਚਰਨਜੀਤ ਸਿੰਘ ਚੰਨੀ ਨੇ ਕਮਾਲ ਦਾ ਬਿਆਨ ਦੇ ਦਿੱਤਾ ! ਪਰ ਸਮਾਂ ਪਾ ਕੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਵੱਲੋਂ ਦਿੱਤੇ ਬਿਆਨ 'ਤੇ ਜ਼ਰੂਰ ਖੁਦ ਹਾਸਾ ਆਵੇਗਾ।
12 ਵਜੇ ਤਕ ਹੋਈ ਪੋਲਿੰਗ ਪ੍ਰਤੀਸ਼ਤ
ਫਤਿਹਗੜ੍ਹ ਸਾਹਿਬ-------------- 20
ਜਲੰਧਰ---------------------------12.5
ਮੋਗਾ- ------------------------17.49
ਗੁਰਦਾਸਪੁਰ--------------------- 22
ਸੰਗਰੂਰ --------------------------17.81
ਪਟਿਆਲਾ---------------------------19
ਫਰੀਦਕੋਟ---------------------------22.70
ਨਵਾਂ ਸ਼ਹਿਰ----------------------------17
ਤਰਨਤਾਰਨ-----------------------------17.1
ਲੁਧਿਆਣਾ------------------------------17.2
ਫਾਜ਼ਿਲਕਾ---------------------------- 22.71
ਫ਼ਿਰੋਜ਼ਪੁਰ -------------------------------15.20
ਬਠਿੰਡਾ -------- -----------------20
10 ਵਜੇ ਤਕ ਹੋਈ ਪੋਲਿੰਗ ਪ੍ਰਤੀਸ਼ਤ
ਲੁਧਿਆਣਾ---------7.2
ਪਟਿਆਲਾ---------8.1
ਬਠਿੰਡਾ---------7.8
ਫਰੀਦਕੋਟ---------9
ਸੰਗਰੂਰ---------7.2
ਨਵਾਂ ਸ਼ਹਿਰ---------7
ਮੋਗਾ---------7.52
ਕਪੂਰਥਲਾ---------7%
ਜਲੰਧਰ---------7.1
ਗੁਰਦਾਸਪੁਰ---------6
ਮੁਕਤਸਰ ਸਾਹਿਬ---------10
ਤਰਨਤਾਰਨ---------7
ਮਾਨਸਾ---------8.9
ਬਰਨਾਲਾ---------8.30
ਫਤਿਹਗੜ੍ਹ ਸਾਹਿਬ---------10
ਮਾਨਸਾ ਦੇ ਇਕ ਪਿੰਡ ਤੇ ਪਟਿਆਲਾ ਦੇ ਛੇ ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ।
ਮਾਨਸਾ 'ਚ ਵੋਟਾਂ ਦਾ ਬਾਈਕਾਟ ਕਰ ਕੇ ਲੋਕ ਕਰ ਰਹੇ ਹਨ ਵਿਰੋਧ ਪ੍ਰਦਰਸ਼ਨ, 8 ਮਹੀਨਿਆਂ ਤੋਂ ਲੱਗ ਰਹੀ ਸੀਮੈਂਟ ਫੈਕਟਰੀ ਤੋਂ ਲੋਕ ਹਨ ਪਰੇਸ਼ਾਨ
ਪੰਜਾਬ ਦੇ ਵਿੱਚੋਂ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਵਿੱਚ ਸਰਬ ਸੰਮਤੀ ਨਾਲ ਪਿੰਡ ਵਾਸੀਆਂ ਵੱਲੋਂ ਇੰਨ੍ਹਾਂ ਵੋਟਾਂ ਦਾ ਬਾਈਕਾਟ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਵਿੱਚ ਲੱਗ ਰਹੀ ਸੀਮੈਂਟ ਫੈਕਟਰੀ ਨੂੰ ਰੋਕਿਆ ਜਾਵੇ।
ਪਿੰਡ ਵਾਸੀਆਂ ਕਾਕਾ ਸਿੰਘ ਫ਼ੌਜੀ, ਸਿਕੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੋਟਾਂ ਦਾ ਬਾਈਕਾਟ ਕਰਕੇ ਸਕੂਲ ਬਾਹਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਤੋਂ ਉਹ ਸੀਮੈਂਟ ਫੈਕਟਰੀ ਦਾ ਵਿਰੋਧ ਕਰ ਰਹੇ ਹਨ। ਇਸ ਫ਼ੈਕਟਰੀ ਨੂੰ ਰੋਕਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੱਕ ਪਹੁੰਚ ਵੀ ਕੀਤੀ ਗਈ। ਪਰ ਕਿਸੇ ਵੀ ਨੇਤਾ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਵੋਟਾਂ ਦਾ ਬਾਈਕਾਟ ਕਰਨ ਲਈ ਮਜ਼ਬੂਰ ਹੋਣਾ ਪਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਨਜ਼ਦੀਕ ਲੱਗੇ ਥਰਮਲ ਕਾਰਨ ਪਿੰਡ ਵਿੱਚ ਬਿਮਾਰੀਆਂ ਫ਼ੈਲ ਰਹੀਆਂ ਹਨ ਅਤੇ ਉਨ੍ਹਾਂ ਦੀਆਂ ਫ਼ਸਲਾਂ ਦਾ ਵੀ ਝਾੜ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡ ਦੇ ਬਿਲਕੁਲ ਨਜ਼ਦੀਕ ਲੱਗ ਰਹੀ ਸੀਮੈਂਟ ਫੈਕਟਰੀ ਦੇ ਨਾਲ ਵੀ ਉਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਰੁਜ਼ਗਾਰ ਨਹੀਂ ਅਤੇ ਆਪਣੀ ਸਿਹਤ ਤੰਦਰੁਸਤ ਰੱਖਣ ਦੇ ਲਈ ਇਸ ਫੈਕਟਰੀ ਦਾ ਵਿਰੋਧ ਕਰਨਾ ਪੈ ਰਿਹਾ ਹੈ।
