ਸੋਮਵਾਰ ਸਵੇਰੇ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਹੀ ਹਿਰਾਸਤ ਵਿੱਚ ਲਿਆ ਅਤੇ ਦਿਨ ਵਿੱਚ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ। ਪੁਲਿਸ ਹੁਣ ਬੀਬੀ ਗੋਯਲ ਤੋਂ ਸੀਮਾ ਗੋਇਲ ਦੇ ਗਾਇਬ ਮੋਬਾਈਲ ਫੋਨ, ਹੱਤਿਆ ਵਿੱਚ ਵਰਤੇ ਗਏ ਹਥਿਆਰ ਅਤੇ ਵਾਰਦਾਤ ਦੇ ਸਮੇਂ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਨੂੰ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ ।ਪੁਲਿਸ ਦਾ ਕਹਿਣਾ ਹੈ ਕਿ ਇਹ ਕੇਸ ਸ਼ੁਰੂ ਤੋਂ ਹੀ ਕਈ ਉਲਝਣਾਂ ਨਾਲ ਭਰਿਆ ਹੋਇਆ ਸੀ, ਪਰ ਫੋਰੇਂਸਿਕ ਸਾਈਕੋਲੋਜਿਕਲ ਅਸੈਸਮੈਂਟ, ਬ੍ਰੇਨ ਮੈਪਿੰਗ ਅਤੇ ਸਾਲਾਂ ਵਿੱਚ ਇਕੱਠੇ ਕੀਤੇ ਗਏ ਵਿਗਿਆਨਕ ਅਤੇ ਸਬੂਤਾਂ ਦ

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਬਿਜ਼ਨੈੱਸ ਸਕੂਲ (ਯੂਬੀਐਸ) ਦੇ ਸੀਨੀਅਰ ਪ੍ਰੋਫ਼ੈਸਰ ਭਰਤ ਭੂਸ਼ਣ ਗੋਇਲ (ਬੀਬੀ ਗੋਇਲ) ਨੂੰ ਉਨ੍ਹਾਂ ਦੀ ਪਤਨੀ ਸੀਮਾ ਗੋਯਲ (60) ਦੀ ਸਨਸਨੀਖੇਜ਼ ਹੱਤਿਆ ਦੇ ਚਾਰ ਸਾਲ ਬਾਅਦ ਆਖ਼ਿਰਕਾਰ ਸੈਕਟਰ-11 ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੋਮਵਾਰ ਸਵੇਰੇ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਹੀ ਹਿਰਾਸਤ ਵਿੱਚ ਲਿਆ ਅਤੇ ਦਿਨ ਵਿੱਚ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ। ਪੁਲਿਸ ਹੁਣ ਬੀਬੀ ਗੋਯਲ ਤੋਂ ਸੀਮਾ ਗੋਇਲ ਦੇ ਗਾਇਬ ਮੋਬਾਈਲ ਫੋਨ, ਹੱਤਿਆ ਵਿੱਚ ਵਰਤੇ ਗਏ ਹਥਿਆਰ ਅਤੇ ਵਾਰਦਾਤ ਦੇ ਸਮੇਂ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਨੂੰ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ ।