Raman Kumar ਲੰਬੇ ਸਮੇਂ ਤੋਂ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਗੰਗਿਆਲ 'ਚ ਮੀਟ ਦੀ ਦੁਕਾਨ ਚਲਾਉਂਦਾ ਸੀ ਅਤੇ ਸਥਾਨਕ ਝਗੜਿਆਂ 'ਚ ਵੀ ਸ਼ਾਮਲ ਰਹਿੰਦਾ ਸੀ।

ਜਾਗਰਣ ਸੰਵਾਦਦਾਤਾ, ਮੋਹਾਲੀ : ਪੰਜਾਬ ਪੁਲਿਸ (Punjab Police) ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਪਾਕਿਸਤਾਨ ਬੈਠੇ ਖ਼ਤਰਨਾਕ ਅੱਤਵਾਦੀ ਸ਼ਹਿਜ਼ਾਦ ਭੱਟੀ (Shahzad bhatti) ਦੇ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸ ਦੇ ਇੱਕ ਨਜ਼ਦੀਕੀ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਮਨ ਕੁਮਾਰ ਉਰਫ ਗੋਲੂ ਵਜੋਂ ਹੋਈ ਹੈ ਜੋ ਜੰਮੂ ਦੇ ਗੰਗਿਆਲ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ 30 ਬੋਰ ਦਾ ਇਕ ਪਿਸਤੌਲ ਬਰਾਮਦ ਕੀਤਾ ਹੈ। ਰਮਨ ਕੁਮਾਰ ਨਾਜਾਇਜ਼ ਹਥਿਆਰ ਰੱਖਣ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਹੈ।
𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡 𝐚𝐠𝐚𝐢𝐧𝐬𝐭 #𝐏𝐚𝐤𝐢𝐬𝐭𝐚𝐧 𝐛𝐚𝐜𝐤𝐞𝐝 𝐭𝐞𝐫𝐫𝐨𝐫 𝐧𝐞𝐭𝐰𝐨𝐫𝐤, 𝐒𝐭𝐚𝐭𝐞 𝐒𝐩𝐞𝐜𝐢𝐚𝐥 𝐎𝐩𝐞𝐫𝐚𝐭𝐢𝐨𝐧𝐬 𝐂𝐞𝐥𝐥 (#𝐒𝐒𝐎𝐂), 𝐒𝐀𝐒 𝐍𝐚𝐠𝐚𝐫 𝐚𝐩𝐩𝐫𝐞𝐡𝐞𝐧𝐝𝐬 𝐑𝐚𝐦𝐚𝐧 𝐊𝐮𝐦𝐚𝐫 @ 𝐆𝐨𝐥𝐮 𝐫𝐞𝐬𝐢𝐝𝐞𝐧𝐭… pic.twitter.com/6mfSScdYSD
— DGP Punjab Police (@DGPPunjabPolice) January 25, 2026
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਮਨ ਕੁਮਾਰ ਲੰਬੇ ਸਮੇਂ ਤੋਂ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿਚ ਸੀ ਤੇ ਉਸ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਗੰਗਿਆਲ ਵਿੱਚ ਮੀਟ ਦੀ ਦੁਕਾਨ ਚਲਾਉਂਦਾ ਸੀ ਅਤੇ ਸਥਾਨਕ ਝਗੜਿਆਂ ਵਿੱਚ ਵੀ ਸ਼ਾਮਲ ਰਹਿੰਦਾ ਸੀ। ਇਸੇ ਦੌਰਾਨ ਇੰਸਟਾਗ੍ਰਾਮ ਰਾਹੀਂ ਉਸ ਦਾ ਸੰਪਰਕ ਸ਼ਹਿਜ਼ਾਦ ਭੱਟੀ ਨਾਲ ਹੋਇਆ।
ਹੌਲੀ-ਹੌਲੀ ਇਹ ਗੱਲਬਾਤ ਇੱਕ ਡੂੰਘੇ ਨੈੱਟਵਰਕ ਵਿੱਚ ਬਦਲ ਗਈ। ਪੁਲਿਸ ਅਨੁਸਾਰ ਭੱਟੀ ਨੇ ਆਪਣੇ ਇਕ ਆਪਰੇਟਿਵ ਰਾਹੀਂ ਰਮਨ ਨੂੰ ਪਿਸਤੌਲ ਮੁਹੱਈਆ ਕਰਵਾਈ ਸੀ। ਹਾਲਾਂਕਿ, ਉਸ ਨੂੰ ਅਜੇ ਕਿਸੇ ਖਾਸ ਟਾਰਗੇਟ ਬਾਰੇ ਨਹੀਂ ਦੱਸਿਆ ਗਿਆ ਸੀ, ਪਰ ਅਗਲੇ ਹੁਕਮਾਂ ਦੀ ਉਡੀਕ ਸੀ।
ਰਮਨ ਕੁਮਾਰ ਇਸ ਤੋਂ ਪਹਿਲਾਂ ਅੰਬਾਲਾ ਪੁਲਿਸ ਥਾਣੇ 'ਚ ਹੋਏ ਧਮਾਕੇ ਦੇ ਮਾਮਲੇ 'ਚ ਵੀ ਸ਼ਾਮਲ ਰਿਹਾ ਹੈ। ਇਸ ਸਬੰਧੀ ਅੰਬਾਲਾ ਪੁਲਿਸ ਨੇ 10 ਦਸੰਬਰ 2025 ਨੂੰ ਐਫਆਈਆਰ ਨੰਬਰ 13 ਦਰਜ ਕੀਤੀ ਸੀ। ਪੰਜਾਬ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਅੰਬਾਲਾ ਜੇਲ੍ਹ ਤੋਂ ਲਿਆਂਦਾ ਅਤੇ ਅਦਾਲਤ ਵਿੱਚ ਪੇਸ਼ ਕੀਤਾ। ਜਾਂਚ ਮੁਤਾਬਕ ਅੰਬਾਲਾ ਧਮਾਕਾ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ 'ਤੇ ਹੋਇਆ ਸੀ, ਜਿਸ ਵਿੱਚ ਰਮਨ ਨੇ ਹਮਲਾਵਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਸੀ।
ਏਆਈਜੀ ਦੀਪਕ ਪਾਰੀਕ (SSOC) ਨੇ ਕਿਹਾ ਕਿ ਰਮਨ ਕੁਮਾਰ ਦੀ ਗ੍ਰਿਫ਼ਤਾਰੀ ਸਰਹੱਦ ਪਾਰੋਂ ਚੱਲ ਰਹੇ ਅੱਤਵਾਦੀ ਮਡਿਊਲ ਲਈ ਵੱਡਾ ਝਟਕਾ ਹੈ। ਇਸ ਨਾਲ ਪੰਜਾਬ 'ਚ ਸਰਗਰਮ ਅੱਤਵਾਦੀ ਨੈੱਟਵਰਕ ਦੀ ਇੱਕ ਅਹਿਮ ਕੜੀ ਟੁੱਟ ਗਈ ਹੈ। ਹੁਣ ਪੁਲਿਸ ਸ਼ਹਿਜ਼ਾਦ ਭੱਟੀ ਨਾਲ ਜੁੜੇ ਹੋਰ ਸਾਥੀਆਂ ਅਤੇ ਸਪੋਰਟ ਸਿਸਟਮ ਨੂੰ ਖ਼ਤਮ ਕਰਨ ਲਈ ਕਾਰਵਾਈ ਤੇਜ਼ ਕਰ ਰਹੀ ਹੈ।