ਪਟਿਆਲਾ ਦੇ ਛੇ ਪਿੰਡਾ ਨੇ ਚੋਣਾਂ ਦਾ ਕੀਤਾ ਮੁਕੰਮਲ ਬਾਈਕਾਟ, ਇਸ ਵਜ੍ਹਾ ਕਾਰਨ ਲਿਆ ਫ਼ੈਸਲਾ
ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਪੰਜ ਪਿੰਡਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਅੱਜ ਚੋਣਾਂ ਦੇ ਦਿਨ ਇਨ੍ਹਾਂ ਪਿੰਡਾਂ ਵਿੱਚ ਕੋਈ ਵੀ ਵਿਅਕਤੀ ਆਪਣੀ ਵੋਟ ਪਾਉਣ ਲਈ ਬੂਥਾਂ ਉੱਤੇ ਨਹੀਂ ਪਹੁੰਚਿਆ ਜਦੋਂ ਕਿ ਪੋਲਿੰਗ ਬੂਥਾਂ ਉੱਤੇ ਪੋਲਿੰਗ ਪਾਰਟੀਆਂ ਪਹੁੰਚੀਆਂ ਹੋਈਆਂ ਹਨ। ਪੋਲਿੰਗ ਦੀ ਸ਼ੁਰੂਆਤ ਦੌਰਾਨ ਇੱਕ ਹੋਰ ਪਿੰਡ ਇਸ ਬਾਈਕਾਟ ਵਿੱਚ ਸ਼ਾਮਿਲ ਹੋ ਗਿਆ ਜਿਸ ਸਬੰਧੀ ਬਕਾਇਦਾ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਕੇ ਪਿੰਡ ਵਾਸੀਆਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਸ਼ੂਤਰਾਣਾ ਅਧੀਨ ਆਉਂਦੇ ਪਿੰਡ ਸਹਿਜਪੁਰ ਕਲਾਂ, ਖੁਰਦ, ਭੇਡਪੁਰੀ, ਕੋਟਲੀ, ਦੋਦੜਾ ਅਤੇ ਧਰਮਗੜ੍ਹ ਨੂੰ ਕੁਝ ਸਮਾਂ ਪਹਿਲਾਂ ਬਲਾਕ ਸਮਾਣਾ ਵਿੱਚੋਂ ਕੱਢ ਕੇ ਬਲਾਕ ਪਾਤੜਾਂ ਨਾਲ ਜੋੜਿਆ ਗਿਆ ਸੀ ਜਿਸ ਦੇ ਵਿਰੋਧ ਵਿੱਚ ਉਕਤ ਪਿੰਡਾਂ ਨੇ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਬਾਈਕਾਟ ਦਾ ਐਲਾਨ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਰ ਦਿੱਤਾ ਸੀ। ਬਾਈਕਾਟ ਦੇ ਕੀਤੇ ਗਏ ਇਸ ਐਲਾਨ ਦੌਰਾਨ ਜਿੱਥੇ ਪੰਜ ਪਿੰਡ ਪਹਿਲਾਂ ਹੀ ਇਸ ਬਾਈਕਾਟ ਵਿੱਚ ਸ਼ਾਮਿਲ ਸਨ ਉੱਥੇ ਪੋਲਿੰਗ ਦੇ ਦਿਨ ਪਿੰਡ ਧਰਮਗੜ੍ਹ ਛੰਨਾ ਦੇ ਗੁਰਦੁਆਰਾ ਸਾਹਿਬ ਤੋਂ ਅਨਾਉਸਮੈਂਟ ਕਰਕੇ ਪਿੰਡ ਵਾਸੀਆਂ ਨੇ ਬਾਈਕਾਟ ਵਿੱਚ ਸ਼ਾਮਿਲ ਹੋਣ ਦੇ ਐਲਾਨ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਕੋਈ ਵੀ ਪਿੰਡ ਵਾਸੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥ ਉੱਤੇ ਨਹੀਂ ਪੁੱਜਾ ਜਦੋਂ ਕਿ ਪੋਲਿੰਗ ਪਾਰਟੀਆਂ ਡਿਊਟੀ ਉੱਤੇ ਡਟੀਆਂ ਹੋਈਆਂ ਹਨ
ਫਿਰੋਜ਼ਪੁਰ 'ਚ ਜ਼ਿਲ੍ਹਾ ਪ੍ਰੀਸ਼ਦ ਦੇ 14 ਜ਼ੋਨ ਤੇ 6 ਪੰਚਾਇਤ ਸੰਮਤੀਆਂ ਦੇ 112 ਜ਼ੋਨਾਂ ਲਈ ਪੋਲਿੰਗ ਜਾਰੀ, ਸਵੇਰੇ 11 ਵਜੇ ਤੱਕ 5.2 ਫ਼ੀਸਦ ਵੋਟਾਂ ਪਈਆਂ
ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ ਦੀਆਂ 14 ਸੀਟਾਂ ਅਤੇ 6 ਪੰਚਾਇਤ ਸੰਮਤੀਆਂ ਦੀਆਂ 112 ਸੀਟਾਂ ਲਈ ਬੜੇ ਅਮਨ-ਅਮਾਨ ਨਾਲ ਵੋਟਾਂ ਪੈ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਜਾਰੀ ਅਪਡੇਟ ਅਨੁਸਾਰ ਸਵੇਰੇ 11 ਵਜੇ ਤੱਕ 5.2 ਫ਼ੀਸਦ ਵੋਟਾਂ ਪਈਆਂ ਹਨ । ਸਵੇਰੇ ਠੰਢ ਅਤੇ ਧੁੰਦ ਦੇ ਬਾਵਜੂਦ ਪਿੰਡਾਂ ਦੇ ਲੋਕ ਵੋਟਾਂ ਪਾਉਣ ਲਈ ਆ ਰਹੇ ਹਨ ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਕੁੱਲ 891 ਪੋਲਿੰਗ ਬੂਥ ਬਣਾਏ ਗਏ ਹਨ| ਬਲਾਕ ਫਿਰੋਜ਼ਪੁਰ ਵਿੱਚ 140 ਪੋਲਿੰਗ ਬੂਥ, ਘੱਲ ਖੁਰਦ ਵਿੱਚ 162, ਮਮਦੋਟ ਵਿੱਚ 194, ਜ਼ੀਰਾ ਵਿੱਚ 133,ਮੱਖੂ ਵਿੱਚ 123 ਅਤੇ ਬਲਾਕ ਗੁਰੂਹਰਸਹਾਏ ਵਿੱਚ 139 ਪੋਲਿੰਗ ਬੂਥਾਂ ਤੇ ਵੋਟਿੰਗ ਹੋ ਰਹੀ ਹੈ ।
ਲਾੜਾ ਅਸ਼ੀਸ਼ਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਬੂਥ : ਪਿੰਡ ਵਰਿਆਮ ਵਾਲਾ, ਫ਼ਿਰੋਜ਼ਪੁਰ ਦਿਹਾਤੀ 'ਚ ਵੋਟ ਪਾਉਂਦਾ ਹੋਇਆ
