'PU ਪੰਜਾਬ ਦੀ..' 'ਤੇ ਭੜਕੇ ਹਰਿਆਣਾ ਦੇ ਨੌਜਵਾਨ, ਐੱਚਐੱਸਏ ਨੇ ਦਿੱਤੀ ਪ੍ਰਦਰਸ਼ਨ ਦੀ ਚਿਤਾਵਨੀ
HSA ਇਸ ਗੱਲ ਦਾ ਵਿਰੋਧ ਕਰਨ ਲਈ ਸ਼ਾਮ 6 ਵਜੇ ਗੇਟ ਨੰਬਰ 1 ਤੋਂ ਪ੍ਰਦਰਸ਼ਨ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਹਰਿਆਣਾ, ਹਿਮਾਚਲ ਤੇ ਸਾਰੇ ਸੂਬਿਆਂ ਤੋਂ ਆਏ ਵਿਦਿਆਰਥੀਆਂ ਦੀ ਹੈ। ਉਨ੍ਹਾਂ ਕਿਹਾ ਕਿ ਉਹ ਹਰ ਵਿਰੋਧ 'ਚ ਸਾਥ ਦੇਣਗੇ ਪਰ 'ਪੀਯੂ ਪੰਜਾਬ ਦੀ ਹੈ...' ਇਸ ਗੱਲ ਦਾ ਉਹ ਖੁੱਲ੍ਹ ਕੇ ਵਿਰੋਧ ਕਰਨਗੇ।
Publish Date: Mon, 10 Nov 2025 04:34 PM (IST)
Updated Date: Mon, 10 Nov 2025 04:45 PM (IST)
ਚੰਡੀਗੜ੍ਹ : 'ਪੀਯੂ ਪੰਜਾਬ ਦੀ ਹੈ...' ਦਾ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਹਿੰਦੁਸਤਾਨ ਸਟੂਡੈਂਟ ਐਸੋਸੀਏਸ਼ਨ (HSA) ਦੇ ਹਰਿਆਣਾ ਦੇ ਨੌਜਵਾਨ ਵੀ ਪ੍ਰਦਰਸ਼ਨ ਲਈ ਤਿਆਰ ਹਨ। ਸੂਤਰਾਂ ਅਨੁਸਾਰ, ਐੱਚਐੱਸਏ ਇਸ ਗੱਲ ਦਾ ਵਿਰੋਧ ਕਰਨ ਲਈ ਸ਼ਾਮ 6 ਵਜੇ ਗੇਟ ਨੰਬਰ 1 ਤੋਂ ਪ੍ਰਦਰਸ਼ਨ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਹਰਿਆਣਾ, ਹਿਮਾਚਲ ਤੇ ਸਾਰੇ ਸੂਬਿਆਂ ਤੋਂ ਆਏ ਵਿਦਿਆਰਥੀਆਂ ਦੀ ਹੈ। ਉਨ੍ਹਾਂ ਕਿਹਾ ਕਿ ਉਹ ਹਰ ਵਿਰੋਧ 'ਚ ਸਾਥ ਦੇਣਗੇ ਪਰ 'ਪੀਯੂ ਪੰਜਾਬ ਦੀ ਹੈ...' ਇਸ ਗੱਲ ਦਾ ਉਹ ਖੁੱਲ੍ਹ ਕੇ ਵਿਰੋਧ ਕਰਨਗੇ।