ਸ਼ਰਾਬ ਪੀ ਕੇ ਗੱਡੀ ਚਲਾਉਣਾ, ਸੜਕਾਂ 'ਤੇ ਲੜਾਈ-ਝਗੜਾ ਕਰਨਾ ਜਾਂ ਜਨਤਕ ਸ਼ਾਂਤੀ ਭੰਗ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲਿਸ ਤੁਹਾਡੇ ਨਵੇਂ ਸਾਲ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਦਿਖਾਈ ਦੇਵੇ ਜਾਂ ਤੁਰੰਤ ਮਦਦ ਦੀ ਲੋੜ ਹੋਵੇ, ਤਾਂ ਬਿਨਾਂ ਕਿਸੇ ਝਿਜਕ ਦੇ 112 ਡਾਇਲ ਕਰੋ। ਤੁਹਾਡੀ ਸੁਰੱਖਿਆ ਸਾਡਾ ਨਵੇਂ ਸਾਲ ਦਾ ਸੰਕਲਪ ਹੈ।

ਡਿਜੀਟਲ ਡੈਸਕ, ਚੰਡੀਗੜ੍ਹ: ਨਵੇਂ ਸਾਲ 2026 ਦੇ ਸਵਾਗਤ ਦੇ ਉਤਸ਼ਾਹ ਵਿਚਕਾਰ ਪੰਜਾਬ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਸ਼ਨ ਦੇ ਨਾਮ 'ਤੇ ਕਾਨੂੰਨ ਵਿਵਸਥਾ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
31 ਦਸੰਬਰ ਦੀ ਰਾਤ ਨੂੰ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪੁਰਾਣਾ ਟਵਿੱਟਰ) 'ਤੇ ਇੱਕ ਵਿਸ਼ੇਸ਼ ਪੋਸਟ ਕੀਤੀ। ਜਿਸ ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ, ਸੜਕਾਂ 'ਤੇ ਝਗੜਾ ਕਰਨ ਅਤੇ ਜਨਤਕ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਪੰਜਾਬ ਪੁਲਿਸ ਦੇ ਅਧਿਕਾਰਤ X ਹੈਂਡਲ ਤੋਂ 29 ਦਸੰਬਰ ਨੂੰ ਪੋਸਟ ਕੀਤੇ ਗਏ ਇਸ ਸੰਦੇਸ਼ ਵਿੱਚ ਕਿਹਾ ਗਿਆ ਹੈ, "ਜਸ਼ਨ ਮਨਾਓ, ਪਰ ਉਲੰਘਣਾ ਨਾ ਕਰੋ।" ਪੁਲਿਸ ਨੇ ਲਿਖਿਆ ਕਿ 'ਜਸ਼ਨ ਮਨਾਓ, ਨਿਯਮਾਂ ਦੀ ਉਲੰਘਣਾ ਨਾ ਕਰੋ।'
ਸ਼ਰਾਬ ਪੀ ਕੇ ਗੱਡੀ ਚਲਾਉਣਾ, ਸੜਕਾਂ 'ਤੇ ਲੜਾਈ-ਝਗੜਾ ਕਰਨਾ ਜਾਂ ਜਨਤਕ ਸ਼ਾਂਤੀ ਭੰਗ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲਿਸ ਤੁਹਾਡੇ ਨਵੇਂ ਸਾਲ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਦਿਖਾਈ ਦੇਵੇ ਜਾਂ ਤੁਰੰਤ ਮਦਦ ਦੀ ਲੋੜ ਹੋਵੇ, ਤਾਂ ਬਿਨਾਂ ਕਿਸੇ ਝਿਜਕ ਦੇ 112 ਡਾਇਲ ਕਰੋ। ਤੁਹਾਡੀ ਸੁਰੱਖਿਆ ਸਾਡਾ ਨਵੇਂ ਸਾਲ ਦਾ ਸੰਕਲਪ ਹੈ।
31st December | New Year’s Eve Alert
Celebrate, don’t violate.
If anyone is drinking & driving, fighting on streets, or any disturbance to public peace will not be tolerated.#PunjabPolice is fully prepared to keep your #NewYear safe and peaceful. If you spot trouble or need… pic.twitter.com/7RiQINS378
— Punjab Police India (@PunjabPoliceInd) December 29, 2025
ਇਸ ਪੋਸਟ ਦੇ ਨਾਲ ਇੱਕ ਦਿਲਕਸ਼ ਪੋਸਟਰ ਵੀ ਲਗਾਇਆ ਗਿਆ ਜਿਸ ਵਿੱਚ ਹਾਸੇ-ਠੱਠੇ (Humor) ਦੇ ਨਾਲ ਸਖ਼ਤ ਸੰਦੇਸ਼ ਦਿੱਤਾ ਗਿਆ। ਜਿਸ ਵਿੱਚ ਵਿਅੰਗਾਤਮਕ ਤਰੀਕੇ ਨਾਲ ਲਿਖਿਆ ਹੋਇਆ ਸੀ ਕਿ "ਸਪੈਸ਼ਲ ਆਫਰਜ਼" ਜਿਵੇਂ ਕਿ ਪੁਲਿਸ ਸਟੇਸ਼ਨ ਵਿੱਚ ਮੁਫ਼ਤ ਐਂਟਰੀ ਅਤੇ ਨਿਯਮ ਤੋੜਨ ਵਾਲਿਆਂ ਲਈ 'ਸਪੈਸ਼ਲ ਟ੍ਰੀਟਮੈਂਟ' ਦਾ ਜ਼ਿਕਰ ਸੀ। ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋਈ ਅਤੇ 78 ਹਜ਼ਾਰ ਤੋਂ ਵੱਧ ਵਿਊਜ਼ ਦੇ ਨਾਲ ਲੋਕਾਂ ਦਾ ਧਿਆਨ ਖਿੱਚਿਆ।