ਪੁਲਿਸ ਦਾ ਕਹਿਣਾ ਹੈ ਕਿ ਇਹ ਕੇਸ ਸ਼ੁਰੂ ਤੋਂ ਹੀ ਕਈ ਉਲਝਣਾਂ ਨਾਲ ਭਰਿਆ ਹੋਇਆ ਸੀ, ਪਰ ਫੋਰੇਂਸਿਕ ਸਾਈਕੋਲੋਜਿਕਲ ਅਸੈਸਮੈਂਟ, ਬ੍ਰੇਨ ਮੈਪਿੰਗ ਅਤੇ ਸਾਲਾਂ ਵਿੱਚ ਇਕੱਠੇ ਕੀਤੇ ਗਏ ਵਿਗਿਆਨਕ ਅਤੇ ਸਬੂਤਾਂ ਦੇ ਆਧਾਰ ’ਤੇ ਪ੍ਰੋਫੈਸਰ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ।
-----------
ਦੀਵਾਲੀ ਦੀ ਸਵੇਰ ਮਿਲੀ ਸੀ ਸੀਮਾ ਗੋਇਲ ਦੀ ਲਾਸ਼
ਇਹ ਵਾਰਦਾਤ 4 ਨਵੰਬਰ 2021, ਯਾਨੀ ਦੀਵਾਲੀ ਦੀ ਸਵੇਰ ਸਾਹਮਣੇ ਆਈ ਸੀ। ਦੁੱਧ ਵਾਲੇ ਦੀ ਆਵਾਜ਼ ਲਗਾਉਣ ’ਤੇ ਜਦੋਂ ਪ੍ਰੋ. ਗੋਇਲ ਹੇਠਾਂ ਆਏ ਤਾਂ ਉਨ੍ਹਾਂ ਨੇ ਘਰ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਸੀ । ਅੰਦਰ ਪਹੁੰਚਣ ’ਤੇ ਗਰਾਊਂਡ ਫ਼ਲੋਰ ਦੇ ਕਮਰੇ ਵਿੱਚ ਉਨ੍ਹਾਂ ਦੀ ਪਤਨੀ ਸੀਮਾ ਗੋਇਲ ਦੀ ਲਾਸ਼ ਬੰਨ੍ਹੀ ਹਾਲਤ ਵਿੱਚ ਪਈ ਮਿਲੀ। ਉਨ੍ਹਾਂ ਦੇ ਹੱਥ-ਪੈਰ ਕੱਪੜੇ ਨਾਲ ਬੰਨ੍ਹੇ ਹੋਏ ਸਨ। ਉਨ੍ਹਾਂ ਦਾ ਮੂੰਹ ਦਬਾਇਆ ਗਿਆ ਸੀ। ਸਰੀਰ ’ਤੇ 5–7 ਗੰਭੀਰ ਚੋਟਾਂ ਦੇ ਨਿਸ਼ਾਨ ਸਨ। ਪੋਸਟਮਾਰਟਮ ਵਿੱਚ ਗਲਾ ਦਬਾਅ ਕੇ ਹੱਤਿਆ ਦੀ ਪੁਸ਼ਟੀ ਹੋਈ ਸੀ। ਘਟਨਾ ਸਥਲ ’ਤੇ ਹਿੰਸਕ ਸੰਘਰਸ਼ ਦੇ ਨਿਸ਼ਾਨ ਨਹੀਂ ਮਿਲੇ। ਘਰ ਵਿੱਚ ਰੱਖੇ ਗਹਿਣੇ, ਨਕਦੀ ਜਾਂ ਸਮਾਨ ਵਿੱਚੋਂ ਕੁਝ ਵੀ ਗਾਇਬ ਨਹੀਂ ਸੀ। ਇਸ ਤੋਂ ਪੁਲਿਸ ਨੇ ਸ਼ੁਰੂ ਵਿੱਚ ਹੀ ਲੁੱਟ ਦੀ ਥਿਊਰੀ ਨੂੰ ਖਾਰਜ ਕਰ ਦਿੱਤਾ ਸੀ। ਸਭ ਤੋਂ ਵੱਡਾ ਸ਼ੱਕ ਤਦ ਗਹਿਰਾ ਗਿਆ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਦਰਵਾਜ਼ੇ ਦੀ ਜਾਲੀ ਅੰਦਰੋਂ ਕਟੀ ਹੋਈ ਸੀ, ਜਦਕਿ ਪ੍ਰੋਫੈਸਰ ਦਾ ਦਾਅਵਾ ਸੀ ਕਿ ਕੋਈ ਬਾਹਰੀ ਸ਼ਖ਼ਸ ਜਾਲੀ ਕੱਟ ਕੇ ਅੰਦਰ ਘੁਸਿਆ ਅਤੇ ਹੱਤਿਆ ਕਰਕੇ ਫਰਾਰ ਹੋ ਗਿਆ।
ਸਹੁਰਾ ਪੱਖ ਨੇ ਜਤਾਇਆ ਸੀ ਸ਼ੱਕ
