ਜਲੰਧਰ ਗ੍ਰੇਨੇਡ ਅਟੈਕ ਮਾਮਲੇ 'ਚ NIA ਕੋਰਟ ਤੋਂ ਤਿੰਨ ਮੁਲਜ਼ਮਾਂ ਨੂੰ ਝਟਕਾ, ਜ਼ਮਾਨਤ ਅਰਜ਼ੀ ਰੱਦ
NIA Court ਨੇ ਮਾਮਲੇ ਦੀ ਗੰਭੀਰਤਾ, ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਦੋਸ਼ ਤੇ ਸਬੂਤਾਂ ਨੂੰ ਦੇਖਦਿਆਂ ਇਹ ਫੈਸਲਾ ਸੁਣਾਇਆ ਹੈ। ਮੁਲਜ਼ਮਾਂ ਦੀ ਪਛਾਣ ਆਮਿਰ ਨਜ਼ੀਰ, ਸ਼ਾਹਿਦ ਤੇ ਫਾਜ਼ਿਲ ਬਸੀਰ ਦੇ ਰੂਪ 'ਚ ਕੀਤੀ ਹੈ। ਜਾਣਕਾਰੀ ਅਨੁਸਾਰ, ਸਾਲ 2018 'ਚ ਮਕਸੂਦਾਂ ਥਾਣਾ ਕੰਪਲੈਕਸ 'ਚ ਗ੍ਰੇਨੇਡ ਧਮਾਕੇ ਦਾ ਦੋਸ਼ ਹੈ।
Publish Date: Sat, 22 Nov 2025 02:40 PM (IST)
Updated Date: Sat, 22 Nov 2025 02:42 PM (IST)
ਜਾਗਰਣ ਸੰਵਾਦਦਾਤਾ, ਮੋਹਾਲੀ : ਰਾਸ਼ਟਰੀ ਜਾਂਚ ਏਜੰਸੀ (NIA) ਦੀ ਵਿਸ਼ੇਸ਼ ਅਦਾਲਤ ਨੇ ਸਾਲ 2018 'ਚ ਜਲੰਧਰ ਦੇ ਮਕਸੂਦਾਂ ਥਾਣੇ 'ਤੇ ਹੋਏ ਗ੍ਰੇਨੇਡ ਹਮਲੇ ਦੇ ਤਿੰਨ ਮੁੱਖ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।
ਅਦਾਲਤ ਨੇ ਮਾਮਲੇ ਦੀ ਗੰਭੀਰਤਾ, ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਦੋਸ਼ ਤੇ ਸਬੂਤਾਂ ਨੂੰ ਦੇਖਦਿਆਂ ਇਹ ਫੈਸਲਾ ਸੁਣਾਇਆ ਹੈ। ਮੁਲਜ਼ਮਾਂ ਦੀ ਪਛਾਣ ਆਮਿਰ ਨਜ਼ੀਰ, ਸ਼ਾਹਿਦ ਤੇ ਫਾਜ਼ਿਲ ਬਸੀਰ ਦੇ ਰੂਪ 'ਚ ਕੀਤੀ ਹੈ। ਜਾਣਕਾਰੀ ਅਨੁਸਾਰ, ਸਾਲ 2018 'ਚ ਮਕਸੂਦਾਂ ਥਾਣਾ ਕੰਪਲੈਕਸ 'ਚ ਗ੍ਰੇਨੇਡ ਧਮਾਕੇ ਦਾ ਦੋਸ਼ ਹੈ। ਇਸ ਘਟਨਾ 'ਚ ਥਾਣਾ ਸਟਾਫ ਅਤੇ ਲੋਕਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋਇਆ ਸੀ।