ਬਠਿੰਡਾ ਜ਼ਿਲ੍ਹੇ ਅੰਦਰ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸ਼ੁਰੂ, 6 ਲੱਖ 47 ਹਜ਼ਾਰ 802 ਵੋਟਰ ਕਰਨਗੇ ਵੋਟ ਦਾ ਇਸਤੇਮਾਲ
ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਧੁੰਦ ਕਾਰਨ ਸਵੇਰ ਸਮੇਂ ਲੋਕ ਘੱਟ ਗਿਣਤੀ ਵਿੱਚ ਬਾਹਰ ਨਿਕਲੇ ਪਰ ਕਈ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 17 ਜ਼ੋਨਾਂ ਲਈ 63 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂ ਕਿ ਬਲਾਕ ਸੰਮਤੀ ਦੇ 448 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਚੋਣ ਅਧਿਕਾਰੀਆਂ ਵੱਲੋਂ 825 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 409 ਸੰਵੇਦਨਸ਼ੀਲ ਅਤੇ 141 ਅਤੇ ਸ਼ਵੇਦਨਸ਼ੀਲ ਬੂਥ ਕਰਾਰ ਦਿੱਤੇ ਗਏ ਹਨ। ਜ਼ਿਲ੍ਹੇ ਅੰਦਰ ਕੁੱਲ 6 ਲੱਖ 47 ਹਜ਼ਾਰ 802 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿੱਚੋਂ 3 ਲੱਖ 40 ਹਜ਼ਾਰ 376 ਪੁਰਸ਼ ਵੋਟਰ ਅਤੇ 3 ਲੱਖ 7 ਹਜ਼ਾਰ 417 ਮਹਿਲਾ ਵੋਟਰ ਸ਼ਾਮਲ ਹਨ। ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ 1800 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਚੋਣ ਪ੍ਰਕਿਰਿਆ ਵਿੱਚ ਸੁਰੱਖਿਆ ਬਣਾਈ ਰੱਖਣ ਲਈ ਤਿੰਨ ਐਸਪੀ ਅਤੇ ਦੋ ਡੀਐਸਪੀਜ ਨੂੰ ਤੈਨਾਤ ਕੀਤਾ ਗਿਆ ਹੈ।
ਮੋਗਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਪੈਣੀਆਂ ਸ਼ੁਰੂ , 563545 ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਜ਼ਿਲ੍ਹੇ ਭਰ ਵਿਚ 563545 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ । ਸਵੇਰ ਸਮੇਂ ਵੋਟਰਾਂ ਵਿਚ ਕੋਈ ਉਤਸ਼ਾਹ ਨਹੀਂ ਦਿਖਾਈ ਦਿੱਤਾ। ਬਾਘਾਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਲਈ ਆਪਣੇ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ ਕੀਤੀ।
ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ।
ਮੋਗਾ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ 12 ਵਜੇ ਤੱਕ ਦੀ ਪੋਲ ਫੀਸਦ ਰਿਪੋਰਟ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੋਗਾ- 18.18ਫੀਸਦੀ
ਪੰਚਾਇਤ ਸੰਮਤੀ ਬਾਘਾਪੁਰਾਣਾ- 17.91 ਫੀਸਦੀ
ਬਲਾਕ ਸੰਮਤੀ ਕੋਟ ਈਸੇ ਖਾਂ- 20.24 ਫੀਸਦੀ
ਪੰਚਾਇਤ ਸੰਮਤੀ ਧਰਮਕੋਟ- 18.82 ਫੀਸਦੀ
ਪੰਚਾਇਤ ਸੰਮਤੀ ਨਿਹਾਲ ਸਿੰਘ ਵਾਲਾ - 15.16
ਕੁੱਲ ਪੋਲਿੰਗ - 17.49 ਫੀਸਦੀ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ 10 ਵਜੇ ਤੱਕ ਦੀ ਪੋਲ ਫੀਸਦ ਰਿਪੋਰਟ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੋਗਾ- 7.04 ਫੀਸਦੀ
ਪੰਚਾਇਤ ਸੰਮਤੀ ਬਾਘਾਪੁਰਾਣਾ- 7.74 ਫੀਸਦੀ
ਬਲਾਕ ਸੰਮਤੀ ਕੋਟ ਈਸੇ ਖਾਂ- 8.81 ਫੀਸਦੀ
ਪੰਚਾਇਤ ਸੰਮਤੀ ਧਰਮਕੋਟ- 8.01 ਫੀਸਦੀ
ਪੰਚਾਇਤ ਸੰਮਤੀ ਨਿਹਾਲ ਸਿੰਘ ਵਾਲਾ - 6.36
ਕੁੱਲ ਪੋਲਿੰਗ - 7.52 ਫੀਸਦੀ