ਮ੍ਰਿਤਕਾ ਸੀਮਾ ਗੋਇਲ ਦੇ ਭਰਾ ਦੀਪ ਨੇ ਹੱਤਿਆ ਦੇ ਕੁਝ ਹੀ ਦਿਨਾਂ ਬਾਅਦ ਚੰਡੀਗੜ੍ਹ ਪੁਲਿਸ ਦੇ ਸਾਹਮਣੇ ਸਾਫ਼ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਭੈਣ ਦੀ ਹੱਤਿਆ ਬਾਹਰੀ ਵਿਅਕਤੀ ਨੇ ਨਹੀਂ, ਬਲਕਿ ਘਰ ਦੇ ਅੰਦਰ ਮੌਜੂਦ ਵਿਅਕਤੀ ਨੇ ਕੀਤੀ ਹੈ। ਉਨ੍ਹਾਂ ਨੇ ਪ੍ਰੋਫੈਸਰ ਬੀਬੀ ਗੋਇਲ ’ਤੇ ਸਿੱਧਾ ਸ਼ੱਕ ਜਤਾਇਆ ਅਤੇ ਕਿਹਾ ਸੀ ਕਿ ਪਤੀ -ਪਤਨੀ ਦੇ ਵਿਚਕਾਰ ਪਿਛਲੇ ਕਾਫ਼ੀ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਦੀਪ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਭੈਣ ਨੇ ਕਈ ਵਾਰ ਉਨ੍ਹਾਂ ਨੂੰ ਦੱਸਿਆ ਸੀ ਕਿ ਘਰ ਦਾ ਮਾਹੌਲ ਠੀਕ ਨਹੀਂ ਹੈ। ਉਨ੍ਹਾਂ ਨੇ ਪੁਲਿਸ ਜਾਂਚ ਨੂੰ ਧੀਮਾ ਦੱਸਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਦੀ ਜਾਂਚ ਤੇਜ਼ੀ ਨਾਲ ਅੱਗੇ ਵਧੀ।
------------
ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੋਇਆ ਸੀ ਝਗੜਾ
ਹੱਤਿਆ ਦੀ ਜਾਂਚ ਦੌਰਾਨ ਪ੍ਰੋਫੈਸਰ ਦੀ ਧੀ ਪਾਰੁਲ ਨੇ ਵੀ ਪੁਲਿਸ ਨੂੰ ਦੱਸਿਆ ਸੀ ਕਿ ਦੀਵਾਲੀ ਤੋਂ ਠੀਕ ਇੱਕ ਦਿਨ ਪਹਿਲਾਂ ਮਾਪਿਆਂ ਦੇ ਵਿਚਕਾਰ ਤਿੱਖੀ ਬਹਿਸ ਹੋਈ ਸੀ। ਹਾਲਾਂਕਿ ਘਟਨਾ ਦੇ ਸਮੇਂ ਪਾਰੁਲ ਘਰ ’ਤੇ ਮੌਜੂਦ ਨਹੀਂ ਸੀ, ਪਰ ਉਸਦੇ ਬਿਆਨ ਨੇ ਪੁਲਿਸ ਦੇ ਸ਼ੱਕ ਨੂੰ ਹੋਰ ਮਜ਼ਬੂਤੀ ਦਿੱਤੀ।
ਚਾਰ ਸਾਲਾਂ ’ਚ ਪੁਲਿਸ ਦੇ ਸਾਹਮਣੇ ਆਈਆਂ ਚੁਣੌਤੀਆਂ
ਸੀਮਾ ਗੋਇਲ ਮਰਡਰ ਕੇਸ ਚੰਡੀਗੜ੍ਹ ਪੁਲਿਸ ਲਈ ਪਿਛਲੇ ਚਾਰ ਸਾਲਾਂ ਦਾ ਸਭ ਤੋਂ ਪੇਚੀਦਾ ਮਾਮਲਾ ਰਿਹਾ। ਕਈ ਅਹਿਮ ਸਬੂਤ ਸ਼ੁਰੂ ਤੋਂ ਹੀ ਗਾਇਬ ਸਨ। ਵਾਰਦਾਤ ਸਥਲ ਤੋਂ ਕੋਈ ਫਿੰਗਰਪ੍ਰਿੰਟ ਨਹੀਂ ਮਿਲਿਆ ਸੀ। ਕਿਸੇ ਵੀ ਸ਼ੱਕੀ ਦਾ ਡੀਐਨਏ ਮੇਚ ਨਹੀਂ ਹੋਇਆ ਸੀ। ਹੱਤਿਆ ਦਾ ਹਥਿਆਰ ਅੱਜ ਤੱਕ ਬਰਾਮਦ ਨਹੀਂ ਹੋਇਆ। ਘਰ ਦੇ ਸੀਸੀਟੀਵੀ ਫੁਟੇਜ ਵਿੱਚ ਕੋਈ ਬਾਹਰੀ ਵਿਅਕਤੀ ਨਜ਼ਰ ਨਹੀਂ ਆਇਆ ਸੀ। ਸੀਮਾ ਗੋਇਲ ਦਾ ਮੋਬਾਈਲ ਫੋਨ ਅਜੇ ਤੱਕ ਗਾਇਬ ਹੈ। ਜਾਲੀਆਂ ਅੰਦਰੋਂ ਕੱਟੀਆਂ ਗਈਆਂ ਸਨ, ਜੋ ਬਾਹਰੀ ਘੁਸਪੈਠ ਦੀ ਸੰਭਾਵਨਾ ਖਤਮ ਕਰਦੀਆਂ ਸਨ। ਇਨ੍ਹਾਂ ਪਰਿਸਥਿਤੀਆਂ ਨੇ ਪੁਲਿਸ ਨੂੰ ਫੋਰੈਂਸਿਕ ਅਤੇ ਸਾਈਕੋਲਾਜਿਕਲ ਟੈਸਟਿੰਗ ਦੀ ਦਿਸ਼ਾ ਵਿੱਚ ਜਾਣ ’ਤੇ ਮਜਬੂਰ ਕੀਤਾ।
ਪ੍ਰੋਫੈਸਰ ਦਾ ਨਾਰਕੋ ਟੈਸਟ ਨਹੀਂ ਹੋ ਸਕਿਆ
ਪੁਲਿਸ ਨੇ 1 ਦਸੰਬਰ 2021 ਨੂੰ ਅਦਾਲਤ ਤੋਂ ਪ੍ਰੋਫੈਸਰ ਦਾ ਨਾਰਕੋ ਐਨਾਲਿਸਿਸ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਸੀ। ਪ੍ਰੋਫੈਸਰ ਨੇ ਵੀ ਇਹ ਕਹਿ ਕੇ ਸਹਿਮਤੀ ਦਿੱਤੀ ਸੀ ਕਿ ਉਹ ਸੱਚਾਈ ਸਾਹਮਣੇ ਲਿਆਉਣਾ ਚਾਹੁੰਦੇ ਹਨ। ਪਰ ਮਾਰਚ 2022 ’ਚ ਗਾਂਧੀਨਗਰ ਲੈਬ ਵਿੱਚ ਮੈਡੀਕਲ ਜਾਂਚ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਸਿਹਤ ਕਾਰਨਾਂ ਕਰਕੇ ਅਯੋਗ ਦੱਸਿਆ,ਜਿਸ ਕਰਕੇ ਨਾਰਕੋ ਟੈਸਟ ਸੰਭਵ ਨਹੀਂ ਹੋ ਸਕਿਆ।
ਫੌਰੇਂਸਿਕ ਸਾਈਕਾਲੌਜੀ ਅਤੇ ਬ੍ਰੇਨ ਮੈਪਿੰਗ ਟੈਸਟ ਨੇ ਖੋਲ੍ਹੇ ਕੇਸ ਦੇ ਬੰਦ ਦਰਵਾਜ਼ੇ
ਚਾਰ ਸਾਲਾਂ ਦੌਰਾਨ ਪੁਲਿਸ ਨੇ ਇਸ ਕੇਸ ਵਿੱਚ ਬ੍ਰੇਨ ਮੈਪਿੰਗ (ਬੀਇਓਐਸਪੀ) ਅਤੇ ਫੋਰੈਂਸਿਕ ਸਾਈਕੋਾਲੌਜੀਕਲ ਅਸੈਸਮੈਂਟ ਵਰਗੇ ਹਾਈ-ਟੈਕ ਟੈਸਟ ਕਰਵਾਏ। ਇਨ੍ਹਾਂ ਟੈਸਟਾਂ ਨੇ ਦੱਸਿਆ ਕਿ ਮੁਲਜ਼ਮ ਦੇ ਦਿਮਾਗ ਵਿੱਚ ਘਟਨਾ ਸਥਲ, ਹੱਤਿਆ ਦਾ ਤਰੀਕਾ ਅਤੇ ਵਾਰਦਾਤ ਦੀਆਂ ਪਰਿਸਥਿਤੀਆਂ ਨਾਲ ਜੁੜੇ ਸਬੂਤ ਪ੍ਰੋਫੈਸਰ ਦੀ ਗ੍ਰਿਫ਼ਤਾਰੀ ਵਿੱਚ ਅਹਿਮ ਸਾਬਤ ਹੋਏ।
ਤਿੰਨ ਦਿਨ ਦੇ ਰਿਮਾਂਡ ਵਿੱਚ ਪੁਲਿਸ ਦਾ ਫੋਕਸ
ਸੀਮਾ ਦਾ ਗਾਇਬ ਮੋਬਾਈਲ ਫੋਨ, ਹੱਤਿਆ ਵਿੱਚ ਵਰਤੇ ਗਏ ਹਥਿਆਰ, ਵਾਰਦਾਤ ਦੀ ਰਾਤ ਘਰ ਵਿੱਚ ਕੌਣ-ਕੌਣ ਮੌਜੂਦ ਸੀ, ਕੀ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਵੀ ਸੀ, ਅਤੇ ਜਾਲੀਆਂ ਅੰਦਰੋਂ ਕਿਉਂ ਅਤੇ ਕਿਸਨੇ ਕੱਟੀਆਂ।