ਚੰਡੀਗੜ੍ਹ 'ਚ ਦੋ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵਿਚਾਲੇ ਹੰਗਾਮਾ, ਚੱਲੇ ਚਾਕੂ, ਬਣਿਆ ਤਣਾਅ ਦਾ ਮਾਹੌਲ
Chandigarh News : ਪੂਰਾ ਮਾਮਲਾ ਪੁਲਿਸ ਰਿਹਾਇਸ਼ੀ ਕੰਪਲੈਕਸ ਦਾ ਹੈ ਅਤੇ ਹਮਲਾਵਰ ਤੇ ਪੀੜਤ ਦੋਵੇਂ ਪੁਲਿਸ ਪਰਿਵਾਰਾਂ ਨਾਲ ਸਬੰਧਤ ਹਨ। ਘਟਨਾ ਸਾਹਮਣੇ ਆਉਣ ਤੋਂ ਬਾਅਦ ਵਿਭਾਗ 'ਚ ਵੀ ਹੜਕੰਪ ਮਚਿਆ ਹੋਇਆ ਹੈ। ਪੁਲਿਸ ਕੰਪਲੈਕਸ ਵਰਗੇ ਸੁਰੱਖਿਅਤ ਖੇਤਰ 'ਚ ਚਾਕੂ ਚੱਲਣ ਦੀ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
Publish Date: Mon, 24 Nov 2025 01:05 PM (IST)
Updated Date: Mon, 24 Nov 2025 01:11 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਧਨਾਸ ਸਥਿਤ ਪੁਲਿਸ ਕੰਪਲੈਕਸ 'ਚ ਐਤਵਾਰ ਦੇਰ ਸ਼ਾਮ ਦੋ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵਿਚਕਾਰ ਬਹਿਸ ਤੋਂ ਬਾਅਦ ਹਿੰਸਕ ਝੜਪ ਹੋ ਗਈ। ਇਸ ਦੌਰਾਨ ਚਾਕੂ ਵੀ ਚੱਲੇ। ਕੰਪਲੈਕਸ 'ਚ ਰਹਿਣ ਵਾਲੀ ਮਹਿਲਾ ਕਾਂਸਟੇਬਲ ਨੇਹਾ ਦੇ ਭਰਾ 'ਤੇ ਕਾਂਸਟੇਬਲ ਅਮਿਤ ਨੇ ਚਾਕੂ ਨਾਲ ਹਮਲਾ ਕਰ ਦਿੱਤਾ।
ਘਟਨਾ ਸਮੇਂ ਆਸ-ਪਾਸ ਮੌਜੂਦ ਲੋਕਾਂ ਨੇ ਦੱਸਿਆ ਕਿ ਵਿਵਾਦ ਕੁਝ ਦੇਰ ਪਹਿਲਾਂ ਬਹਿਸਬਾਜ਼ੀ ਤੋਂ ਸ਼ੁਰੂ ਹੋਇਆ ਜੋ ਅਚਾਨਕ ਹਿੰਸਕ ਰੂਪ ਧਾਰ ਗਿਆ। ਹਮਲੇ ਤੋਂ ਬਾਅਦ ਕੰਪਲੈਕਸ 'ਚ ਤਣਾਅ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਅਤੇ ਪੁਲਿਸ ਮੁਲਾਜ਼ਮਾਂਨੇ ਤੁਰੰਤ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੂਰਾ ਮਾਮਲਾ ਪੁਲਿਸ ਰਿਹਾਇਸ਼ੀ ਕੰਪਲੈਕਸ ਦਾ ਹੈ ਅਤੇ ਹਮਲਾਵਰ ਤੇ ਪੀੜਤ ਦੋਵੇਂ ਪੁਲਿਸ ਪਰਿਵਾਰਾਂ ਨਾਲ ਸਬੰਧਤ ਹਨ। ਘਟਨਾ ਸਾਹਮਣੇ ਆਉਣ ਤੋਂ ਬਾਅਦ ਵਿਭਾਗ 'ਚ ਵੀ ਹੜਕੰਪ ਮਚਿਆ ਹੋਇਆ ਹੈ। ਪੁਲਿਸ ਕੰਪਲੈਕਸ ਵਰਗੇ ਸੁਰੱਖਿਅਤ ਖੇਤਰ 'ਚ ਚਾਕੂ ਚੱਲਣ ਦੀ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।