ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਦੀ ਮੈਂਬਰਸ਼ਿਪ ’ਤੇ ਜਲਦੀ ਫ਼ੈਸਲਾ ਲਵੇ ਸਪੀਕਰ, ਅਰਜ਼ੀ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਜਾਰੀ ਕੀਤਾ ਹੁਕਮ
ਹਾਈ ਕੋਰਟ ’ਚ ਦਾਇਰ ਪਟੀਸ਼ਨ ਕੀਤੀ ਗਈ ਪਟੀਸ਼ਨ ’ਚ ਹਰਿ ਚੰਦ ਅਰੋੜਾ ਨੇ ਦੱਸਿਆ ਕਿ ਸੁਖੀ ਨੂੰ ਲੋਕਾਂ ਨੇ ਸ਼੍ਰੋਅਦ ਦੀ ਟਿਕਟ 'ਤੇ ਚੁਣਿਆ ਸੀ, ਪਰ ਉਸ ਨੇ ‘ਆਪ’ ਜੁਆਇਨ ਕਰ ਲਈ ਤੇ ਉਸ ’ਤੇ ਦਲਬਦਲ ਕਾਨੂੰਨ ਲਾਗੂ ਹੁੰਦਾ ਹੈ। ਉਸ ਨੂੰ ਅਸਤੀਫਾ ਦੇਣਾ ਚਾਹੀਦਾ ਸੀ।
Publish Date: Fri, 12 Dec 2025 08:11 AM (IST)
Updated Date: Fri, 12 Dec 2025 08:14 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਬੰਗਾ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਵਾਲੀ ਅਰਜ਼ੀ ਦਾ ਨਿਪਟਾਰਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਇਸ ਮਾਮਲੇ ’ਚ ਜਲਦੀ ਲੁੜੀਂਦੀ ਹੁਕਮ ਜਾਰੀ ਕਰਨਗੇ। ਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਅਜਿਹੇ ਮਾਮਲਿਆਂ ’ਚ ਸਥਿਤੀ ਸਾਫ ਕਰ ਚੁੱਕੀ ਹੈ ਕਿ ਤਿੰਨ ਮਹੀਨਿਆਂ ’ਚ ਸ਼ਿਕਾਇਤ 'ਤੇ ਫੈਸਲਾ ਲੈਣਾ ਹੁੰਦਾ ਹੈ।
ਹਾਈ ਕੋਰਟ ’ਚ ਦਾਇਰ ਪਟੀਸ਼ਨ ਕੀਤੀ ਗਈ ਪਟੀਸ਼ਨ ’ਚ ਹਰਿ ਚੰਦ ਅਰੋੜਾ ਨੇ ਦੱਸਿਆ ਕਿ ਸੁਖੀ ਨੂੰ ਲੋਕਾਂ ਨੇ ਸ਼੍ਰੋਅਦ ਦੀ ਟਿਕਟ 'ਤੇ ਚੁਣਿਆ ਸੀ, ਪਰ ਉਸ ਨੇ ‘ਆਪ’ ਜੁਆਇਨ ਕਰ ਲਈ ਤੇ ਉਸ ’ਤੇ ਦਲਬਦਲ ਕਾਨੂੰਨ ਲਾਗੂ ਹੁੰਦਾ ਹੈ। ਉਸ ਨੂੰ ਅਸਤੀਫਾ ਦੇਣਾ ਚਾਹੀਦਾ ਸੀ। ਪਟੀਸ਼ਨਰ ਨੇ ਪਟੀਸ਼ਨ ਜ਼ਰੀਏ ਵਿਧਾਨ ਸਭਾ ਦੇ ਸਪੀਕਰ ਤੋਂ ਸੁਖੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਬੇਨਤੀ ਕੀਤੀ ਸੀ ਪਰ ਸਪੀਕਰ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਪਟੀਸ਼ਨਰ ਨੂੰ ਮਜਬੂਰ ਹੋ ਕੇ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਸੀ। ਅਰੋੜਾ ਨੇ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਤਹਿਤ ਭਾਵ ਕੋਈ ਵੀ ਵਿਅਕਤੀ ਵਿਧਾਨ ਸਭਾ ਦੇ ਮੈਂਬਰ ਵਜੋਂ ਬਣੇ ਰਹਿਣ 'ਤੇ ਅਯੋਗਤਾ ਦੀ ਮੰਗ ਲਈ ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਸਾਹਮਣੇ ਪਟੀਸ਼ਨ ਦਾਖ਼ਲ ਕਰ ਸਕਦਾ ਹੈ। ਇਸੇ ਆਧਾਰ 'ਤੇ ਉਸ ਨੇ ਵਿਧਾਨ ਸਭਾ ਦੇ ਸਪੀਕਰ ਸਾਹਮਣੇ ਪਟੀਸ਼ਨ ਦਾਖ਼ਲ ਕੀਤੀ ਸੀ। ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਸਪੀਕਰ ਨੂੰ ਪਟੀਸ਼ਨ 'ਤੇ ਫ਼ੈਸਲਾ ਲੈਣ ਦਾ ਹੁਕਮ ਦਿੱਤਾ ਸੀ।