ਸ੍ਰੀ ਮੁਕਤਸਰ ਸਾਹਿਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੋਟ ਪ੍ਰਕਿਰਿਆ ਸਵੇਰ 8 ਵਜੇ ਤੋਂ ਆਰੰਭ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਜ਼ਿਲੇ ਭਰ 'ਚ ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਆਰੰਭ ਹੋ ਗਈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲੋਕਾਂ ਵੱਲੋਂ ਵੋਟਾਂ ਪਾਈਆਂ ਜਾ ਰਹੀਆਂ ਹਨ, ਭਾਵੇਂ ਕਿ ਅੱਜ ਸਵੇਰੇ ਧੁੰਦ ਦੀ ਵਿਛੀ ਚਾਦਰ ਨੇ ਵੋਟਰਾਂ ਦੇ ਉਤਸ਼ਾਹ ਨੂੰ ਥੋੜਾ ਮੱਠਾ ਪਾ ਦਿੱਤਾ ਪਰ ਵੋਟਰਾਂ 'ਚ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ। ਲੋਕ ਸਵੇਰ ਤੋਂ ਹੀ ਲਾਈਨਾਂ 'ਚ ਲੱਗ ਕੇ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਦੇਖ ਕੇ ਗਏ। ਮੱਲਣ ਜ਼ੋਨ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਕਰਨ ਸਿੰਘ ਬਾਲੀ ਤੇ ਉਹਨਾਂ ਦੀ ਪਤਨੀ ਬਲਾਕ ਸੰਮਤੀ ਉਮੀਦਵਾਰ ਸੰਦੀਪ ਕੌਰ ਵੱਲੋਂ ਆਪਣੇ ਪਿੰਡ ਮੱਲਣ ਵਿਖੇ ਵੋਟ ਪਾਈ ਗਈ। ਖਬਰ ਲਿਖੇ ਜਾਣ ਤੱਕ ਜ਼ਿਲ੍ਹੇ ਭਰ 'ਚ ਵੋਟਿੰਗ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ।
ਵੋਟ ਪਾਉਣ ਲਈ ਲਾਈਨਾਂ 'ਚ ਲੱਗੇ ਹੋਏ ਲੋਕ
ਫਰੀਦਕੋਟ 'ਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ
ਅੱਜ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਚਲਦੇ ਅੱਜ ਸਵੇਰ ਅਠ ਵਜੇ ਤੋਂ ਹੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਜੋ ਅੱਜ ਸ਼ਾਮ 4 ਵਜੇ ਤੱਕ ਚਲੇਗੀ। ਹਾਲਾਂਕਿ ਸਵੇਰ ਦੇ ਟਾਈਮ ਠੰਢ ਅਤੇ ਧੁੰਦ ਦੇ ਚਲਦੇ ਚੋਣ ਪ੍ਰਕਿਰਿਆ ਥੋੜ੍ਹੀ ਘੱਟ ਰਫਤਾਰ ਨਾਲ ਚੱਲ ਰਹੀ ਸੀ ਪਰ ਜਿਵੇਂ-ਜਿਵੇਂ ਦਿਨ ਚੜ੍ਹੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਵੋਟਰ ਵੱਧ ਚੜ੍ਹ ਕੇ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਉਧਰ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ ਵੀ ਆਪਣੇ ਪਰਿਵਾਰ ਸਮੇਤ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਨਿਰਪੱਖ ਚੋਣਾਂ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਦੱਸਿਆ ਕਿ ਸਾਡਾ ਜਮਹੂਰੀ ਹੱਕ ਸਾਨੂੰ ਬਹੁਤ ਹੀ ਕੁਰਬਾਨੀਆਂ ਬਾਅਦ ਮਿਲਿਆ ਹੈ ਜਿਸ ਨੂੰ ਹਰ ਸ਼ਖਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਭਾਵੇਂ ਉਹ ਸਰਕਾਰ ਕੇਂਦਰ ਦੀ ਬਣਾਉਣੀ ਹੋਵੇ ਜਾਂ ਸੂਬੇ ਦੀ ਜਾਂ ਛੋਟੀਆਂ ਇਕਾਈਆਂ ਦੀਆਂ ਚੋਣਾਂ ਹੋਣ ਹਰ ਚੋਣ ਵਿੱਚ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਇੱਕ ਪਾਸੇ ਵਿਰੋਧੀ ਇਲਜ਼ਾਮ ਲਗਾ ਰਹੇ ਸਨ ਪਰ ਉਨ੍ਹਾਂ ਇਲਜਾਮਾਂ ਨੂੰ ਵਿਰਾਮ ਲੱਗਿਆ ਜਦੋਂ ਫਰੀਦਕੋਟ ਜ਼ਿਲ੍ਹੇ ਅੰਦਰ ਕਿਸੇ ਵੀ ਯੋਗ ਉਮੀਦਵਾਰ ਦੇ ਕਾਗਜ ਰੱਦ ਨਹੀਂ ਹੋਏ ਕਿਉਂਕਿ ਸਰਕਾਰ ਦੀ ਮਨਸ਼ਾ ਸਾਫ ਸੁਥਰੇ ਢੰਗ ਨਾਲ ਵੋਟਿੰਗ ਕਰਾਉਣੀ ਹੈ । ਉਹਨਾਂ ਕਿਹਾ ਕਿ ਜੇਕਰ ਮੈਦਾਨ ਵਿੱਚ ਪੜ੍ਹੇ ਲਿਖੇ ਅਤੇ ਸੂਝਵਾਨ ਉਮੀਦਵਾਰ ਉਤਰਨਗੇ ਤਾਂ ਯਕੀਨਨ ਹੈ ਕਿ ਉਹ ਆਪਣੇ ਇਲਾਕੇ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾ ਸਕਣਗੇ।
