ਭਾਈ ਕੰਵਰ ਚੜ੍ਹਤ ਸਿੰਘ ਨੇ ਖਾਸ ਜ਼ੋਰ ਦਿੰਦਿਆਂ ਪੰਜਾਬ ਦੇ ਡਿੱਗਦੇ ਜਾ ਰਹੇ ਵਿਦਿਆ ਪੱਧਰ ਬਾਰੇ ਚਿੰਤਾ ਜਤਾਈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਪੰਜਾਬ ਦੀ ਧਰਤੀ ਤੇ ਹੀ ਸੁਨਿਹਰਾ ਕਰਨ ਦੇ ਲਈ ਇਸ ਵਿਚ ਸੁਧਾਰ ਲਈ ਯਤਨਸ਼ੀਲ ਹੋਣ ਵੱਲ ਇਸ਼ਾਰਾ ਕੀਤਾ । ਇਸ ਦੇ ਨਾਲ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੀ ਧਰਤੀ ਦੇ ਉੱਤੇ ਧਰਮ ਪਰਿਵਰਤਨ ਲਈ ਆਰਥਿਕ ਲਾਲਚ ਦੇਕੇ ਲਹਿਰ ਚਲਾਈ ਜਾ ਰਹੀ ਉਸ ਨੂੰ ਰੋਕਣ ਲਈ ਬੇਹੱਦ ਸੰਜੀਦਾ ਹੋਕੇ ਠੋਸ ਕਦਮ ਚੁੱਕੇਗੀ ।

ਜੈ ਸਿੰਘ ਛਿੱਬਰ, ਚੰਡੀਗੜ੍ਹ: ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਮੌਕੇ ਸਿੱਖ ਕੌਮ ਤੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਸੀ ਏਕਤਾ ਕਰਦਿਆਂ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੈਡਰੇਸ਼ਨ ਨੂੰ ਜਥੇਬੰਦਕ ਕਰਦਿਆਂ ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੂਰੀ ਤਨਦੇਹੀ ਨਾਲ ਲਾਮਬੰਦ ਕੀਤਾ ਜਾਵੇਗਾ। ਅੱਜ ਇੱਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਫੈਡਰੇਸ਼ਨ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਬੀਤੇ ਸਮੇਂ ਦੇ ਵਿੱਚ ਜਦ ਉਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਅਸਤੀਫਾ ਦਿੱਤਾ ਸੀ ਤਾਂ ਜਥੇਬੰਦੀ ਦੀ ਵਾਗਡੋਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੇ ਹੱਥ ਸੀ। ਕੁਝ ਸਮਾਂ ਪਹਿਲਾਂ ਐਡਵੋਕੇਟ ਢੀਂਗਰਾ ਸਰੀਰਕ ਵਿਛੋੜਾ ਦੇ ਗਏ ਸੀ ਪਰ ਅਸਾਂ ਨਵਾ ਪ੍ਰਧਾਨ ਨਿਯੁਕਤ ਨਹੀਂ ਕੀਤਾ ਸੀ ਲੇਕਿਨ ਫੈਡਰੇਸ਼ਨ (ਪੀਰ ਮੁਹੰਮਦ ) ਨੇ ਆਪਣੀ ਦਸ ਮੈਂਬਰੀ ਸੁਪਰੀਮ ਕੌਂਸਲ ਬਣਾਈ ਹੋਈ ਸੀ। ਉਸ ਦਸ ਮੈਂਬਰੀ ਕੌਂਸਲ ਨੇ ਮੀਟਿੰਗ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੰਪੂਰਨ ਏਕਤਾ ਲਈ ਪਹਿਲਕਦਮੀ ਕਰਦਿਆਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਤੀਜੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਦੇ ਬੇਟੇ ਭਾਈ ਕੰਵਰ ਚੜ੍ਹਤ ਸਿੰਘ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਾਂਝਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ। ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਏਕਤਾ ਲਈ ਪਹਿਲ ਕਦਮੀ ਕੀਤੀ ਹੈ। ਭਾਈ ਕੰਵਰ ਚੜ੍ਹਤ ਸਿੰਘ ਦੀ ਅਗਵਾਈ 'ਚ ਵੀ ਫੈਡਰੇਸ਼ਨ ਵੱਲੋਂ ਸਕੂਲਾਂ ਕਾਲਜਾਂ ਚ ਜਿੱਥੇ ਨੌਜਵਾਨ ਜਾਗਰੂਕਤਾ ਲਹਿਰ ਚਲਾਈ ਗਈ ਉਥੇ ਨਾਲ ਹੀ ਸਮੇਂ 'ਤੇ ਚੱਲਦੇ ਆ ਰਹੇ ਸੰਘਰਸ਼ ਜਿਵੇਂ ਕਿਸਾਨ ਸੰਘਰਸ਼, ਪੰਜਾਬ 'ਚ ਆਏ ਹੜ੍ਹ, ਪੰਜਾਬ ਯੂਨੀਵਰਸਟੀ ਸੰਘਰਸ਼ ਆਦਿ ਦੇ ਵਿਚ ਵੀ ਯੋਗਦਾਨ ਪਾਇਆ ਗਿਆ । ਮੌਜੂਦਾ ਸਮੇਂ ਵਿੱਚ ਸ਼ਹੀਦਾਂ ਦੀ ਕੁਰਬਾਨੀ ਨਾਲ ਸਿੱਝੀ ਹੋਈ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅੰਦਰ ਏਕਤਾ ਦੀ ਬੇਹੱਦ ਲੋੜ ਹੈ ਜਿੰਨੀਆਂ ਵੀ ਸਿੱਖ ਪੰਥ ਦੀਆਂ ਜਥੇਬੰਦੀਆਂ ਨੇ ਉਹਨਾਂ ਦੀ ਆਪਸੀ ਇਕਸਾਰਤਾ ਲਈ ਸਾਡੀ ਪਹਿਲ ਕਦਮੀ ਫੈਡਰੇਸ਼ਨ ਨੂੰ ਬੇਹੱਦ ਬਲ ਦੇਵੇਗੀ। ਉਹਨਾਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮੇਸ਼ਾ ਪੰਥ ਪ੍ਰਸਤੀ ਤਹਿਤ ਪੰਥ ਦੀ ਚੜ੍ਹਦੀ ਕਲਾ ਦੇ ਲਈ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ ਤੇ ਹਰ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਮੌਜੂਦਾ ਸਮੇਂ ਦੇ ਵਿੱਚ ਰਾਜਨੀਤਿਕ ਖੇਤਰ ਵਿੱਚ ਆ ਚੁੱਕੀ ਵੱਡੀ ਗਿਰਾਵਟ ਨੂੰ ਦੂਰ ਕਰਨ ਦੇ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਦੀ ਪੁਰਾਣੀ ਫੈਡਰੇਸ਼ਨ ਲੀਡਰਸ਼ਿਪ ਹੀ ਬਹੁਤ ਵੱਡਾ ਰੋਲ ਅਦਾ ਕਰ ਸਕਦੀ ਹੈ। ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ)ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਖ਼ਾਲਸਾ) ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੂੰ ਅਪੀਲ ਕੀਤੀ ਕਿ ਉਹ ਵੀ ਉਕਤਾਂ ਨੂੰ ਆਪਣਾ ਹੁੰਗਾਰਾ ਦੇਣ । ਸ਼੍ਰੋਮਣੀ ਅਕਾਲੀ ਦਲ ਦੇ ਅਲੱਗ ਅਲੱਗ ਧੜਿਆਂ ਅੰਦਰ ਜੋ ਬੇਵਿਸ਼ਵਾਸ਼ੀ ਦਾ ਮਾਹੌਲ ਬਣਿਆ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੀ ਧਰਤੀ ਤੇ ਨਹੀਂ ਬਣ ਸਕੀ ਉਸ ਦੇ ਵਿੱਚ ਵੀ ਸਭ ਤੋਂ ਵੱਡੇ ਘਾਟੇ ਦਾ ਇੱਕ ਕਾਰਨ ਇਹ ਵੀ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਨੂੰ ਦਰਕਿਨਾਰ ਕਰਕੇ ਰਵਾਇਤੀ ਅਕਾਲੀ ਲੀਡਰਸ਼ਿਪ ਨੇ ਆਪਣੇ ਨਿੱਜੀ ਹਿਤਾਂ ਤੇ ਪਰਿਵਾਰਾਂ ਨੂੰ ਹੀ ਅਹਿਮੀਅਤ ਦਿੱਤੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜਤ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆ ਨਾਲ ਸਲਾਹ ਮਸ਼ਵਰਾ ਕਰਕੇ ਭਾਈ ਮਨਜੀਤ ਸਿੰਘ ਸਾਬਕਾ ਪ੍ਰਧਾਨ ਅਤੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਬਕਾ ਪ੍ਰਧਾਨ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਰਪ੍ਰਸਤ ਬਣਾਇਆ ਗਿਆ ਹੈ ਤਾਂ ਜੋ ਫੈਡਰੇਸ਼ਨ ਉਹਨਾਂ ਦੇ ਲੰਮੇ ਤਜਰਬੇ ਦਾ ਲਾਭ ਲੈ ਸਕੇ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜਤ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਸੁਪਰੀਮ ਐਡਵਾਇਜ਼ਰੀ ਕੌਂਸਲ ਗਠਿਤ ਕਰ ਦਿੱਤੀ ਗਈ ਹੈ। ਜਿਸ ਦੀ 21 ਮੈਂਬਰੀ ਕਮੇਟੀ ਵਿਚ ਕੰਵਲਜੀਤ ਸਿੰਘ ਬਿੱਟਾ ਕੀਨੀਆ ,ਜਗਰੂਪ ਸਿੰਘ ਚੀਮਾ ਪਟਿਆਲਾ , ਗੁਰਮੁੱਖ ਸਿੰਘ ਸੰਧੂ ,ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਬਲਬੀਰ ਸਿੰਘ ਫੁਗਲਾਣਾ ,ਗੁਰਨਾਮ ਸਿੰਘ ਸੈਣੀ ,ਕਿਰਪਾਲ ਸਿੰਘ ਇੰਗਲੈਂਡ ,ਫਤਿਹ ਸਿੰਘ ਨਿਓੂਜੀਲੈਡ , ਭਾਈ ਅਮਰੀਕ ਸਿੰਘ ਭੈਲ ਅਸਟਰੇਲੀਆ, ਪ੍ਰਭਜੋਤ ਸਿੰਘ ਫਰੀਦਕੋਟ , ਬਲਬੀਰ ਸਿੰਘ ਕੁਠਾਲਾ ,ਗਗਨਦੀਪ ਸਿੰਘ ਰਿਆਜ਼ , ਸੁਖਵਿੰਦਰ ਸਿੰਘ ਦੀਨਾਨਗਰ ,ਲਵਪ੍ਰੀਤ ਸਿੰਘ ਬਟਾਲਾ , ਪਰਮਜੀਤ ਸਿੰਘ ਤਨੇਲ ,ਪਰਮਿੰਦਰ ਸਿੰਘ ਕਾਹਨੂੰਵਾਨ ,ਕਮਲਜੀਤ ਸਿੰਘ ਚੀਮਾ ਕਾਲਾ ਅਫ਼ਗ਼ਾਨਾਂ ,ਸ਼ਮਸ਼ੇਰ ਸਿੰਘ ਮਿਸਰਪੁਰਾ ,ਅਰਸ਼ਦੀਪ ਸਿੰਘ ਮਾਨ ਕਨੇਡਾ ,ਹਰਦਿਤ ਸਿੰਘ ਖਰੜ ਸਤਨਾਮ ਸਿੰਘ ਗੰਭੀਰ ਜਮਸ਼ੇਦਪੁਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਫੈਡਰੇਸ਼ਨ ਦੇ ਜਥੇਬੰਦਕ ਢਾਂਚੇ ਨੂੰ ਲੈ ਕੇ ਜਾਂ ਪੰਥ ਪੰਜਾਬ ਦੇ ਲਈ ਜੋ ਵੀ ਫੈਸਲੇ ਕੀਤੇ ਜਾਣਗੇ ਉਸ ਸਬੰਧੀ ਫੈਡਰੇਸ਼ਨ ਪ੍ਰਧਾਨ ਇਸ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਨਗੇ । ਉਨ੍ਹਾਂ ਕਿਹਾ ਕਿ ਮੁਕੰਮਲ ਢਾਂਚੇ ਦਾ ਐਲਾਨ ਆਉਣ ਵਾਲੇ ਦਿਨਾਂ ਦੇ ਵਿਚ ਹੋਣ ਵਾਲੀਆਂ ਮੀਟਿੰਗਾਂ ਤੋਂ ਮਗਰੋਂ ਕੀਤਾ ਜਾਵੇਗਾ । ਉਨ੍ਹਾਂ ਦੇਸ਼ ਦੁਨੀਆਂ ਅੰਦਰ ਵੱਸਦੇ ਸਿੱਖ ਨੌਜਵਾਨਾਂ ਅਤੇ ਹਰੇਕ ਧਰਮ ਦੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਧਰਤੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਦਾ ਬੜਾਵਾ ਦਿਨੋ ਦਿਨ ਵੱਧ ਰਿਹਾ ਹੈ ਨਸ਼ਿਆਂ ਦੇ ਕਾਰਨ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਗਲਤ ਹੋ ਰਿਹਾ ਹੈ ਉਸ ਨੂੰ ਠੱਲ ਪਾਉਣ ਦੇ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪੂਰਨ ਸਹਿਯੋਗ ਸਾਥ ਦਿੱਤਾ ਜਾਵੇ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਫੈਡਰੇਸ਼ਨ ਦੇ ਯੂਨਿਟ ਮੁੜ ਤੋਂ ਸਥਾਪਿਤ ਕਰਨ ਜਾ ਰਹੇ ਹਾਂ ।ਭਾਈ ਕੰਵਰ ਚੜ੍ਹਤ ਸਿੰਘ ਨੇ ਖਾਸ ਜ਼ੋਰ ਦਿੰਦਿਆਂ ਪੰਜਾਬ ਦੇ ਡਿੱਗਦੇ ਜਾ ਰਹੇ ਵਿਦਿਆ ਪੱਧਰ ਬਾਰੇ ਚਿੰਤਾ ਜਤਾਈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਪੰਜਾਬ ਦੀ ਧਰਤੀ ਤੇ ਹੀ ਸੁਨਿਹਰਾ ਕਰਨ ਦੇ ਲਈ ਇਸ ਵਿਚ ਸੁਧਾਰ ਲਈ ਯਤਨਸ਼ੀਲ ਹੋਣ ਵੱਲ ਇਸ਼ਾਰਾ ਕੀਤਾ । ਇਸ ਦੇ ਨਾਲ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੀ ਧਰਤੀ ਦੇ ਉੱਤੇ ਧਰਮ ਪਰਿਵਰਤਨ ਲਈ ਆਰਥਿਕ ਲਾਲਚ ਦੇਕੇ ਲਹਿਰ ਚਲਾਈ ਜਾ ਰਹੀ ਉਸ ਨੂੰ ਰੋਕਣ ਲਈ ਬੇਹੱਦ ਸੰਜੀਦਾ ਹੋਕੇ ਠੋਸ ਕਦਮ ਚੁੱਕੇਗੀ । ਇਸ ਦਾ ਵਿਰੋਧ ਪੁਰਅਮਨ ਢੰਗ ਨਾਲ ਕੀਤਾ ਜਾਵੇਗਾ ।