ਫਦੀਦਕੋਟ ਜ਼ਿਲ੍ਹੇ ਦੇ 10 ਜ਼ਿਲ੍ਹਾ ਪ੍ਰੀਸ਼ਦ ਸਰਕਲਾਂ ਅਤੇ 3 ਬਲਾਕ ਸੰਮਤੀਆਂ, ਜੈਤੋ, ਕੋਟਕਪੂਰਾ ਅਤੇ ਫਰੀਦਕੋਟ ਦੇ ਕੁੱਲ 65 ਜ਼ੋਨਾਂ ਲਈ ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ, ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੋਟਿੰਗ ਲਈ ਜ਼ਿਲ੍ਹੇ ਭਰ ਵਿਚ 244 ਪੋਲਿੰਗ ਸਟੇਸ਼ਨਾਂ ਤੇ 414 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ ਜਿਥੇ ਵੋਟਰਾਂ ਦੀ ਸੁਵਿਧਾ ਲਈ ਬੁਨਿਆਦੀ ਸਹੂਲਤਾਂ ਜਿਵੇਂ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਲਈ ਵੀਲ੍ਹਚੇਅਰ, ਸਹਿਯੋਗੀ ਸਟਾਫ, ਬਿਜਲੀ, ਪਾਣੀ ਅਤੇ ਪਖਾਨੇ ਆਦਿ ਦਾ ਪ੍ਰਬੰਧ ਕੀਤਾ ਗਿਆ।
ਇਹਨਾਂ ਪੋਲਿੰਗ ਬੂਥਾਂ ਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ 2070 ਕਰਮਚਾਰੀ/ਅਧਿਕਾਰੀ ਤੈਨਾਤ ਕੀਤੇ ਗਏ ਹਨ, ਇਹਨਾਂ ਪੋਲਿੰਗ ਸਟੇਸ਼ਨਾਂ ਵਿਚੋਂ ਜ਼ਿਲ੍ਹੇ ਭਰ ਵਿਚ 31 ਪੋਲਿੰਗ ਸਟੇਸ਼ਨ ਅਤਿ ਸੰਵੇਦਨਸ਼ੀਲ( ਸੁਪਰ ਸੈਂਸਟਿਵ) ਅਤੇ 80 ਸੰਵੇਦਨਸ਼ੀਲ(ਸੈਂਸਟਿਵ) ਐਲਾਨੇ ਗਏ ਹਨ ਜਿਥੇ ਵਾਧੂ ਸੁਰੱਖਿਆ ਦਸਤੇ ਤੈਨਾਤ ਕੀਤੇ ਗਏ ਹਨ। ਜਿਲ੍ਹਾ ਪ੍ਰੀਸ਼ਦ ਚੋਣਾਂ ਲਈ 53 ਉਮੀਦਵਾਰ ਅਤੇ ਬਲਾਕ ਸੰਮਤੀ ਲਈ 307 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਈ ਹੈ ਜੋ ਸ਼ਾਮ ਚਾਰ ਵਜੇ ਤੱਕ ਚੱਲੇਗੀ ।
ਪਟਿਆਲਾ 'ਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਿੰਗ, 946 ਪੋਲਿੰਗ ਸਟੇਸ਼ਨਾਂ ਵਿਖੇ 1341 ਪੋਲਿੰਗ ਬੂਥਾਂ 'ਚ ਹੋਵੇਗੀ ਵੋਟਿੰਗ
ਪਟਿਆਲਾ ਜ਼ਿਲ੍ਹੇ ਦੀਆਂ 10 ਪੰਚਾਇਤ ਸੰਮਤੀਆਂ ਦੇ 184 ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 23 ਜ਼ੋਨਾਂ ਦੀਆਂ ਆਮ ਚੋਣਾਂ ਲਈ ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਜੋ ਕਿ ਸ਼ਾਮ ਚਾਰ ਵਜੇ ਤਕ ਚਲੇਗੀ। ਇਨ੍ਹਾਂ ਚੋਣਾਂ ਲਈ ਕੁੱਲ 8 ਲੱਖ 88 ਹਜ਼ਾਰ 610 ਵੋਟਰ ਦਰਜ ਹਨ, ਜ਼ਿਨ੍ਹਾਂ ਵਿੱਚੋਂ 4 ਲੱਖ 67 ਹਜ਼ਾਰ 774 ਮਰਦ, 4 ਲੱਖ 20 ਹਜ਼ਾਰ 822 ਔਰਤਾਂ ਅਤੇ 14 ਥਰਡ ਜੈਂਡਰ ਵੋਟਰ ਹਨ।
ਚੋਣਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਕੁਲ 946 ਪੋਲਿੰਗ ਸਟੇਸ਼ਨਾਂ ਵਿਖੇ ਸਥਾਪਤ 1341 ਪੋਲਿੰਗ ਬੂਥਾਂ 'ਤੇ 9000 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਜਦਕਿ ਸਾਰੇ ਪੋਲਿੰਗ ਬੂਥਾਂ ਵਿਖੇ ਵੀਡੀਓਗ੍ਰਾਫ਼ੀ, ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਮਾਈਕਰੋ ਆਬਜ਼ਰਵਰਾਂ ਸਮੇਤ ਸੀਨੀਅਰ ਪੀ.ਸੀ.ਐਸ. ਅਧਿਕਾਰੀਆਂ ਨੂੰ ਵੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ 30 ਅਤਿਸੰਵੇਨਸ਼ੀਲ ਤੇ 164 ਸੰਵੇਨਸ਼ੀਲ ਪੋਲਿੰਗ ਸਟੇਸ਼ਨਾਂ ਵਿਖੇ ਹੋਰ ਵੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਪ੍ਰੀਤਿ ਯਾਦਵ ਨੇ ਵੋਟਿੰਗ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਉਮੀਦਵਾਰਾਂ ਤੇ ਵੋਟਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰ-ਕਮ-ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ.ਈ.ਓ. ਅਮਨਦੀਪ ਕੌਰ ਦੀ ਅਗਵਾਈ ਹੇਠ ਇੱਕ ਸੈਲ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ ਫੋਨ ਨੰਬਰ 0175-2360055 ਅਤੇ ਈਮੇਲ zppatiala@yahoo.com ਹੈ। ਚੋਣ ਜਾਬਤੇ ਸਬੰਧੀਂ ਸ਼ਿਕਾਇਤਾਂ ਸਬੰਧੀਂ ਚੋਣਾਂ ਵਾਲੇ ਪਿੰਡਾਂ ਦਾ ਕੋਈ ਵੀ ਵੋਟਰ ਜਾਂ ਉਮੀਦਵਾਰ ਉਕਤ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਜਾਂ ਈਮੇਲ ਭੇਜ ਸਕਦਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬਲਾਕ ਸੰਮਤੀਆਂ ਦੇ 184 ਜੋਨਾਂ ਵਿੱਚੋਂ 15 ਜ਼ੋਨਾਂ ਵਿੱਚ ਉਮੀਦਵਾਰ ਨਿਰਵਿਰੋਧ ਵੀ ਚੁਣੇ ਗਏ ਹਨ। ਇਨ੍ਹਾਂ ਵਿੱਚ ਪਟਿਆਲਾ ਦਾ ਨਵਾਂ ਰੱਖੜਾ, ਸਨੌਰ ਦੇ ਅਲੀਪੁਰ ਜੱਟਾਂ ਤੇ ਘਲੋੜੀ, ਭੁੱਨਰਹੇੜੀ ਦੇ ਹਡਾਣਾ, ਭਾਂਖਰ, ਬਹਿਰੂ, ਤਾਜਲਪੁਰ, ਰੋਸਨਪੁਰ, ਬਰਕਤਪੁਰ, ਭੁਨਰਹੇੜੀ ਤੇ ਨੈਣ ਕਲਾਂ, ਘਨੌਰ ਦੇ ਊਂਟਸਰ, ਸ਼ੰਭੂ ਕਲਾਂ ਦੇ ਮਦਨਪੁਰ ਤੇ ਜਨਸੂਆ ਅਤੇ ਪਾਤੜਾਂ ਤੇ ਸਹਿਜਪੁਰ ਕਲਾਂ ਸ਼ਾਮਲ ਹਨ, ਇੱਥੇ ਕੇਵਲ ਜ਼ਿਲ੍ਹਾ ਪਰਸ਼ਿਦ ਦੇ ਸਬੰਧਤ ਜ਼ੋਨ ਦੇ ਉਮੀਦਵਾਰ ਦੀ ਹੀ ਚੋਣ ਹੋਵੇਗੀ।
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਿੰਗ
ਪਟਿਆਲਾ ਜ਼ਿਲ੍ਹੇ ਵਿੱਚ ਸਵੇਰੇ 10 ਵਜੇ ਤੱਕ 8.1 ਪ੍ਰਤੀਸ਼ਤ ਵੋਟਿੰਗ ਹੋਈ ਹੈ।
ਮਾਨਸਾ 'ਚ 4 ਲੱਖ 36 ਹਜ਼ਾਰ 598 ਵੋਟਰ ਕਰਨਗੇ ਵੋਟ ਦਾ ਇਸਤੇਮਾਲ
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਵੋਟਿੰਗ ਅਮਨ ਸ਼ਾਂਤੀ ਨਾਲ ਸ਼ੁਰੂ ਹੋ ਗਈ ਹੈ। ਇਸ ਲਈ ਚੋਣ ਬੂਥਾਂ ’ਤੇ ਵੋਟਰਾਂ ਦੀਆਂ ਕਤਾਰਾਂ ਲੱਗ ਰਹੀਆਂ ਹਨ। ਹਰ ਪਾਰਟੀ ਦੇ ਨੁਮਾਇੰਦੇ ਆਪਣੇ ਵੋਟਰਾਂ ਨੂੰ ਜਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਇੱਕ ਪਾਸੇ ਜਿੱਥੇ ਅੱਜ ਇਹ ਵੋਟਾਂ ਪੈਣੀਆਂ ਸ਼ੁਰੂ ਹੋਈਆਂ, ਉਥੇ ਹੀ ਪੁਲਿਸ ਪ੍ਰਬੰਧ ਵੀ ਕੀਤੇ ਹੋਏ ਦਿਖਾਈ ਦਿੱਤੇ।
ਜ਼ਿਲ੍ਹੇ ’ਚ 298 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਬਕਸਿਆਂ ’ਚ ਬੰਦ ਹੋ ਜਾਵੇਗਾ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ 11 ਜ਼ੋਨ ਹਨ, ‘ਚ 42 ਉਮੀਦਵਾਰ ਮੈਦਾਨ ‘ਚ ਹਨ। ਜ਼ਿਲ੍ਹੇ ’ਚ ਕੁੱਲ੍ਹ 245 ਪਿੰਡ ਹਨ, ਜਦਕਿ 4 ਪੰਚਾਇਤ ਸੰਮਤੀਆਂ ਮਾਨਸਾ, ਬੁਢਲਾਡਾ, ਝੁਨੀਰ ਅਤੇ ਸਰਦੂਲਗੜ੍ਹ ਪੈਂਦੀਆਂ ਹਨ। ਸੰਮਤੀਆਂ ਦੇ 86 ਜ਼ੋਨ ਹਨ। 5 ਜ਼ੋਨਾਂ ’ਤੇ ਬਿਨਾਂ ਮੁਕਾਬਲਾ ਉਮੀਦਵਾਰ ਚੁਣੇ ਗਏ ਹਨ, ਹੁਣ 81 ਜ਼ੋਨਾਂ ’ਤੇ ਵੋਟਾਂ ਪੈ ਰਹੀਆਂ ਹਨ। ਵੋਟਰਾਂ ਦੀ ਗਿਣਤੀ 4 ਲੱਖ 36 ਹਜ਼ਾਰ 598 ਹੈ। ਇੰਨ੍ਹਾਂ ਵਿੱਚ 2 ਲੱਖ 31 ਹਜ਼ਾਰ 912 ਮਰਦ, 2 ਲੱਖ 4 ਹਜ਼ਾਰ 679 ਔਰਤਾਂ ਤੇ 7 ਕਿੰਨਰ ਵੋਟਰ ਹਨ। ਕੁੱਲ 547 ਬੂਥ ਬਣਾਏ ਗਏ ਹਨ,। ਜਿੰਨ੍ਹਾਂ ’ਚੋਂ 35 ਅਤਿ ਸੰਵੇਦਨਸ਼ੀਲ ਅਤੇ 299 ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ
।
ਮਾਨਸਾ ਜ਼ਿਲ੍ਹੇ ਜਨਰਲ ਵਰਗ ਨਾਲ ਸਬੰਧਤ ਬੋੜਾਵਾਲ ਜ਼ੋਨ ਜ਼ਿਲ੍ਹੇ ਦੀ ਸਮੁੱਚੀ ਚੋਦ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਇੱਥੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਬੀਰੋਕੇ ਵਿਰੁੱਧ ਸੱਤਾਧਾਰੀ ਧਿਰ ਅਤੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਦੇ ਅਹਿਮ ਮੈਂਬਰ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਮਾਲਵਾ ਜ਼ੋਨ ਦ ਕੋਆਰਡੀਨੇਟਰ ਚੁਸ਼ਪਿੰਦਰ ਬੀਰ ਸਿੰਘ ਚਹਿਲ ਨੂੰ ਉਤਾਰਿਆ ਗਿਆ ਹੈ। ਇਹ ਸੀਟ ਦੋਨਾਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਫ਼ਿਲਹਾਲ ਵੋਟਾਂ ਦੌਰਾਨ ਲਗਾਤਾਰ ਵੋਟਰਾਂ ਵੱਲੋਂ ਅਲੱਗ ਅਲੱਗ ਬਣੇ ਚੋਣ ਬੂਥਾਂ ’ਤੇ ਪਹੁੰਚ ਕੇ ਵੋਟਾਂ ਪਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਮਾਨਸਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ 10 ਵਜੇ ਤੱਕ ਵੋਟਿੰਗ ਫ਼ੀਸਦੀ 8.9 ਹੈ
ਮਾਨਸਾ : 8.58 ਫ਼ੀਸਦੀ
ਬੁਢਲਾਡਾ : 9.10 ਫ਼ੀਸਦੀ
ਸਰਦੂਲਗੜ੍ਹ : 8.02 ਫ਼ੀਸਦੀ
ਝੁਨੀਰ : 9.72 ਫ਼ੀਸਦੀ
ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਸਵੇਰ 10 ਵਜੇ ਤੱਕ ਵੋਟਿੰਗ ਪ੍ਰਤੀਸ਼ਤ ਹੇਠ ਅਨੁਸਾਰ ਹੈ -
ਬਰਨਾਲਾ - 8.30%
ਮਹਿਲ ਕਲਾਂ - 6.68%
ਸਹਿਣਾ - 5.85%
ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਨੰਗਲ ਪਨਵਾਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ
ਹਲਕਾ ਮਜੀਠਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਜੀਠਾ 2 ਅਧੀਨ ਆਉਂਦੇ ਪਿੰਡ ਨੰਗਲ ਪੰਨਵਾਂ ਵਿਖੇ ਦੋ ਬੂਥ ਹਨ ਜਿਹੜੇ ਕਿ ਬੂਥ ਸੱਜਾ ਅਤੇ ਖੱਬਾ ਪਾਸਾ ਹਨ। ਇੱਥੇ ਕੁੱਲ ਵੋਟਰ 1432 ਹਨ ਜਿਨ੍ਹਾਂ ਵਿਚੋਂ ਸਵੇਰੇ 10 ਵਜੇ ਤੱਕ 200 ਦੇ ਕਰੀਬ ਵੋਟਾਂ ਪੋਲ ਹੋ ਚੁੱਕਿਆ ਸਨ। ਕੁੱਲ ਮਿਲਾ ਕੇ ਇੱਥੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੱਲ ਰਿਹਾ ਹੈ।
ਜ਼ਿਲ੍ਹਾ ਪ੍ਰੀਸ਼ਦ ਮਜੀਠਾ ਜ਼ੋਨ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਅਮਰਜੀਤ ਸਿੰਘ ਸਿੰਘ ਨੰਗਲ ਪੰਨਵਾਂ ਅਪਣੀ ਵੋਟ ਦਾ ਹੱਕ ਇਸਤੇਮਾਲ ਕਰਨ ਤੋਂ ਬਾਅਦ ਉਂਗਲ ਤੇ ਲੱਗੀ ਸਿਆਹੀ ਵਿਖਾਉਂਦੇ ਹੋਏ।
ਨਵਾਂ ਸ਼ਹਿਰ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਜਾਰੀ, ਵੋਟਾਂ ਦਾ ਉਤਸ਼ਾਹ ਪਿੰਡਾਂ 'ਚ ਨਾਮਾਤਰ
ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ ਤੋਂ ਹੀ ਸ਼ੁਰੂ ਹੋ ਗਿਆ। ਸਵੇਰ ਦੇ ਸਮੇਂ ਤੋਂ ਹੀ ਪੋਲਿੰਗ ਬੂਥਾਂ ’ਤੇ ਵੋਟਰਾਂ ਕਾਫੀ ਘੱਟ ਨਜ਼ਰ ਆਇਆ। ਜਿਸ ਨਾਲ ਸਪੱਸ਼ਟ ਹੁੰਦਾ ਹੈ ਮੁਕੰਦਪੁਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਕਾਫੀ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਕਾਫੀ ਘੱਟ ਸੀ ।ਇਸ ਵਾਰ ਵੋਟ ਪ੍ਰਤੀਸ਼ਤ ਕਾਫੀ ਘੱਟ ਨਜ਼ਰ ਆਵੇਗੀ
10 ਵਜੇ ਤੱਕ ਜ਼ਿਲੇ ਵਿੱਚ ਕਰੀਬ 7% ਪੋਲਿੰਗ ਹੀ ਹੋ ਸਕੀ।
ਜ਼ਿਕਰਯੋਗ ਹੈ ਕਿ ਇਸ ਵਾਰ ਚੋਣਾਂ ਬੜੇ ਲੰਬੇ ਸਮੇਂ ਬਾਅਦ ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ। ਚੋਣ ਪ੍ਰਸ਼ਾਸਨ ਵੱਲੋਂ ਵੋਟਿੰਗ ਦੀ ਪ੍ਰਕਿਰਿਆ ਨੂੰ ਸ਼ਾਂਤੀਪੂਰਕ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਹਰ ਪੋਲਿੰਗ ਬੂਥ ’ਤੇ ਸੁਰੱਖਿਆ ਦੇ ਪੱਕੇ ਇੰਤਜ਼ਾਮ ਹਨ ਅਤੇ ਚੋਣ ਕਰਮਚਾਰੀ ਆਪਣੀ ਡਿਊਟੀ ਪੂਰੀ ਨਿਸ਼ਠਾ ਨਾਲ ਨਿਭਾ ਰਹੇ ਹਨ। ਇਸ ਮੌਕੇ ਵੋਟਰਾਂ ਦਾ ਕਹਿਣਾ ਹੈ ਕਿ ਬੈਲਟ ਪੇਪਰਾਂ ਰਾਹੀਂ ਵੋਟ ਪਾਉਣ ਨਾਲ ਉਨ੍ਹਾਂ ਨੂੰ ਆਪਣੀ ਪਸੰਦ ਦਾ ਉਮੀਦਵਾਰ ਚੁਣਨ ਵਿੱਚ ਹੋਰ ਭਰੋਸਾ ਮਹਿਸੂਸ ਹੋ ਰਿਹਾ ਹੈ। ਲੋਕਾਂ ਨੂੰ ਆਸ ਹੈ ਕਿ ਇਹ ਚੋਣਾਂ ਇਲਾਕੇ ਦੇ ਵਿਕਾਸ ਲਈ ਨਵੀਂ ਦਿਸ਼ਾ ਤੈਅ ਕਰਨਗੀਆਂ।
ਤਰਨਤਾਰਨ ’ਚ ਸੱਤ ਜ਼ਿਲ੍ਹਾ ਪ੍ਰੀਸ਼ਦ ਤੇ 67 ਬਲਾਕ ਸੰਮਤੀ ਜ਼ੋਨਾਂ ਲਈ ਪੋਲਿੰਗ ਜਾਰੀ, ਸਵੇਰੇ 10 ਵਜੇ ਤੱਕ 7 ਫੀਸਦੀ ਪੋਲਿੰਗ ਦਰਜ
ਤਰਨਤਾਰਨ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਸੱਤ ਅਤੇ ਬਲਾਕ ਸੰਮਤੀਆਂ ਦੇ 67 ਜ਼ੋਨਾਂ ਲੋਈ ਪੋਲਿੰਗ ਦਾ ਕੰਮ ਐਤਵਾਰ ਸਵੇਰੇ ਆਰੰਭ ਹੋ ਗਿਆ, ਜੋ ਹੁਣ ਤੱਕ ਅਮਨ ਅਮਾਨ ਨਾਲ ਜਾਰੀ ਹੈ। ਜਦੋਂਕਿ ਸਵੇਰੇ 10 ਵਜੇ ਤੱਕ ਦੀ ਪੋਲਿੰਗ ’ਤੇ ਝਾਤ ਮਾਰੀਏ ਤਾਂ ਕੇਵਲ 7 ਫੀਸਦੀ ਵੋਟਾਂ ਹੀ ਪੋਲ ਹੋ ਸਕੀਆਂ ਸਨ। ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਸੱਤ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਭਲਾਈਪੁਰ ਡੋਗਰਾਂ, ਨੌਸ਼ਹਿਰਾ ਪਨੂੰਆਂ, ਮਾਣੋ ਚਾਹਲ ਕਲਾਂ, ਕੈਰੋਂ, ਸਭਰਾ, ਵਲਟੋਹਾ ਅਤੇ ਸੁਰਸਿੰਘ ਲਈ ਜਿਥੇ ਵੋਟਾਂ ਪੈ ਰਹੀਆਂ ਹਨ। ਉਥੇ ਹੀ ਬਲਾਕ ਸੰਮਤੀ ਦੇ 67 ਜੋਨਾਂ ਲਈ ਵੀ ਵੋਟਿੰਗ ਪ੍ਰਕਿਰਿਆ ਜਾਰੀ ਹੈ। ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ 12 ਜ਼ੋਨਾਂ ’ਚ ਜਿਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋ ਚੁੱਕੇ ਹਨ। ਉਥੇ ਹੀ 98 ਸੰਮਤੀ ਜ਼ੋਨ ਵੀ ਬਿਨਾੰ ਮੁਕਾਬਲਾ ਜੇਤੂ ਬਣ ਚੁੱਕੇ ਹਨ।
ਜਲੰਧਰ 'ਚ ਜ਼ਿਲ੍ਹਾ ਪ੍ਰੀਸ਼ਦ ਦੇ 21 ਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਲਈ ਵੋਟਾਂ ਪੈਣ ਦਾ ਅਮਲ ਜਾਰੀ
ਜ਼ਿਲ੍ਹਾ ਪ੍ਰੀਸ਼ਦ ਦੇ 21 ਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਲਈ ਜ਼ਿਲ੍ਹੇ ਦੇ 8,30,669 ਵੋਟਰਾਂ ਵੱਲੋਂ ਕੁੱਲ 669 ਉਮੀਦਵਾਰਾਂ ਦੀ ਕਿਮਸਤ ਦਾ ਫੈਸਲਾ ਕਰਨ ਲਈ ਵੋਟਾਂ ਪਾਉਣ ਦਾ ਅਮਲ ਸਵੇਰੇ 8 ਵਜੇ ਠੰਢ ਦੇ ਬਾਵਜੂਦ ਸ਼ੁਰੂ ਹੋ ਗਿਆ। ਲੋਕ ਵੋਟ ਪਾਉਣ ਲਈ ਪੋਲਿੰਗ ਬੂਥਾਂ ਉਤੇ ਪੁੱਜਣ ਲੱਗ ਪਏ ਹਨ। 11 ਵਜੇ ਤੱਕ ਜ਼ਿਲ੍ਹੇ ਵਿੱਚ ਸਾਰੇ 1209 ਪੋਲਿੰਗ ਬੂਥਾਂ 'ਤੇ 7.1 ਪ੍ਰਤੀਸ਼ਤ ਪੋਲਿੰਗ ਹੋ ਚੁੱਕੀ ਹੈ। 1 ਵਜੇ ਤੱਕ 16.8 ਪ੍ਰਤੀਸ਼ਤ ਹੋ ਚੁੱਕੀ ਹੈ।
ਵੋਟਾਂ ਪਾਉਣ ਦਾ ਅਮਲ ਸ਼ਾਮ 4 ਵਜੇ ਤੱਕ ਚੱਲੇਗਾ। ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਨਕੋਦਰ ਦੇ 19 ਜ਼ੋਨਾਂ ਲਈ 130 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਪੰਚਾਇਤ ਸੰਮਤੀ ਮਹਿਤਪੁਰ ਦੇ 15 ਜ਼ੋਨਾਂ ਲਈ 83, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਫਿਲੌਰ ਦੇ 20 ਜ਼ੋਨਾਂ ਲਈ 129, ਜ਼ਿਲ੍ਹਾ ਪ੍ਰੀਸ਼ਦ ਦੇ 3 ਤੇ ਪੰਚਾਇਤ ਸੰਮਤੀ ਆਦਮਪੁਰ ਦੇ 25 ਜ਼ੋਨਾਂ ਲਈ 200 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਭੋਗਪੁਰ ਦੇ 15 ਜ਼ੋਨਾਂ ਲਈ 108, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਜਲੰਧਰ ਪੂਰਬੀ ਦੇ 15 ਜ਼ੋਨਾਂ ਲਈ 86, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਰੁੜਕਾ ਕਲਾਂ ਦੇ 15 ਜ਼ੋਨਾਂ ਲਈ 96 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19 ਜ਼ੋਨਾਂ ਲਈ 116, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਨੂਰਮਹਿਲ ਦੇ 15 ਜ਼ੋਨਾਂ ਲਈ 88, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਸ਼ਾਹਕੋਟ ਦੇ 15 ਜ਼ੋਨਾਂ ਲਈ 90 ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਤੇ ਪੰਚਾਇਤ ਸੰਮਤੀ ਲੋਹੀਆਂ ਖਾਸ ਦੇ 15 ਜ਼ੋਨਾਂ ਲਈ 83 ਪੋਲਿੰਗ ਬੂਥ ਬਣਾਏ ਗਏ ਹਨ।